ਸੱਤ ਦੋਸ਼ੀਆਂ ਨੂੰ ਗੁਰਦਾਸਪੁਰ ਕੇਂਦਰੀ ਜੇਲ ਵਿਚ ਕੀਤਾ ਤਬਦੀਲ
ਸੁਪਰੀਮ ਕੋਰਟ ਦੇ ਆਦੇਸ਼ 'ਤੇ ਬੀਤੇ ਦਿਨੀਂ ਕਠੂਆ ਬਲਾਤਕਾਰ ਕਾਂਡ ਦੇ ਸੱਤ ਦੋਸ਼ੀਆਂ ਨੂੰ ਸਥਾਨਕ ਕੇਂਦਰੀ ਜੇਲ ਵਿਚ ਤਬਦੀਲ ਕਰ ਦਿਤਾ ਗਿਆ...........
ਗੁਰਦਾਸਪੁਰ : ਸੁਪਰੀਮ ਕੋਰਟ ਦੇ ਆਦੇਸ਼ 'ਤੇ ਬੀਤੇ ਦਿਨੀਂ ਕਠੂਆ ਬਲਾਤਕਾਰ ਕਾਂਡ ਦੇ ਸੱਤ ਦੋਸ਼ੀਆਂ ਨੂੰ ਸਥਾਨਕ ਕੇਂਦਰੀ ਜੇਲ ਵਿਚ ਤਬਦੀਲ ਕਰ ਦਿਤਾ ਗਿਆ। ਦੋਸ਼ੀਆਂ ਦੇ ਆਉਣ ਤੋਂ ਪਹਿਲਾਂ ਜੇਲ ਕੰਪਲੈਕਸ ਦੇ ਬਾਹਰ ਤੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਤਾਕਿ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ।
ਕਲ ਸ਼ਾਮ ਲਗਭਗ 6 ਵਜੇ ਜੰਮੂ-ਕਸ਼ਮੀਰ ਰਾਜ ਦੀ ਇਕ ਪੁਲਿਸ ਗੱਡੀ ਐਸ.ਪੀ ਹੇਮਪੁਸ਼ਪ ਸ਼ਰਮਾ ਦੀ ਅਗਵਾਈ ਵਿਚ ਇਨ੍ਹਾਂ ਸੱਤ ਦੋਸ਼ੀਆਂ ਨੂੰ ਲੈ ਕੇ ਗੁਰਦਾਸਪੁਰ ਜੇਲ ਪਹੁੰਚੀ ਜਿਥੇ ਜੰਮੂ-ਕਸ਼ਮੀਰ ਪੁਲਿਸ ਇਨ੍ਹਾਂ ਦੋਸ਼ੀਆਂ ਦੀ ਸੁਰੱਖਿਆ ਸਬੰਧੀ ਕਾਫ਼ੀ ਚੌਕਸ ਦਿਖਾਈ ਦਿਤੀ, ਉਥੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਅਤੇ ਜੇਲ ਪੁਲਿਸ ਵੀ
ਕਾਫ਼ੀ ਸਰਗਰਮ ਰਹੀ, ਜਿਵੇਂ ਹੀ ਜੰਮੂ ਕਸ਼ਮੀਰ ਪੁਲਿਸ ਦੀ ਗੱਡੀ ਇਨ੍ਹਾਂ ਦੋਸ਼ੀਆਂ ਨੂੰ ਲੈ ਕੇ ਜੇਲ ਕੰਪਲੈਕਸ ਪਹੁੰਚੀ ਤਾਂ ਆਮ ਲੋਕਾਂ ਨੂੰ ਇਸ ਗੱਡੀ ਦੇ ਕੋਲ ਤਕ ਨਹੀਂ ਆਉਣ ਦਿਤਾ ਗਿਆ ਅਤੇ ਸਖ਼ਤ ਸੁਰੱਖਿਆ ਵਿਚ ਇਨ੍ਹਾਂ ਨੂੰ ਗੱਡੀ ਤੋਂ ਉਤਾਰ ਕੇ ਜੇਲ ਭੇਜਿਆ ਗਿਆ। ਇਸ ਸਬੰਧੀ ਜੰਮੂ-ਕਸ਼ਮੀਰ ਪੁਲਿਸ ਦੇ ਐਸ.ਪੀ ਹੇਸ਼ਪੁਸ਼ਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ•ਦੋਸ਼ੀਆਂ ਨੂੰ ਸੁਪਰੀਮ ਕੋਰਟ ਦੇ ਆਦੇਸ਼ 'ਤੇ ਗੁਰਦਾਸਪੁਰ ਜੇਲ ਭੇਜਿਆ ਗਿਆ ਹੈ, ਕਿਉਂਕਿ ਇਨ੍ਹਾਂ ਦੋਸ਼ੀਆਂ ਦੀ ਅਦਾਲਤੀ ਕਾਰਵਾਈ ਪਠਾਨਕੋਟ ਵਿਚ ਕੀਤੀ ਜਾ ਰਹੀ ਹੈ, ਇਸ ਲਈ ਹਰ ਮਿਤੀ 'ਤੇ ਗੁਰਦਾਸਪੁਰ ਜੇਲ ਤੋਂ ਇਨ੍ਹਾਂ ਨੂੰ ਪਠਾਨਕੋਟ ਲਿਜਾਇਆ ਜਾਵੇਗਾ।