ਬੰਦ ਕੋਠੀ ‘ਚੋਂ 500 ਪੇਟੀਆਂ ਸ਼ਰਾਬ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਆਬਕਾਰੀ ਵਿਭਾਗ ਨੇ ਬੰਦ ਪਈ ਇਕ ਕੋਠੀ ਵਿਚੋਂ 500 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ। ਇਹ ਖੇਪ ਤਸਕਰੀ...

500 cartons of illegal wine recovered

ਅੰਮ੍ਰਿਤਸਰ (ਸਸਸ) : ਜ਼ਿਲ੍ਹਾ ਆਬਕਾਰੀ ਵਿਭਾਗ ਨੇ ਬੰਦ ਪਈ ਇਕ ਕੋਠੀ ਵਿਚੋਂ 500 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ। ਇਹ ਖੇਪ ਤਸਕਰੀ ਦੇ ਜ਼ਰੀਏ ਅਰੁਣਾਚਲ ਪ੍ਰਦੇਸ਼ ਭੇਜੀ ਜਾਣੀ ਸੀ। ਦੂਜੇ ਪਾਸੇ ਇਸ ਕੋਠੀ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੇ ਇਸ ਕੋਠੀ ਨੂੰ ਕਿਰਾਏ ‘ਤੇ  ਦੇ ਰੱਖਿਆ ਹੈ। ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਸਟੇਟ ਐਕਸਾਈਜ਼ ਡਾਇਰੈਕਟਰ ਗੁਰਤੇਜ ਸਿੰਘ ਨੂੰ ਸੂਚਨਾ ਮਿਲੀ ਕਿ ਇਕ ਗਰੋਹ ਦੇ ਲੋਕ ਅੰਮ੍ਰਿਤਸਰ ਦੇ ਪੱਛਮ ਵਾਲੇ ਇਲਾਕੇ ਵਿਚ ਸ਼ਰਾਬ ਦੀ ਵੱਡੀ ਸਮੱਗਲਿੰਗ ਨੂੰ ਅੰਜਾਮ ਦੇ ਰਹੇ ਹਨ। ਇਸ ਵਿਚ ਚੰਡੀਗੜ੍ਹ ਤੋਂ ਸ਼ਰਾਬ ਨੂੰ ਅੰਮ੍ਰਿਤਸਰ ਲੈ ਜਾਇਆ ਗਿਆ ਹੈ। ਬਾਅਦ ਵਿਚ ਅਰੁਣਾਚਲ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿਚ ਵੀ ਭੇਜਿਆ ਜਾ ਰਿਹਾ ਹੈ। ਇਸ ਉਤੇ ਜ਼ਿਲ੍ਹਾ ਆਬਕਾਰੀ ਅਧਿਕਾਰੀ ਐਸਐਸ ਚਹਿਲ, ਇਨਸਪੈਕਟਰ ਅਮਨਵੀਰ ਸਿੰਘ, ਗੁਰਦੀਪ ਸਿੰਘ ਅਤੇ ਸੁਰਜੀਤ ਸਿੰਘ ਦੀ ਟੀਮ ਨੇ ਛੇਹਰਟਾ ਇਲਾਕੇ ਦੇ ਨਿਊ ਮਾਡਲ ਟਾਉਨ ਵਿਚ ਮੌਕੇ ‘ਤੇ ਰੇਡ ਕੀਤੀ।

ਐਕਸਾਈਜ਼ ਟੀਮ ਨੇ ਇਲਾਕੇ ਦੇ ਇੱਜ਼ਤ ਵਾਲੇ ਲੋਕਾਂ ਨੂੰ ਇਕੱਠਾ ਕਰਕੇ ਕੋਠੀ ਦੇ ਜ਼ਿੰਦਰੇ ਖੁੱਲ੍ਹਵਾਏ ਅਤੇ ਅੰਦਰ ਪਈਆਂ 500 ਪੇਟੀਆਂ ਸ਼ਰਾਬ ਦੀਆਂ ਕਬਜ਼ੇ ਵਿਚ ਲੈ ਲਈਆਂ। ਜ਼ਿਲ੍ਹਾ ਆਬਕਾਰੀ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਹਿਲ ਨੇ ਦੱਸਿਆ ਕਿ ਇਹ ਸ਼ਰਾਬ ਚੰਡੀਗੜ੍ਹ ਦੀ ਐਨਵੀ ਡਿਸਟੀਲਰੀ ਵਿਚ ਬਣਾਈ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਬੰਧਤ ਕੋਠੀ ਦਾ ਮਾਲਕ ਠੀਕ ਜਵਾਬ ਨਹੀਂ ਦੇ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਇਹ ਕੋਠੀ ਉਨ੍ਹਾਂ ਨੇ ਕਿਰਾਏ ‘ਤੇ ਦਿਤੀ ਹੋਈ ਸੀ। ਫ਼ਿਲਹਾਲ ਕੋਠੀ ਉਤੇ ਕਾਬਜ਼ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

Related Stories