ਨਸ਼ੇ ਨੇ ਵਿਛਾਏ ਇਕ ਹੋਰ ਘਰ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਨੌਜਵਾਨ ਆਪਣੀ ਵਿਧਵਾ ਮਾਂ ਦਾ ਲਾਡਲਾ ਪੁੱਤ ਸੀ।
ਤਲਵੰਡੀ ਸਾਬੋ: ਪੰਜਾਬ ਵਿਚ ਹਰ ਦਿਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਹਾਲਾਂਕਿ ਸਰਕਾਰ (Punjab Government) ਨੇ ਸੂਬੇ ‘ਚ ਚਾਰ ਹਫ਼ਤਿਆਂ ਅੰਦਰ ਨਸ਼ੇ ਦਾ ਲੱਕ ਤੋੜਨ ਦੀ ਸਹੁੰ ਖਾਦੀ ਸੀ। ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤਲਵੰਡੀ ਸਾਬੋ (Talwandi Sabo) ਦੇ ਪਿੰਡ ਭਾਗੀਵਾਂਦਰ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਉਮਰ 28 ਸਾਲ (28 Year Old Youth) ਅਤੇ ਨਾਮ ਕੁਲਦੀਪ ਸਿੰਘ ਹੈ। ਉਹ ਆਪਣੀ ਵਿਧਵਾ ਮਾਂ ਦਾ ਲਾਡਲਾ ਪੁੱਤ ਸੀ।
ਇਹ ਵੀ ਪੜ੍ਹੋ - RPF ਇੰਸਪੈਕਟਰ ਨੇ ਮਾਰੀ ਚੁੱਲ੍ਹੇ 'ਚ ਲੱਤ, 2 ਮਾਸੂਮਾਂ ’ਤੇ ਡੁੱਲੀ ਉਬਲਦੀ ਦਾਲ, ਬੁਰੀ ਤਰ੍ਹਾਂ ਝੁਲਸੇ
ਇਹ ਵੀ ਪੜ੍ਹੋ - ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦੀ ਬਾਜ਼ਾਰ ‘ਚ ਗੋਲੀਆਂ ਮਾਰ ਕੀਤੀ ਹੱਤਿਆ
ਮ੍ਰਿਤਕ ਦੀ ਲਾਸ਼ ਪਿੰਡ ‘ਚ ਹੀ ਕਿਸੇ ਨੇ ਘਰ ਪਈ ਮਿਲੀ। ਇਸਦੀ ਜਾਣਕਾਰੀ ਮਿਲਦੇ ਹੀ ਥਾਣਾ ਤਲਵੰਡੀ ਸਾਬੋ ਦੇ ਪੁਲਿਸ ਇੰਚਾਰਜ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦਾ ਪਰਿਵਾਰ ਇਸ ਸਮੇਂ ਗਹਿਰੇ ਸਦਮੇ ਤੋਂ ਗੁਜ਼ਰ ਰਿਹਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਲਾਸ਼ ਕੋਲੋਂ ਲਾਈਟਰ, ਚਮਚਾ ਅਤੇ ਹੋਰ ਸਮਾਨ ਵੀ ਮਿਲਿਆ ਹੈ। ਮ੍ਰਿਤਕ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ‘ਚ ਜਾਂਚ ਜਾਰੀ ਹੈ।