ਕੈਪਟਨ ਦੇ 20 ਸਲਾਹਕਾਰ, ਹਰ ਮਹੀਨੇ ਕਰੋੜਾਂ ਦੀ ਤਨਖ਼ਾਹ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਵਿਧਾਇਕ ਸਾਬਕਾ ਵਿਰੋਧ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ........

Sukhpal Singh Khaira

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਵਿਧਾਇਕ ਸਾਬਕਾ ਵਿਰੋਧ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਜਾਣ-ਬੁਝ ਕੇ ਬਾਦਲ ਪਰਵਾਰ ਅਤੇ ਪੁਲਿਸ ਅਧਿਕਾਰੀਆਂ ਵਿਰੁਧ ਬੇਅਦਬੀ ਦੇ ਮਾਮਲਿਆਂ 'ਚ ਕੋਈ ਐਕਸ਼ਨ ਨਹੀਂ ਲੈ ਰਹੀ ਅਤੇ ਕਾਨੂੰਨੀ ਦਾਅ ਪੇਚਾਂ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰੀਪੋਰਟ 'ਚ ਉਲਝਾਅ ਰਹੀ ਹੈ। ਸੈਕਟਰ-5 ਦੀ ਨਿਜੀ ਰਿਹਾਇਸ਼ 'ਤੇ ਸੱਤ ਸਾਥੀ ਵਿਧਾÂਕਾਂ ਨਾਲ ਮੀਡੀਆ ਕਾਨਫਰੰਸ 'ਚ ਖਹਿਰਾ ਨੇ ਇਹ ਵੀ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਅੰਦਰੂਨੀ ਸਾਂਝ ਹੈ

ਜਿਸ ਕਰ ਕੇ ਬਾਦਲਾਂ ਵਿਰੁਧ ਕੋਈ ਕੇਸ ਦਰਜ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਪ੍ਰਤੀ ਬੇਰੁਖ਼ੀ, ਅਧਿਆਪਕਾਂ ਤੇ ਹੋਰ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਰਿਲੀਜ਼ ਨਾ ਕਰਨ, ਪਟਰੌਲ-ਡੀਜ਼ਲ 'ਤੇ ਵੈਟ ਨਾ ਘਟਾਉਣਾ, ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਲਾਉਣਾ, ਸਰਾਸਰ ਲੋਕਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਕਰੀਬ 20 ਸਲਾਹਕਾਰ ਹਨ ਜਿਨ੍ਹਾਂ ਨੂੰ ਮਾਸਕ 3 ਲੱਖ ਤਨਖ਼ਾਹ, ਕੋਠੀਆਂ, ਕਾਰਾਂ, ਹੋਰ ਸਹੂਲਤਾਂ ਕਰੋੜਾਂ 'ਚ ਦਿਤੀਆਂ ਜਾ ਰਹੀਆਂ ਹਨ ਅਤੇ ਜਨਤਾ ਦਾ ਪੈਸਾ ਲੁਟਾਇਆ ਜਾਂਦਾ ਹੈ। 

'ਆਪ' ਦੇ ਦੋ ਜਾਂ ਤਿੰਨ ਗੁਟਾਂ 'ਚ ਵੰਡੇ ਹੋਣ ਅਤੇ ਨੇੜਲੇ ਭਵਿੱਖ 'ਚ ਕਿਸੇ ਸਮਝੌਤੇ ਦੀ ਸੰਭਾਵਨਾ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਖਹਿਰਾ ਤੇ ਕੰਵਰ ਸੰਧੂ ਨੇ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਪਿੱਛੇ ਜਿਹੇ ਤਿੰਨ ਵਾਰ ਪੰਜਾਬ ਆਏ ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕੰਵਰ ਸੰਧੂ ਨੇ ਦਸਿਆ ਕਿ ਗਰੁਪ ਦੀ 5 ਮੈਂਬਰੀ ਸਿਆਸੀ ਮਾਸਲਿਆਂ ਦੀ ਕਮੇਟੀ ਜਿਸ 'ਚ ਮਾਨਸਾਹੀਆ, ਸੁਰੇਸ਼ ਸ਼ਰਮਾ, ਜਗਦੇਵ ਕਮਾਲੂ, ਮਾਸਟਰ ਬਲਦੇਵ ਸ਼ਾਮਲ ਹਨ, ਦੀ 24 ਤਰੀਕ ਨੂੰ ਰੱਖੀ ਗਈ ਬੈਠਕ ਦੌਰਾਨ ਏਕਤਾ ਦੇ ਮੁੱਦੇ 'ਤੇ ਚਰਚਾ ਹੋਏਗੀ। 

Related Stories