12ਵੀਂ ਦੇ ਨਤੀਜਿਆਂ ਵਿਚ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

55 ਵਿਦਿਆਰਥੀਆਂ ਨੇ ਹਾਸਲ ਕੀਤੇ 95 ਫ਼ੀ ਸਦੀ ਤੋਂ ਵੱਧ ਅੰਕ

Budha Dal Public School

ਪਟਿਆਲਾ : ਮਿਆਰੀ ਸਿਖਿਆ ਦੇ ਖੇਤਰ ਵਿਚ ਇਕ ਵਾਰ ਫਿਰ ਵੱਡੀ ਮੱਲ ਮਾਰਦਿਆਂ ਸਥਾਨਕ ਬੁੱਢਾ ਦਲ ਪਬਲਿਕ ਸਕੂਲ ਨੇ ਸੀਬੀਐਸਈ ਦੁਆਰਾ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ।

ਸਕੂਲ ਦੇ ਕਈ ਵਿਦਿਆਰਥੀਆਂ ਨੇ ਨਤੀਜਿਆਂ ਵਿਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਅੰਮ੍ਰਿਤ ਔਜਲਾ ਨੇ ਦਸਿਆ ਕਿ ਇਮਤਿਹਾਨ ਵਿਚ ਸਕੂਲ ਦੇ ਕੁਲ 494 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿਚੋਂ 55 ਵਿਦਿਆਰਥੀਆਂ ਨੇ 95 ਫ਼ੀ ਸਦੀ ਅਤੇ ਇਸ ਤੋਂ ਵੱਧ ਅੰਕ ਹਾਸਲ ਕੀਤੇ ਹਨ ਜਦਕਿ 116 ਵਿਦਿਆਰਥੀਆਂ ਨੇ 9@ ਫ਼ੀ ਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ।

ਸਕੂਲ  ਦੇ ਵਿਦਿਆਰਥੀ ਪ੍ਰਬਲਦੀਪ ਸਿੰਘ ਅਤੇ ਪ੍ਰਾਚੀ ਗੋਇਲ ਨੇ ਆਰਟਸ ਗਰੁਪ ਵਿਚ 98.4 ਫ਼ੀ ਸਦੀ ਅੰਕ ਹਾਸਲ ਕਰ ਕੇ ਅੱਵਲ ਸਥਾਨ ਮੱਲਿਆ ਹੈ ਜਦਕਿ ਮੌਰਿਆ ਸ਼ਰਮਾ ਨੇ 98 ਫ਼ੀ ਸਦੀ ਅੰਕਾਂ ਨਾਲ ਨਾਨ ਮੈਡੀਕਲ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸੇ ਤਰ੍ਹਾਂ ਜਪਨੀਤ ਕੌਰ ਰਾਏ ਅਤੇ ਸ਼ੈਰੀ ਗਰਗ ਨੇ 97.6 ਫ਼ੀ ਸਦੀ ਅੰਕਾਂ ਨਾਲ ਕਾਮਰਸ ਜਦਕਿ ਅਗਮਨੂਰ ਕੌਰ ਅਤੇ ਸ਼ੌਰਿਆ ਭਾਟੀਆ ਨੇ 96.4 ਫ਼ੀ ਸਦੀ ਅੰਕਾਂ ਨਾਲ ਮੈਡੀਕਲ ਗਰੁਪ ਵਿਚ ਅੱਵਲ ਸਥਾਨ ਹਾਸਲ ਕੀਤੇ ਹਨ। ਡਾ. ਔਜਲਾ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ ਸਕੂਲ ਨੇ ਨਤੀਜਿਆਂ ਵਿਚ ਚੰਗਾ ਮੁਕਾਮ ਹਾਸਲ ਕੀਤਾ ਹੈ ਜਿਸ ਦਾ ਸਿਹਰਾ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਨੂੰ ਜਾਂਦਾ ਹੈ।