ਦਰਖ਼ਤ ਨਾਲ ਲਟਕਦੀ ਮਿਲੀ 16 ਸਾਲਾ ਨਾਬਾਲਗ ਦੀ ਲਾਸ਼

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਦੇ ਸੂਏ ਨੇੜੇ ਨਾਬਾਲਗ ਬੱਚੇ ਵਲੋਂ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ।

Body of a 16-year-old minor was found hanging from a tree

ਬਟਾਲਾ: ਪਿੰਡ ਦਾਲਮ ਵਿਚ ਇਕ 16 ਸਾਲਾ ਨਾਬਾਲਗ (16 year old minor) ਬੱਚੇ ਵਲੋਂ ਖੁਦਕੁਸ਼ੀ (suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸੂਏ ਨੇੜੇ ਨਾਬਾਲਗ ਬੱਚੇ ਵਲੋਂ ਫਾਹਾ ਲੈ (Body found hanging from a tree) ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ।

ਹੋਰ ਪੜ੍ਹੋ: ਚੋਣਾਂ ਵਿਚ ਬਦਸਲੂਕੀ ਦੀ ਸ਼ਿਕਾਰ ਮਹਿਲਾ ਨੂੰ ਮਿਲੀ ਪ੍ਰਿਯੰਕਾ ਗਾਂਧੀ, ਸਾਧਿਆ UP ਸਰਕਾਰ ’ਤੇ ਨਿਸ਼ਾਨਾ

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਏ.ਐੱਸ.ਆਈ. ਨੇ ਦੱਸਿਆ ਕਿ 16 ਸਾਲਾ ਬੱਚਾ ਸਾਹਿਲਪ੍ਰੀਤ ਸਿੰਘ, ਰਣੀਆਂ ਧਾਰੀਵਾਲ ਆਪਣੇ ਨਾਨਕੇ ਪਿੰਡ ਭੀਖੋਵਾਲ ਰਹਿ ਰਿਹਾ ਸੀ। ਕੱਲ ਦੁਪਿਹਰ 12 ਵਜੇ ਉਹ ਘਰੋਂ ਨਿਕਲ ਗਿਆ ਅਤੇ ਜਦੋਂ ਸ਼ਾਮ ਤੱਕ ਵੀ ਘਰ ਵਾਪਸ ਨਾ ਪਰਤਿਆ ਤਾਂ ਨਾਨਕਿਆਂ ਨੇ ਉਸਦੀ ਤਲਾਸ਼ ਕਰਨ ‘ਚ ਜੁੱਟ ਗਏ।

ਹੋਰ ਪੜ੍ਹੋ: ਭਾਰਤ ਦੇ ਪਹਿਲੇ ਓਲੰਪਿਕ ਤਮਗਾ ਜੇਤੂ KD Jadhav ਦੇ ਸਵਾਗਤ ‘ਚ ਕੱਢੀਆਂ ਗਈਆਂ ਸੀ 100 ਬੈਲ ਗੱਡੀਆਂ

ਇਸ ਤੋਂ ਬਾਅਦ 16 ਸਾਲਾ ਨਾਬਾਲਗ ਬੱਚੇ ਦੀ ਲਾਸ਼ ਪਿੰਡ ਦਾਲਮ (Dalam Village) ਦੇ ਸੂਏ ਨੇਣੇ ਦਰਖ਼ਤ ਨਾਲ ਲਟਕੀ ਮਿਲੀ। ਏ.ਐੱਸ.ਆਈ. ਨੇ ਕਿਹਾ ਕਿ ਨਾਬਾਲਗ ਨੇ ਫਾਹਾ ਲੈ ਕੇ ਆਪਣੀ ਜਾਨ ਲਈ ਹੈ। ਇਸ ਸਬੰਧੀ ਥਾਣੇ ਵਿਚ ਮ੍ਰਿਤਕ ਦੀ ਨਾਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ‘ਚ 174 ਸੀਆਰਪੀਸੀ ਦੀ ਕਾਰਵਾਈ ਜਾਰੀ ਕਰ ਦਿੱਤੀ ਹੈ।