ਹੈਲਥ ਸੈਂਟਰ ਵਿਚ ਪੰਜ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਚਾਰ ਘੰਟੇ ਸਟਾਫ਼ ਨੂੰ ਬਣਾਇਆ ਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਵਿਚ ਇਕ ਪ੍ਰਾਇਮਰੀ ਹੈਲਥ ਸੈਂਟਰ ਵਿਚ ਪੰਜ ਲੁਟਿਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਦਿਤਾ ਹੈ। ਦੋਸੀਆਂ ਨੂੰ ਸਟਾਫ਼ ਨੂੰ ਲਗਪਗ ਚਾਰ ਘੰਟੇ ਤਕ ਬੰਧਕ....

ਲੁੱਟ ਦੀ ਵਾਰਦਾਤ

ਲੁਧਿਆਣਾ (ਭਾਸਾ) : ਲੁਧਿਆਣਾ ਵਿਚ ਇਕ ਪ੍ਰਾਇਮਰੀ ਹੈਲਥ ਸੈਂਟਰ ਵਿਚ ਪੰਜ ਲੁਟਿਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਦਿਤਾ ਹੈ। ਦੋਸੀਆਂ ਨੂੰ ਸਟਾਫ਼ ਨੂੰ ਲਗਪਗ ਚਾਰ ਘੰਟੇ ਤਕ ਬੰਧਕ ਬਣਾ ਕੇ ਰੱਖਿਆ ਮਾਮਲਾ ਲੁਧਿਆਣਾ ਦੇ ਡੇਹਲੋਂ ਦੇ ਪਿੰਡ ਘਵੱਦੀ ਦਾ ਹੈ। ਦੋਸ਼ੀ ਲਗਾਤਾਰ  ਉਹਨਾਂ ਤੋਂ ਨਸ਼ੀਲੀਆਂ ਦਵਾਈਆਂ ਦੀ ਮੰਗ ਕਰਦੇ ਰਹੇ। ਸਟਾਫ਼ ਨੇ ਦਵਾਈ ਨਾ ਹੋਣ ਦੀ ਗੱਲ ਕੀਤੀ ਤਾਂ ਉਹ ਪੂਰੇ ਸੈਂਟਰ ਵਿਚ ਹੀ ਲੱਭਣ ਲੱਗ ਪਏ। ਆਖਿਰਕਾਰ ਉਹ ਉਥੋਂ ਰੁਪਏ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਡੇਹਲੋਂ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਹੈਲਥ ਸੈਂਟਰ ਵਿਚ ਮਹਿਲਾ ਮੁਲਾਜ਼ਮ ਸਮੇਤ ਚਾਰ ਕਰਮਚਾਰੀ ਸੀ। ਇਕ ਲੁਟੇਰਾ ਹਸਪਤਾਲ ਦੇ ਬਾਹਰ ਹੀ ਨਿਗਰਾਨੀ ਕਰ ਰਿਹਾ ਸੀ. ਉਹਨਾਂ ਨੇ ਹਸਪਤਾਲ ਦੇ ਅੰਦਰ ਅਤੇ ਬਾਹਰ ਵੀ ਕੁਝ ਲਾਈਟਾਂ ਤੋੜ ਦਿਤੀਆਂ। ਉਹਨਾਂ ਨੇ ਕਰਮਚਾਰੀਆਂ ਦੇ ਮੋਬਾਇਲ ਖੋਹ ਕੇ ਸਿਮ ਕਾਰਡ ਕੱਢ ਕੇ ਸੁੱਟ ਦਿਤੇ। ਹਸਪਤਾਲ ਦੇ ਕਰਮਚਾਰੀਆਂ ਦੇ ਮੁਤਾਬਿਕ ਪਿੰਡ ਘਵੱਦੀ ਵਿਚ 24 ਘੰਟੇ ਡਿਲੀਵਰੀ ਸੁਵਿਧਾ ਸੈਂਟਰ ਹੈ ਜਿਹੜਾ 24 ਘੰਟੇ ਖੁਲ੍ਹਾ ਰਹਿੰਦਾ ਹੈ।

ਰਾਤ ਨੂੰ ਸਿਰਫ਼ ਡਿਲੀਵਰੀ ਦੇ ਕੇਸ ਹੀ ਆਉਂਦੇ ਹਨ. ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਨਸ਼ੇ ਦੇ ਇਲਾਜ਼ ਲਈ ਓਟ ਸੈਂਟਰ ਖੋਲ੍ਹੇ ਗਏ ਹਨ। ਲੁਟੇਰਿਆਂ ਨੂੰ ਲੱਗਿਆ ਹੋਵੇਗਾ ਕਿ ਇਸ ਸੈਂਟਰ ਵਿਚ ਵੀ ਓਟ ਕਲੀਨਿਕ ਹੈ। ਜਿਥੇ ਨਸੇ ਦੇ ਇਲਾਜ਼ ਦੀ ਦਵਾਈ ਦਿਤਾ ਜਾਂਦੀ ਹੈ।