ਜ਼ਮਾਨਤ ‘ਤੇ ਆਇਆ ਦੋਸ਼ੀ ਦਿੱਲੀ ਤੋਂ ਕਰੋੜਾਂ ਦੀ ਹੈਰੋਇਨ ਲਿਆਉਂਦਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਰੂਰਲ ਪੁਲਿਸ ਦੇ ਸੀ.ਆਈ.ਏ. ਸਟਾਫ-2 ਨੇ ਕਤਲ ਦੇ ਕੇਸ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਦੋਸ਼ੀ ਅਤੇ ਉਸ ਦੇ ਡਰਾਇਵਰ ਨੂੰ...

Arresting millions of heroin from Delhi on bail...

ਜਲੰਧਰ (ਪੀਟੀਆਈ) : ਜਲੰਧਰ ਰੂਰਲ ਪੁਲਿਸ ਦੇ ਸੀ.ਆਈ.ਏ. ਸਟਾਫ-2 ਨੇ ਕਤਲ ਦੇ ਕੇਸ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਦੋਸ਼ੀ ਅਤੇ ਉਸ ਦੇ ਡਰਾਇਵਰ ਨੂੰ ਢਾਈ ਕਰੋੜ ਦੀ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਸਾਜਨ ਨੇ 2011 ਵਿਚ ਸੰਤੋਖਪੁਰਾ ਵਿਚ ਚਾਕੂ ਮਾਰ ਕੇ ਕਤਲ ਕੀਤਾ ਸੀ ਜੋ ਮਈ 2018 ਵਿਚ ਜ਼ਮਾਨਤ ‘ਤੇ ਆਇਆ ਹੋਇਆ ਸੀ। ਸਾਜਨ ਨੇ ਜੇਲ੍ਹ ਵਿਚ ਹੀ ਨਸ਼ਾ ਤਸਕਰਾਂ ਨਾਲ ਲਿੰਕ ਬਣਾ ਲਏ ਸੀ ਅਤੇ ਬਾਹਰ ਆ ਕੇ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਸੀ।

ਸਾਜਨ ਅਤੇ ਉਸ ਦਾ ਸਾਥੀ ਦਿੱਲੀ ਤੋਂ ਹੈਰੋਇਨ ਲੈ ਕੇ ਆਏ ਸਨ। ਸੀ.ਆਈ.ਏ. ਸਟਾਫ-2 ਦੇ ਇਨਚਾਰਜ ਇੰਨਸਪੈਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਸਬ-ਇੰਨਸਪੈਕਟਰ ਰਛਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਫ਼ੈਦ ਰੰਗ ਦੀ ਸਵਿੱਫਟ ਕਾਰ ਵਿਚ 2 ਨੌਜਵਾਨ ਹੈਰੋਇਨ ਦੀ ਖੇਪ ਲੈ ਕੇ ਜਲੰਧਰ ਵੱਲ ਆ ਰਹੇ ਹਨ। ਉਨ੍ਹਾਂ ਨੇ ਅਪਣੀ ਟੀਮ ਦੇ ਨਾਲ ਕਿਸ਼ਨਗੜ੍ਹ ਰੋਡ ‘ਤੇ ਨਾਕਾਬੰਦੀ ਕਰ ਦਿਤੀ।

ਜਿਵੇਂ ਹੀ ਸਫ਼ੈਦ ਰੰਗ ਦੀ ਸਵਿੱਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਤੋਂ ਹੀ ਅਲਰਟ ਖੜੀ ਟੀਮ ਨੇ ਅਪਣੀ ਗੱਡੀ ਅੱਗੇ ਲਾ ਕੇ ਕਾਰ ਨੂੰ ਰੋਕ ਲਿਆ। ਪੁੱਛਗਿਛ ਵਿਚ ਕਾਰ ਚਾਲਕ ਨੇ ਅਪਣੇ ਆਪ ਦਾ ਨਾਮ ਰੋਹਿਤ ਬਾਵਾ (20) ਪੁੱਤਰ ਸੋਮੀ ਨਿਵਾਸੀ ਬੈਂਕ ਸਾਈਡ ਸਿਵਲ ਹਸਪਤਾਲ ਪਠਾਨਕੋਟ ਦੱਸਿਆ ਅਤੇ ਨਾਲ ਵਾਲੀ ਸੀਟ ‘ਤੇ ਬੈਠੇ ਨੌਜਵਾਨ ਦੀ ਪਹਿਚਾਣ ਸਾਜਨ (25) ਪੁੱਤਰ ਅਸ਼ੋਕ ਕੁਮਾਰ ਨਿਵਾਸੀ ਲੰਮਾ ਪਿੰਡ ਦੇ ਰੂਪ ਵਿਚ ਹੋਈ।

ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ 500 ਗਰਾਮ ਹੈਰੋਇਨ ਮਿਲੀ ਜਿਸ ਦੀ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁੱਛਗਿਛ ਵਿਚ ਸਾਜਨ ਨੇ ਮੰਨਿਆ ਕਿ ਉਹ ਅਪਣੇ ਡਰਾਇਵਰ ਰੋਹਿਤ ਦੇ ਨਾਲ ਮਿਲ ਕੇ ਦਿੱਲੀ ਤੋਂ ਹੈਰੋਇਨ ਖ਼ਰੀਦ ਕੇ ਲਿਆਇਆ ਹੈ ਅਤੇ ਜਲੰਧਰ ਸਹਿਤ ਹੋਰ ਸ਼ਹਿਰਾਂ ਵਿਚ ਸਪਲਾਈ ਕਰਨੀ ਸੀ। ਉਹ ਦਿੱਲੀ ਦੇ ਨਾਇਜੀਰੀਅਨ ਤਸਕਰਾਂ ਤੋਂ ਹੈਰੋਇਨ ਖ਼ਰੀਦ ਕੇ ਲਿਆਇਆ ਸੀ। ਪੁਲਿਸ ਨੇ ਦੋਸ਼ੀਆਂ ਨੂੰ 3 ਦਿਨ ਦੀ ਰਿਮਾਂਡ ‘ਤੇ ਲਿਆ ਹੈ। ਸਾਜਨ ਇਨ੍ਹਾਂ ਦਿਨੀਂ ਪਠਾਨਕੋਟ ਵਿਚ ਰਹਿ ਰਿਹਾ ਹੈ।

Related Stories