ਪੰਚਾਇਤ ਚੋਣ ਲੜਨ ਦੀ ਤਿਆਰੀ ‘ਚ ਲੱਗੇ ਅਕਾਲੀ ਨੇਤਾ ਦਾ ਗੋਲੀਆਂ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਇਕ ਮਹੀਨਾ ਪਹਿਲਾਂ ਹੀ ਕੋਰਟ ਤੋਂ ਬਰੀ ਕੀਤੇ ਗਏ ਰਾਜਿੰਦਰ ਕੁਮਾਰ ਉਰਫ਼...

Crime

ਮੋਗਾ (ਸਸਸ) : ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਇਕ ਮਹੀਨਾ ਪਹਿਲਾਂ ਹੀ ਕੋਰਟ ਤੋਂ ਬਰੀ ਕੀਤੇ ਗਏ ਰਾਜਿੰਦਰ ਕੁਮਾਰ ਉਰਫ਼ ਗੋਗਾ ਦਾ ਸ਼ੁੱਕਰਵਾਰ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਪਤਾ ਲੱਗਿਆ ਹੈ ਕਿ ਤਿੰਨ ਨਕਾਬਪੋਸ਼ਾਂ ਨੇ ਲਗਭੱਗ 10 ਗੋਲੀਆਂ ਮਾਰੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ, ਐਸਪੀ, ਡੀਐਸਪੀ, ਐਸਐਚਓ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। 

ਪਿੰਡ ਮਾਨੂਕੇ ਗਿਲ ਦਾ ਰਾਜਿੰਦਰ ਕੁਮਾਰ ਉਰਫ਼ ਗੋਗਾ (47) ਸ਼ੁੱਕਰਵਾਰ ਨੂੰ ਪਿੰਡ ਵਿਚ ਹੀ ਅਪਣੀ ਸਪੇਅਰ ਪਾਰਟਸ ਦੀ ਦੁਕਾਨ ਬੰਦ ਕਰਕੇ ਸ਼ਾਮ 7 ਵਜੇ ਘਰ ਜਾ ਰਿਹਾ ਸੀ। ਰਸਤੇ ਵਿਚ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੌਜਵਾਨਾਂ ਨੇ ਗੋਗਾ ਉਤੇ ਅੰਨ੍ਹੇਵਾਹ ਫਾਇਰਿੰਗ ਕਰ ਦਿਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਤਾ ਲੱਗਿਆ ਹੈ ਕਿ ਰਾਜਿੰਦਰ ਸਿੰਘ 30 ਦਸਬੰਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਨ ਦੀ ਤਿਆਰੀ ਵਿਚ ਸੀ।

ਦੱਸ ਦਈਏ ਕਿ 5 ਅਪ੍ਰੈਲ 2017 ਨੂੰ ਸਾਬਕਾ ਨੌਜਵਾਨ ਅਕਾਲੀ ਸਰਪੰਚ ਬੇਅੰਤ ਸਿੰਘ ਦੀਆਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਮਾਮਲੇ ਵਿਚ ਗੋਗਾ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ ਕੀਪਾ ਉਤੇ ਕੇਸ ਦਰਜ ਹੋਇਆ ਸੀ। 6 ਅਪ੍ਰੈਲ 2017 ਨੂੰ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 14 ਨਵੰਬਰ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਮਾਮਲੇ ਵਿਚ ਕੁਲਦੀਪ ਸਿੰਘ  ਕੀਪਾ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਅਤੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਗੋਗਾ ਨੂੰ ਸਬੂਤਾਂ ਦੀ ਅਣਹੋਂਦ ‘ਤੇ ਬਰੀ ਕਰ ਦਿਤਾ ਸੀ।

Related Stories