ਆਸਟ੍ਰੇਲੀਅਨ ਸ਼ੈੱਫ ਵੀ ਪੰਜਾਬੀ ਖਾਣੇ ਦੇ ਮੁਰੀਦ, “ਪੰਜਾਬੀ ਖਾਣੇ ਦਾ ਆਸਟ੍ਰੇਲੀਆਈ ਪਕਵਾਨਾਂ ’ਤੇ ਬਹੁਤ ਪ੍ਰਭਾਵ”

ਏਜੰਸੀ

ਖ਼ਬਰਾਂ, ਪੰਜਾਬ

ਗੈਰੀ ਮੇਹਿਗਨ ਨੇ ਕਿਹਾ ਕਿ ਘਰ ਦੇ ਖਾਣੇ ਦਾ ਕੋਈ ਮੁਕਾਬਲਾ ਨਹੀਂ

Punjabi food has a lot of influence on Australian dishes, says chef

 

ਚੰਡੀਗੜ੍ਹ: ਨੈੱਟਵਰਕ 10 ਸੀਰੀਜ਼ ਮਾਸਟਰ ਸ਼ੈੱਫ ਆਸਟ੍ਰੇਲੀਆ ਦੇ ਮਸ਼ਹੂਰ ਜੱਜ ਸ਼ੈੱਫ ਗੈਰੀ ਮੇਹਿਗਨ ਇਕ ਵਾਰ ਫਿਰ ਭਾਰਤ ਦੇ ਦੌਰੇ 'ਤੇ ਹਨ। ਇਸ ਦੌਰਾਨ ਬੀਤੇ ਦਿਨ ਉਹਨਾਂ ਨੇ ਪਹਿਲੀ ਵਾਰ ਚੰਡੀਗੜ੍ਹ ਹਯਾਤ ਰੀਜੈਂਸੀ ਵਿਖੇ ਕਨੋਸ਼ ਕਲਾਸੀਫਾਈਡ ਮਾਸਟਰ ਕਲਾਸ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ।

ਇਹ ਵੀ ਪੜ੍ਹੋ: ਨਸ਼ਾ ਤਸਕਰੀ ਮਾਮਲੇ 'ਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਮਿਲੀ ਇੱਕ ਦਿਨ ਦੀ ਜ਼ਮਾਨਤ  

ਇਸ ਦੌਰਾਨ ਗੈਰੀ ਨੇ ਕਿਹਾ, “ਮੈਨੂੰ ਪੰਜਾਬੀ ਭੋਜਨ ਪਸੰਦ ਹੈ ਅਤੇ ਇਸ ਦਾ ਆਸਟ੍ਰੇਲੀਅਨ ਪਕਵਾਨਾਂ 'ਤੇ ਬਹੁਤ ਪ੍ਰਭਾਵ ਹੈ, ਖਾਸ ਕਰਕੇ ਮੈਲਬੌਰਨ ਵਿਚ, ਜਿੱਥੋਂ ਮੈਂ ਆਇਆ ਹਾਂ। ਭਾਰਤ ਤੋਂ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਆਵਾਸ ਅਤੇ ਭਾਰਤੀ ਪ੍ਰਵਾਸੀਆਂ ਦੁਆਰਾ ਲਿਆਂਦੇ ਗਏ ਅਮੀਰ ਰਸੋਈ ਸੱਭਿਆਚਾਰ ਨੇ ਆਸਟ੍ਰੇਲੀਆਈ ਭੋਜਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਿੱਜੀ ਤੌਰ 'ਤੇ ਮੈਂ ਮੌਜੂਦਾ ਸਮੇਂ ਵਿਚ ਹੋਰ ਭਾਰਤੀ ਪਕਵਾਨਾਂ ਦੀ ਖੋਜ ਕਰ ਰਿਹਾ ਹਾਂ ਅਤੇ ਇਹਨਾਂ ਵਿਚੋਂ ਕੁਝ ਵਿਚ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ”।

ਇਹ ਵੀ ਪੜ੍ਹੋ: ਲਗਾਤਾਰ ਦੂਜੀ ਵਾਰ WTC ਦੇ ਫਾਈਨਲ 'ਚ ਪਹੁੰਚੀ ਭਾਰਤੀ ਟੀਮ, ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ

ਇਹਨਾਂ ਕਲਾਸਾਂ ਵਿਚ ਚੰਡੀਗੜ੍ਹ ਵਿਚ ਖਾਣਾ ਬਣਾਉਣ ਦੇ ਸ਼ੌਕੀਨ ਕੋਲਾਂ ਨੇ ਹਿੱਸਾ ਲਿਆ। ਗੈਰੀ ਮੇਹਿਗਨ ਨੇ ਕਿਹਾ ਕਿ ਘਰ ਦੇ ਖਾਣੇ ਦਾ ਕੋਈ ਮੁਕਾਬਲਾ ਨਹੀਂ, ਇਸ ਨੂੰ ਪਿਆਰ ਨਾਲ ਬਣਾਇਆ ਜਾਂਦਾ ਹੈ। ਸਿਹਤ ਬਾਰੇ ਗੱਲ ਕਰਦਿਆਂ ਗੈਰੀ ਨੇ ਕਿਹਾ ਕਿ ਰਵਾਇਤੀ ਖਾਣਿਆਂ ਵਿਚ ਸਿਹਤ ਦਾ ਰਾਜ਼ ਲੁਕਿਆ ਹੋਇਆ ਹੈ। ਕੁਕਿੰਗ ਕਲਾਸ ਦੌਰਾਨ ਉਹਨਾਂ ਨੇ ਭਾਗੀਦਾਰਾਂ ਨੂੰ ਦੋ ਪਕਵਾਨ ਮਸ਼ਰੂਮ ਟੋਰਟੇਲਿਨੀ ਅਤੇ ਟਾਰਟੇ ਫਾਈਨ ਔਕਸ ਪੋਮੇਸ ਬਣਾਉਣੇ ਸਿਖਾਏ। ਢਾਈ ਘੰਟੇ ਚੱਲੀ ਇਸ ਮਾਸਟਰ ਕਲਾਸ ਵਿਚ ਘਰੇਲੂ ਸ਼ੈੱਫ, ਇੰਫਲੂਐਂਸਰ ਅਤੇ ਪੇਸ਼ੇਵਰਾਂ ਸਮੇਤ ਭਾਗੀਦਾਰਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ: ਪਤੀ ਨੇ ਆਪਣੇ ਸਰੀਰ 'ਤੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਦੇਖ ਕੇ ਔਰਤ ਨੂੰ ਚੜ੍ਹਿਆ ਗੁੱਸਾ!

ਗੈਰੀ ਮੇਹੀਗਨ ਨੇ ਕਿਹਾ ਕਿ ਇਹ ਉਹਨਾਂ ਦੀ ਚੰਡੀਗੜ੍ਹ ਦੀ ਪਹਿਲੀ ਫੇਰੀ ਸੀ। ਭਾਰਤੀ ਭੋਜਨ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇੱਥੇ ਬਹੁਤ ਵੰਨ-ਸੁਵੰਨਤਾ ਹੈ। ਦਾਦੀ-ਨਾਨੀ ਦਾ ਪਕਵਾਨ ਸੰਤੁਲਿਤ ਅਤੇ ਪੋਸ਼ਣ ਨਾਲ ਭਰਪੂਰ ਸੀ। ਇਸ ਦਾ ਨਤੀਜਾ ਹੈ ਕਿ ਅੱਜ ਫਿਰ ਲੋਕਾਂ ਦਾ ਰੁਝਾਨ ਮੋਟੇ ਅਨਾਜਾਂ ਵੱਲ ਵਧ ਰਿਹਾ ਹੈ। ਸਿਰਫ਼ ਭਾਰਤ ਵਿਚ ਹੀ ਨਹੀਂ, ਪੂਰੀ ਦੁਨੀਆ ਵਿਚ ਲੋਕ ਆਪਣੀ ਖੁਰਾਕ ਵਿਚ ਮੋਟੇ ਅਨਾਜ ਨੂੰ ਦੁਬਾਰਾ ਸ਼ਾਮਲ ਕਰ ਰਹੇ ਹਨ, ਜੋ ਖਾਣ ਲਈ ਇਕ ਸਿਹਤਮੰਦ ਵਿਕਲਪ ਹੈ। ਉਹਨਾਂ ਕਿਹਾ ਕਿ ਮੋਟਾ ਅਨਾਜ ਪ੍ਰੋਟੀਨ ਦਾ ਭੰਡਾਰ ਹੈ।