ਅੱਜ ਕੈਪਟਨ ਨਾਲ ਮੁਲਾਕਾਤ ਕਰ ਗਲਤਫ਼ਹਿਮੀਆਂ ਦੂਰ ਕਰਨਗੇ ਹਰੀਸ਼ ਰਾਵਤ
ਕੈਪਟਨ ਵਲੋਂ ਇਸ ’ਤੇ ਵਿਰੋਧ ਪ੍ਰਗਟਾਇਆ ਗਿਆ ਕਿ ਜਦ ਸੋਨੀਆ ਗਾਂਧੀ ਨੇ ਇਸ ਮਾਮਲੇ ‘ਚ ਆਖ਼ਰੀ ਫੈਸਲਾ ਨਹੀਂ ਲਿਆ ਤਾਂ ਸਿੱਧੂ ਦੇ ਨਾਮ ਨੂੰ ਪਹਿਲਾਂ ਹੀ ਕਿਉਂ ਉਛਾਲਿਆ ਗਿਆ।
ਜਲੰਧਰ: ਪੰਜਾਬ ਕਾਂਗਰਸ (Punjab Congress) ਅੰਦਰ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਹਲਚਲ ਜਾਰੀ ਹੈ। ਇਸ ਸਭ ਨੂੰ ਲੈ ਕੇ ਚੱਲ ਰਹੇ ਡੈੱਡਲਾਕ ਦਾ ਹੱਲ ਕੱਢਣ ਲਈ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ (Harish Rawat) 17 ਜੁਲਾਈ ਯਾਨੀ ਕਿ ਅੱਜ ਚੰਡੀਗੜ੍ਹ (Chandigarh) ਦੌਰੇ ’ਤੇ ਹਨ। ਹਰੀਸ਼ ਰਾਵਤ ਨੇ ਇਸ ’ਤੇ ਪੁਸ਼ਟੀਕਰਣ ਦਿੰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ (To meet CM Capt. Amarinder Singh) ਕਰਨਗੇ ਅਤੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।
ਹੋਰ ਪੜ੍ਹੋ: ਤਰਸਯੋਗ ਹਾਲਤ ’ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੁਲ ਦੇ ਆਖ਼ਰੀ ਨਵਾਬ ਦੀ ਬੇਗ਼ਮ
ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਪਹਿਲਾਂ ਹਰੀਸ਼ ਰਾਵਤ ਨੇ ਪਹਿਲਾਂ ਨਵਜੋਤ ਸਿੱਧੂ (Navjot Singh Sidhu) ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ (Punjab Congress President) ਬਣਾਉਣ ਅਤੇ ਬਾਅਦ ਵਿਚ ਇਸ ਮਾਮਲੇ ‘ਚ ਯੂ-ਟਰਨ ਮਾਰਿਆ, ਉਸ ਤੋਂ ਜ਼ਾਹਿਰ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਦੇ ਨਿਰਦੇਸ਼ਾਂ ’ਤੇ ਹੀ ਹਰੀਸ਼ ਰਾਵਤ ਕੈਪਟਨ ਨਾਲ ਮੁਲਾਕਾਤ ਕਰ ਸਾਰੇ ਖਦਸ਼ੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਗੱਲ ’ਤੇ ਵਿਰੋਧ ਪ੍ਰਗਟਾਇਆ ਗਿਆ ਕਿ ਜਦ ਸੋਨੀਆ ਗਾਂਧੀ ਨੇ ਇਸ ਮਾਮਲੇ ‘ਚ ਆਖ਼ਰੀ ਫੈਸਲਾ ਨਹੀਂ ਲਿਆ ਤਾਂ ਸਿੱਧੂ ਦੇ ਨਾਮ ਨੂੰ ਪਹਿਲਾਂ ਹੀ ਕਿਉਂ ਉਛਾਲਿਆ ਗਿਆ।
ਹੋਰ ਪੜ੍ਹੋ: UGC ਦਾ ਅਕੈਡਮਿਕ ਕੈਲੰਡਰ ਜਾਰੀ, ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ ਨਵਾਂ ਸ਼ੈਸ਼ਨ
ਹੋਰ ਪੜ੍ਹੋ: ਪੂਰੇ ਟੀਕੇ ਲਗਵਾ ਚੁਕੇ ਅਮਰੀਕੀ ਅਗੱਸਤ ਤੋਂ ਆ ਸਕਣਗੇ ਕੈਨੇਡਾ : ਟਰੁਡੋ
ਕੈਪਟਨ ਅਤੇ ਹਰੀਸ਼ ਰਾਵਤ ਵਿਚਾਲੇ ਹੋ ਰਹੀ ਇਸ ਅਹਿਮ ਬੈਠਕ ਨੂੰ ਲੈ ਕੇ ਦੱਸਿਆ ਗਿਆ ਕਿ ਹਰੀਸ਼ ਰਾਵਤ ਵਲੋਂ ਇਸ ਵਿਵਾਦ ਨੂੰ ਹੱਲ ਕਰਨ ਦੇ ਸੰਬੰਧ ਵਿਚ ਪਹਿਲਾਂ ਕੈਪਟਨ ਦੇ ਵਿਚਾਰ ਲਏ ਜਾਣਗੇ, ਜਿਸ ਤੋਂ ਬਾਅਦ ਹੀ ਉਹ ਰਿਪੋਰਟ ਕੇਂਦਰੀ ਲਿਡਰਸ਼ਿਪ ਨੂੰ ਸੌਂਪਣਗੇ। ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਕੈਪਟਨ ਨੂੰ ਜ਼ਰਾ ਵੀ ਨਾਰਾਜ਼ ਨਹੀਂ ਹੋਣ ਦੇਣਾ ਚਾਹੁੰਦੀ, ਜਿਸ ਕਰਕੇ ਹਰੀਸ਼ ਰਾਵਤ ਨੂੰ ਚੰਡੀਗੜ੍ਹ ਮੁਲਾਕਾਤ ਲਈ ਭੇਜਿਆ ਗਿਆ ਹੈ।