ਲਵ ਮੈਰਿਜ ਦਾ 7 ਸਾਲ ਬਾਅਦ ਖੌਫ਼ਨਾਕ ਅੰਤ, ਨਜਾਇਜ਼ ਸੰਬੰਧਾਂ ਦੇ ਸ਼ੱਕ ਹੇਠ ਪਤੀ ਨੇ ਕੀਤਾ ਪਤਨੀ ਦਾ ਕਤਲ
ਘਰੇਲੂ ਕਲੇਸ਼ ਤੇ ਪਤਨੀ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਹੇਠ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ।
ਕਪੂਰਥਲਾ: ਕਪੂਰਥਲਾ ਸ਼ਹਿਰ ਦੇ ਕਸਾਬਾ ਮੋਹਲੇ ਤੋਂ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਅਇਆ ਹੈ। ਦਰਅਸਲ, ਘਰੇਲੂ ਕਲੇਸ਼ ਤੇ ਪਤਨੀ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਹੇਠ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ। ਕਪੂਰਥਲਾ (Kapurthala) ਦੇ ਰਹਿਣ ਵਾਲੇ ਇਕ ਮੁਸਲਿਮ ਪਰਿਵਾਰ (Muslim Family) ਵਿਚ ਪਤੀ ਮੁਹੰਮਦ ਜਾਸ਼ੀਨ ਤੇ ਪਤਨੀ ਸ਼ਬੀਆਂ ਦੀ ਕਰੀਬ 7 ਸਾਲ ਪਹਿਲਾਂ ਲਵ ਮੈਰਿਜ (7 years of Love Marriage) ਹੋਈ ਸੀ, ਪਰ ਉਸ ਤੋਂ ਕੁਝ ਸਮੇਂ ਬਾਅਦ ਇਕ ਬੱਚੇ ਦਾ ਜਨਮ ਹੋਇਆ, ਜਿਸ ਤੋਂ ਬਾਅਦ ਅਕਸਰ ਪਤੀ-ਪਤਨੀ ਵਿਚ ਝਗੜਾ ਹੋਣ ਲੱਗ ਗਿਆ ਸੀ।
ਇਹ ਵੀ ਪੜ੍ਹੋ: ਨੋਇਡਾ: ਸ਼ਾਰਟ ਸਰਕਟ ਕਾਰਨ ਘਰ ‘ਚ ਲੱਗੀ ਅੱਗ, 2 ਮਾਸੂਮ ਭੈਣਾਂ ਦੀ ਹੋਈ ਦਰਦਨਾਕ ਮੌਤ, ਕਈ ਝੁਲਸੇ
ਇਸ ਮਾਮਲੇ ‘ਚ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲੜਕੇ ਵਾਲੇ ਅਕਸਰ ਉਨ੍ਹਾਂ ਤੋਂ ਦਾਜ ਦੀ ਮੰਗ (Demand Dowry) ਕਰਦੇ ਸਨ ਅਤੇ ਲੜਕੇ ਦੇ ਕਿਸੇ ਹੋਰ ਨਾਲ ਵੀ ਨਜਾਇਜ਼ ਸੰਬੰਧ (Extra Marital Affairs) ਸਨ। ਉਨ੍ਹਾਂ ਕਿਹਾ ਕਿ ਇਸ ਦੇ ਚਲਦਿਆਂ ਹੀ 13 ਅਗਸਤ ਸ਼ਾਮ ਨੂੰ ਸ਼ਬੀਆਂ ਦਾ ਪਤੀ ਉਸ ਨੂੰ ਇਥੋਂ ਲੈ ਗਿਆ ਸੀ। ਉਸ ਤੋਂ ਬਾਅਦ ਦੇਰ ਰਾਤ ਜਦ ਦੋਵਾਂ ਵਿਚਕਾਰ ਝਗੜਾ ਹੋਇਆ ਤਾ ਮੁਹੰਮਦ ਜਾਸ਼ੀਨ ਨੇ ਗਲਾ ਘੁੱਟ ਕੇ ਆਪਣੀ ਪਤਨੀ ਦਾ ਕਤਲ (Husband killed his wife) ਕਰ ਦਿੱਤਾ।
ਇਹ ਵੀ ਪੜ੍ਹੋ: ਪੰਛੀਆਂ ਦੇ ਖੰਭਾਂ ’ਤੇ ਪੇਂਟਿੰਗ ਬਣਾਉਂਦੀ ਹੈ 24 ਸਾਲ ਦੀ ਆਫ਼ਰੀਨ, ਵਿਦੇਸ਼ਾਂ ਤੱਕ ਨੇ ਹੁਨਰ ਦੇ ਚਰਚੇ
ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਨੂੰ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਮੁਹੰਮਦ ਜਾਸ਼ੀਨ ’ਤੇ ਲੱਗੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੜਕਾ ਟੇਲਰ (Tailor) ਹੈ, ਜਿਸ ਕਰ ਕੇ ਉਸ ਦੇ ਸੰਪਰਕ ਵਿਚ ਅਕਸਰ ਮਹਿਲਾ ਗਾਹਕ ਹੁੰਦੇ ਹਨ ਪਰ ਉਸ ਦੀ ਪਤਨੀ ਅਤੇ ਉਸ ਦੇ ਮਾਪੇ ਇਸ ਦਾ ਉਲਟ ਮਤਲਬ ਕੱਢਦੇ ਸਨ ਅਤੇ ਉਸ ਨੂੰ ਪਰੇਸ਼ਾਨ ਵੀ ਕਰਦੇ ਸਨ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਦੂਜੇ ਪਾਸੇ ਥਾਣਾ ਸਿਟੀ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।