ਰਾਫ਼ੇਲ ਸੌਦੇ ਸਬੰਧੀ ਮੋਦੀ ਸਰਕਾਰ ਨੇ ਜਾਣਬੁੱਝ ਕੇ ਝੂਠੇ ਤੱਥ ਪੇਸ਼ ਕੀਤੇ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਰਾਂਸ ਤੋਂ ਖਰੀਦੇ ਜਾਣ ਵਾਲੇ ਰਾਫ਼ੇਲ ਜੰਗੀ ਜਹਾਜ਼ਾਂ ਦੀ ਕੀਮਤ ਸਬੰਧੀ ਕੇਂਦਰ ਸਰਕਾਰ ਵਲੋਂ ਦੇਸ਼ ਦੀ ਸਰਵਉਚ ਅਦਾਲਤ ਵਿਚ ਝੂਠੇ ਤੱਥ ਪੇਸ਼........

Sunil Kumar Jakhar

ਗੁਰਦਾਸਪੁਰ/ ਚੰਡੀਗੜ੍ਹ : ਫ਼ਰਾਂਸ ਤੋਂ ਖਰੀਦੇ ਜਾਣ ਵਾਲੇ ਰਾਫ਼ੇਲ ਜੰਗੀ ਜਹਾਜ਼ਾਂ ਦੀ ਕੀਮਤ ਸਬੰਧੀ ਕੇਂਦਰ ਸਰਕਾਰ ਵਲੋਂ ਦੇਸ਼ ਦੀ ਸਰਵਉਚ ਅਦਾਲਤ ਵਿਚ ਝੂਠੇ ਤੱਥ ਪੇਸ਼ ਕਰਨ ਦੇ ਲਈ ਕਾਂਗਰਸ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ 'ਸੰਸਦ ਦੇ ਵਿਸੇਸ਼ਅਧਿਕਾਰ ਦੇ ਉਲੰਘਣ' ਦਾ ਮਤਾ ਲਿਆਉਣ ਦਾ ਨੋਟਿਸ ਲੋਕ ਸਭਾ ਸਪੀਕਰ ਨੂੰ ਦਿਤਾ ਗਿਆ ਹੈ। ਪਾਰਟੀ ਵਲੋਂ ਇਹ ਨੋਟਿਸ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਵਲੋਂ ਦਿਤਾ ਗਿਆ ਹੈ।

ਸੁਨੀਲ ਜਾਖੜ ਨੇ ਕਿਹਾ ਹੈ ਕਿ ਰਾਫ਼ੇਲ ਜੰਗੀ ਜਹਾਜ਼ਾਂ ਦੇ ਸੌਦੇ ਦੀਆਂ ਕੀਮਤਾਂ ਅਤੇ ਇਸ ਸੌਦੇ ਵਿਚ ਸਰਕਾਰੀ ਕੰਪਨੀ ਐਚ.ਏ.ਐਲ. ਨੂੰ ਬਾਹਰ ਕੱਢ ਕੇ ਇਕ ਨਿਜੀ ਕੰਪਨੀ ਨੂੰ ਸ਼ਾਮਲ ਕਰਨ ਸਬੰਧੀ ਦੇਸ਼ ਦੀ ਸਰਵਉੱਚ ਅਦਾਲਤ ਵਿਚ ਚੱਲੇ ਕੇਸ ਵਿਚ ਮੋਦੀ ਸਰਕਾਰ ਨੇ ਜਾਣਬੁੱਝ ਕੇ ਝੂਠੇ ਤੱਥ ਪੇਸ਼ ਕੀਤੇ ਹਨ। ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਅਦਾਲਤ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਫ਼ੇਲ ਜਹਾਜ਼ਾਂ ਦੀ ਕੀਮਤ ਸਬੰਧੀ ਜਾਣਕਾਰੀ ਕੈਗ ਨੂੰ ਦਿਤੀ ਗਈ ਹੈ ਅਤੇ ਕੈਗ ਵਲੋਂ ਇਹ ਜਾਣਕਾਰੀ ਪਾਰਲੀਮੈਂਟ ਦੀ ਪਬਲਿਕ ਅਕਾਊਂਟਸ ਕਮੇਟੀ (ਪੀ.ਏ.ਸੀ.) ਨਾਲ ਵੀ ਸਾਂਝੀ ਕੀਤੀ ਗਈ ਹੈ।

ਜਦ ਕਿ ਅਸਲ ਵਿਚ ਅਜਿਹਾ ਕੁੱਝ ਵੀ ਨਹੀਂ ਹੋਇਆ ਕਿਉਂਕਿ ਪੀ.ਏ.ਸੀ. ਦੇ ਚੇਅਰਮੈਨ ਤਾਂ ਕਾਂਗਰਸੀ ਨੇਤਾ ਮਲਿਕਾਅਰਜੁਨ ਖੜਗੇ ਹਨ ਅਤੇ ਉਨ੍ਹਾਂ ਦੀ ਕਮੇਟੀ ਕੋਲ ਅਜਿਹੀ ਕੋਈ ਰਿਪੋਟ ਨਹੀਂ ਆਈ ਹੈ। ਜਾਖੜ ਨੇ ਕਿਹਾ ਕਿ ਅਜਿਹਾ ਕਰਕੇ ਮੋਦੀ ਸਰਕਾਰ ਨੇ ਨਾ ਕੇਵਲ ਮਾਣਯੋਗ ਅਦਾਲਤ ਨੂੰ ਗੁਮਰਾਹ ਕੀਤਾ ਸਗੋਂ ਸਰਕਾਰ ਦਾ ਇਹ ਰਵਈਆ ਸੰਸਦ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਉਣ ਵਾਲਾ ਹੈ ਅਤੇ ਸੰਸਦ ਦੀ ਕਮੇਟੀ ਕੋਲ ਰਿਪੋਰਟ ਸਾਂਝੀ ਕਰਨ ਦਾ ਝੂਠਾ ਹਲਫ਼ਨਾਮਾ ਅਦਾਲਤ ਵਿਚ ਦੇ ਕੇ ਸਰਕਾਰ ਨੇ ਸੰਸਦ ਦੇ ਵਿਸੇਸ਼ ਅਧਿਕਾਰਾਂ ਦਾ ਉਲੰਘਣ ਕੀਤਾ ਹੈ।

Related Stories