ਝਾੜੂ ‘ਚੋਂ 2-3 ਤੀਲੇ ਨਿਕਲ ਜਾਣ ਨਾਲ ਝਾੜੂ ਨੂੰ ਨਹੀਂ ਪੈਂਦਾ ਫ਼ਰਕ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਬਰਨਾਲਾ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕਸਭਾ ਸਾਂਸਦ ਭਗਵੰਤ ਮਾਨ ਨੇ ਮੰਚ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰਾਂ ਨੂੰ ਰੱਜ...

Bhagwant Maan

ਚੰਡੀਗੜ੍ਹ : ਪੰਜਾਬ ਦੇ ਬਰਨਾਲਾ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕਸਭਾ ਸਾਂਸਦ ਭਗਵੰਤ ਮਾਨ ਨੇ ਮੰਚ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰਾਂ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾਈਆਂ। ਮਾਨ ਨੇ ਕਿਹਾ ਕਿ ਝਾੜੂ ਵਿਚੋਂ 2-3 ਤੀਲੇ ਨਿਕਲ ਜਾਣ ਨਾਲ ਝਾੜੂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਪੰਜਾ ਇਕ ਉਂਗਲ ਬਿਨਾਂ ਵੀ ਪੰਜਾ ਨਹੀਂ ਰਹਿੰਦਾ ਤੇ ਇਸੇ ਤਰ੍ਹਾਂ ਤੱਕੜੀ ਦੀ ਇਕ ਰੱਸੀ ਟੁੱਟ ਜਾਣ ਨਾਲ ਉਹ ਤੱਕੜੀ ਨਹੀਂ ਰਹਿੰਦੀ। ਇਸ ਲਈ ਜਿਹੜੇ ਝਾੜੂ ਦੇ ਖਿਲਰਣ ਦੀਆਂ ਗੱਲਾਂ ਕਰਦੇ ਹਨ ਉਹ ਪਹਿਲਾਂ ਅਪਣੀ ਪੀੜੀ ਹੇਠ ਸੋਟਾ ਮਾਰਨ।

ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਾਂਗੇ ਇਸ ਲਈ ਭਾਵੇਂ ਵਿਧਾਨ ਸਭਾ ਭਾਵੇਂ ਸੰਸਦ ਵਿਚ ਬੋਲਣਾ ਪਵੇ ਅਤੇ ਜੇਕਰ ਧਰਨੇ ਵੀ ਦੇਣੇ ਪਏ ਤਾਂ ਉਹ ਵੀ ਦੇਵਾਂਗੇ ਕਿਉਂਕਿ ਹੱਕ ਮੰਗਿਆਂ ਨਹੀਂ ਮਿਲਦੇ ਹੱਕ ਖੋਹਣੇ ਪੈਂਦੇ ਨੇ। ਇਸ ਦੇ ਨਾਲ ਹੀ ਮਾਨ ਨੇ ਦੱਸਿਆ ਕਿ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਹਰਮੋਹਨ ਧਵਨ ਉਮੀਦਵਾਰ ਹੋਣਗੇ ਜੋ ਕਿ ਪਹਿਲਾਂ ਭਾਰਤ ਦੇ ਸਿਵਲ ਏਸ਼ੀਅਨ ਮਿਨਿਸਟਰ ਵੀ ਰਹਿ ਚੁੱਕੇ ਹਨ।