ਬੈਂਕ ਮੈਨੇਜਰ ਨੇ ਗਾਹਕਾਂ ਦੇ ਖਾਤਿਆਂ ‘ਚੋਂ ਕੀਤਾ 1.36 ਕਰੋੜ ਦਾ ਘਪਲਾ, ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੈਂਕ ਮੈਨੇਜਰ ਨੇ ਅਪਣੇ ਹੀ ਗਾਹਕਾਂ ਨੂੰ ਕਰੋੜਾ ਦਾ ਚੂਨਾ ਲਗਾ ਦਿਤਾ। ਹਾਲਾਂਕਿ ਦੋਸ਼ੀ ਦੀ ਇਹ ਚੋਰੀ ਛੇਤੀ ਹੀ ਲੋਕਾਂ ਦੀ ਨਜ਼ਰ...

Bank manager scam Rs 1.36 crore from customers' accounts

ਮੋਹਾਲੀ (ਪੀਟੀਆਈ) : ਬੈਂਕ ਮੈਨੇਜਰ ਨੇ ਅਪਣੇ ਹੀ ਗਾਹਕਾਂ ਨੂੰ ਕਰੋੜਾ ਦਾ ਚੂਨਾ ਲਗਾ ਦਿਤਾ। ਹਾਲਾਂਕਿ ਦੋਸ਼ੀ ਦੀ ਇਹ ਚੋਰੀ ਛੇਤੀ ਹੀ ਲੋਕਾਂ ਦੀ ਨਜ਼ਰ ਵਿਚ ਆ ਗਈ। ਮਾਮਲਾ ਪੰਜਾਬ ਦੇ ਮੋਹਾਲੀ ਦਾ ਹੈ। ਇਥੋਂ ਦੇ ਮੁੱਲਾਂਪੁਰ ਗਰੀਬ ਦਾਸ ਵਿਚ ਇਕ ਪ੍ਰਾਈਵੇਟ ਬੈਂਕ ਦੇ ਮੈਨੇਜਰ ਦੁਆਰਾ ਗਾਹਕਾਂ ਦੇ ਖਾਤਿਆਂ ਵਿਚੋਂ 1.36 ਕਰੋੜ ਕੱਢ ਕੇ ਠੱਗੀ ਕਰਨ ਦਾ ਅਪਣੇ ਆਪ ‘ਚ ਇਕ ਵੱਖ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ।

ਲੋਕਾਂ ਦੀ ਸ਼ਿਕਾਇਤ ‘ਤੇ ਮੁੱਲਾਂਪੁਰ ਥਾਣੇ ਵਿਚ ਦੋਸ਼ੀ ਕੁਲਪ੍ਰੀਤ ਸਿੰਘ ਦੇ ਖਿਲਾਫ਼ ਕੇਸ ਦਰਜ ਹੋਇਆ ਹੈ। ਜੋ ਕਿ ਆਈਸੀਆਈਸੀਆਈ ਬੈਂਕ ਮੁੱਲਾਂਪੁਰ ਵਿਚ ਬਤੋਰ ਮੈਨੇਜਰ ਕਰਮਚਾਰੀ ਹੈ। ਪੁਲਿਸ ਵਲੋਂ ਦੋਸ਼ੀ ‘ਤੇ ਆਈਪੀਸੀ ਦੀ ਧਾਰਾ 409, 420, 465, 467, 471 ਅਤੇ ਸੈਕਸ਼ਨ 66 ਸੀ ਅਤੇ 66 ਡੀ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਸਬੰਧੀ ਪੁਲਿਸ ਨੂੰ ਯੋਗੇਸ਼ ਕੁਮਾਰ ਦੇ ਵਲੋਂ ਸ਼ਿਕਾਇਤ ਦਿਤੀ ਗਈ ਸੀ।

ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਕਤ ਬੈਂਕ ਵਿਚ ਕਈ ਲੋਕਾਂ ਦੇ ਖਾਤੇ ਹਨ, ਜਿਨ੍ਹਾਂ ਵਿਚੋਂ 12 ਲੋਕਾਂ ਦੇ ਖਾਤਿਆਂ ਵਿਚੋਂ ਕਰੀਬ 1.36 ਕਰੋੜ ਰੁਪਏ ਕੱਢੇ ਗਏ ਹਨ। ਇਹ ਪੈਸੇ ਬੈਂਕ ਦੇ ਮੈਨੇਜਰ ਨੇ ਹੀ ਕੱਢੇ ਹਨ। ਉਨ੍ਹਾਂ ਨੇ ਇਸ ਸਬੰਧ ਵਿਚ ਅਪ੍ਰੈਲ ਮਹੀਨੇ ਵਿਚ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ। ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਪੜਤਾਲ ਈਓ ਵਿੰਗ ਦੁਆਰਾ ਕੀਤੀ ਗਈ। ਇਸ ਦੌਰਾਨ ਸਾਰੇ ਦਸਤਾਵੇਜ਼ ਆਦਿ ਚੈਕ ਕੀਤੇ ਗਏ।

ਸਾਰੇ ਪੀੜਿਤਾਂ ਦੇ ਪੁਲਿਸ ਦੁਆਰਾ ਬਿਆਨ ਆਦਿ ਦਰਜ ਕੀਤੇ ਗਏ। ਇਸ ਤੋਂ ਬਾਅਦ ਇਹ ਮਾਮਲਾ ਸੁਝਾਅ ਦੇ ਲਈ ਡੀਏ ਲੀਗਲ ਨੂੰ ਭੇਜਿਆ ਗਿਆ। ਇਸ ਤੋਂ ਬਾਅਦ ਦੋਸ਼ੀ ‘ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੀਆਂ ਟੀਮਾਂ ਦੋਸ਼ੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਇਸ ਸਾਲ ਅਪਣੇ ਆਪ ਵਿਚ ਵੱਖ ਕਿਸਮ ਦਾ ਪਹਿਲਾ ਮਾਮਲਾ ਹੈ, ਜਦੋਂ ਕਿਸੇ ਬੈਂਕ ਮੈਨੇਜਰ ‘ਤੇ ਕੇਸ ਦਰਜ ਹੋਇਆ ਹੈ।

ਇਸ ਤੋਂ ਪਹਿਲਾਂ ਇਕ ਨਾਮੀ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ‘ਤੇ ਕੇਸ ਦਰਜ ਹੋਇਆ ਸੀ। ਜਿਨ੍ਹਾਂ ਨੇ ਫਰਜੀ ਤਰੀਕੇ ਨਾਲ ਕਿਸੇ ਵਿਅਕਤੀ ਦੇ ਨਾਮ ‘ਤੇ ਲੋਨ ਲੈ ਲਿਆ ਸੀ। ਉਥੇ ਹੀ, ਠੱਗੀ ਦਾ ਸ਼ਿਕਾਰ ਇਕ ਔਰਤ ਨੂੰ ਇਸ ਦਾ ਪਤਾ ਉਸ ਸਮੇਂ ਲਗਾ ਸੀ ਜਦੋਂ ਉਹ ਬੈਂਕ ਵਿਚੋਂ ਪੈਸੇ ਕਢਵਾਉਣ ਆਈ ਸੀ।