ਆਈ.ਟੀ. ਪਲੇਟਫਾਰਮ 'ਕੌਸ਼ਲ ਭਾਰਤ' ਦੀ ਸੁਚੱਜੀ ਵਰਤੋਂ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਦੁਆਰਾ...

“Kaushal Bharat”

ਚੰਡੀਗੜ੍ਹ : ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਦੁਆਰਾ ਵਿਕਸਿਤ ਨਵੇਂ ਈ.ਆਰ.ਪੀ. ਪੋਰਟਲ 'ਕੌਸ਼ਲ ਭਾਰਤ' ਨੂੰ ਲਾਗੂ ਕਰਨ ਬਾਰੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਐਨ.ਆਈ.ਆਰ.ਡੀ. ਅਤੇ ਪੀ.ਆਰ., ਡੀ.ਡੀ.ਯੂ.- ਜੀ.ਕੇ.ਵਾਈ. ਦੇ ਵਿੰਗ ਡਾਇਰੈਕਟਰ (ਐਮ.ਐਂਡ.ਈ) ਸ੍ਰੀ ਸੰਕਰ ਦੱਤ ਕਬਦਲ ਨੇ ਪੰਜਾਬ ਵਿਚ ਡੀ.ਡੀ.ਯੂ.- ਜੀ.ਕੇ.ਵਾਈ. ਪ੍ਰਾਜੈਕਟਾਂ ਦੇ ਸੁਚੱਜੇ ਢੰਗ ਨਾਲ ਲਾਗੂ ਕਰਨ

ਅਤੇ ਮੋਨੀਟਰਿੰਗ ਨੂੰ ਯਕੀਨੀ ਬਣਾਉਣ ਲਈ ਇਕ ਸਾਂਝੇ “ਕੌਸਲ ਭਾਰਤ“ ਆਈ.ਟੀ. ਪਲੇਟਫਾਰਮ ਅਤੇ ਈ.ਆਰ.ਪੀ. ਪ੍ਰਣਾਲੀ ਦੀ ਪੇਸ਼ਕਾਰੀ ਦਿਤੀ। ਉਨ੍ਹਾਂ ਜਾਣਕਾਰੀ ਦਿਤੀ ਕਿ ਨਵਾਂ ਈ.ਆਰ.ਪੀ. ਪੋਰਟਲ ਵਧੇਰੇ ਪ੍ਰਭਾਵਸ਼ਾਲੀ, ਯੂਜ਼ਰ ਫਰੈਂਡਲੀ ਤੇ ਕਫਾਇਤੀ ਹੋਵੇਗਾ। ਇਸ ਐਪਲੀਕੇਸ਼ਨ ਦੀ ਮੁੱਖ ਵਿਸ਼ੇਸ਼ਤਾ ਆਨਲਾਈਨ ਪਲੇਸਮੈਂਟ ਵੈਰੀਫਿਕੇਸ਼ਨ ਅਤੇ ਕੰਮਪੂਟੇਸ਼ਨ ਸਪੋਰਟ ਹੈ। ਸ੍ਰੀ ਡੀ.ਕੇ. ਤਿਵਾੜੀ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਕਮ ਐਮ.ਡੀ., ਪੀ.ਐਸ.ਡੀ.ਐਮ. ਨੇ ਕਿਹਾ

ਕਿ ਪੰਜਾਬ ਹੁਨਰ ਵਿਕਾਸ ਮਿਸਨ ਵਲੋਂ ਨਵੇਂ ਈ.ਆਰ.ਪੀ. ਪੋਰਟਲ ਨੂੰ ਜਲਦ ਅਪਣਾਇਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਸੂਬੇ ਵਿਚਲੇ ਭਾਈਵਾਲਾਂ ਲਈ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਐਨ.ਆਈ.ਆਰ.ਡੀ. ਅਤੇ ਪੀ.ਆਰ. ਵਲੋਂ ਡੀ.ਡੀ.ਯੂ.- ਜੀ.ਕੇ.ਵਾਈ. ਪ੍ਰਾਜੈਕਟ ਲਈ ਸੈਂਟਰਲ ਟੈਕਨੀਕਲ ਸਪੋਰਟ ਏਜੰਸੀ (ਸੀ.ਟੀ.ਐਸ.ਏ.) ਦੇ ਤੌਰ 'ਤੇ ਸੂਬੇ ਵਿਚ ਸਿਖਲਾਈ ਅਤੇ ਮੋਨੀਟਰਿੰਗ ਸਪੋਰਟ ਲਈ ਇਕ ਪ੍ਰੋਜੈਕਟ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਇਹ ਪ੍ਰਕਿਰਿਆ ਪੰਜਾਬ ਸੂਬੇ ਵਿਚ ਡੀ.ਡੀ.ਯੂ.- ਜੀ.ਕੇ.ਵਾਈ. ਪ੍ਰਾਜੈਕਟਾਂ ਦੀ ਸਮਾਂਬੱਧ ਤੇ ਪ੍ਰਭਾਵਸ਼ਾਲੀ ਕਾਰਵਾਈ ਅਤੇ ਵਿੱਤੀ ਨਿਗਰਾਨੀ ਨੂੰ ਯਕੀਨੀ ਬਣਾਏਗੀ।