ਲੋਕਸਭਾ 2019 : ਅੱਜ ਹੋਣਗੇ ਕੇਜਰੀਵਾਲ ਤੇ ਸੁਖਪਾਲ ਖਹਿਰਾ ਆਹਮੋ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਤਵਾਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ...

Sukhpal Khaira and Kejriwal

ਬਰਨਾਲਾ : ਐਤਵਾਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਆਮਹੋ ਸਾਹਮਣੇ ਹੋਣਗੇ। ਅਨਾਜ ਮੰਡੀ ਵਿਚ ਪਾਰਟੀ ਦੀ ਰੈਲੀ ਤੋਂ ਇਲਾਵਾ ਕੇਜਰੀਵਾਲ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਸਮਾਰੋਹ ਪ੍ਰੋਗਰਾਮ ਵਿਚ ਵੀ ਜਾਣਗੇ। ਸ਼ਹੀਦੀ ਸਮਾਗਮ ਵਿਚ ਕੇਜਰੀਵਾਲ ਲਗਭੱਗ ਡੇਢ ਵਜੇ ਪਹੁੰਚਣਗੇ ਉਥੇ ਹੀ ਸੁਖਪਾਲ ਖਹਿਰਾ ਦੁਪਹਿਰੇ ਦੋ ਵਜੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਸਮਾਰੋਹ ਪ੍ਰੋਗਰਾਮ ਵਿਚ ਲੋਕਾਂ ਨੂੰ ਸੰਬੋਧਿਤ ਕਰਨਗੇ।

ਕੇਜਰੀਵਾਲ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਸੰਸਦ ਭਗਵੰਤ ਮਾਨ, ਐਮਐਲਏ ਗੁਰਮੀਤ ਸਿੰਘ ਅਤੇ ਐਮਐਲਏ ਪੰਡੋਰੀ ਨੇ ਲਿਆ। ਇਸ ਮੌਕੇ ‘ਤੇ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਿਚ ਲੋਕਸਭਾ ਟਿਕਟਾਂ ਲਈ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਕਵਾਇਦ ਸ਼ੁਰੂ ਹੋ ਗਈ ਪਰ ਆਮ ਆਦਮੀ ਪਾਰਟੀ ਨੇ ਅਪਣੇ ਪੰਜ ਉਮੀਦਵਾਰਾਂ ਦਾ ਐਲਾਨ ਵੀ ਕਰ ਦਿਤਾ ਹੈ। ਆਮ ਆਦਮੀ ਪਾਰਟੀ ਵਲੋਂ ਰੈਲੀ ਵਾਲੇ ਸਥਾਨ ਉਤੇ 24 ਗੁਣਾ 60 ਵਰਗ ਫੁੱਟ ਦੀ ਸਟੇਜ ਤਿਆਰ ਕੀਤੀ ਗਈ ਹੈ । 

ਇਹ ਸਟੇਜ ਅੱਠ ਫੁੱਟ ਉੱਚਾ ਹੈ। ਦੁਪਹਿਰ 12:30 ਵਜੇ ਕੇਜਰੀਵਾਲ ਰੈਸਟ ਹਾਊਸ ਬਰਨਾਲਾ ਵਿਚ ਮੀਡੀਆ ਨਾਲ ਰੂਬਰੂ ਹੋਣਗੇ। ਇਸ ਤੋਂ ਬਾਅਦ ਦੁਪਹਿਰ 1:30 ਵਜੇ ਉਹ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਸਮਾਰੋਹ ਪ੍ਰੋਗਰਾਮ ਵਿਚ ਲੋਕਾਂ ਨੂੰ ਸੰਬੋਧਿਤ ਕਰਨਗੇ। ਦੁਪਹਿਰ 2 ਵਜੇ ਬਰਨਾਲਾ ਅਨਾਜ ਮੰਡੀ ਵਿਚ ਰੈਲੀ ਨੂੰ ਸੰਬੋਧਿਤ ਕਰਨਗੇ। ਦੁਪਹਿਰ 4 ਵਜੇ ਰੈਸਟ ਹਾਊਸ ਸੰਗਰੂਰ ਵਿਚ ਮੀਡੀਆ ਨਾਲ ਰੂਬਰੂ ਹੋਣਗੇ।

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ ਵਿਚ ਕਿਸੇ ਵੀ ਨੇਤਾ ਜਾਂ ਵਰਕਰ ਨੂੰ ਦਿਹਾੜੀ ਉਤੇ ਨਹੀਂ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਮਾਲਵਾ ਵਿਚ ਹੋਣ ਵਾਲੀ ਰੈਲੀ 20 ਜਨਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਚ ਹੋਵੇਗੀ, ਜਦੋਂ ਕਿ ਦੂਜੀ ਦੋਆਬਾ ਦੀ ਰੈਲੀ ਗੜਸ਼ੰਕਰ ਵਿਚ ਫਰਵਰੀ ਅਤੇ ਤੀਜੀ ਵਿਸ਼ਾਲ ਰੈਲੀ ਮਾਝਾ ਵਿਚ ਅੰਮ੍ਰਿਤਸਰ ਜਾਂ ਜੰਡਿਆਲਾ ‘ਚ ਫਰਵਰੀ ਵਿਚ ਹੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਬਰਨਾਲਾ ਵਿਚ ਲੋਕਸਭਾ ਚੋਣਾਂ ਦਾ ਆਗਾਜ਼ ਕਰਨ ਆ ਰਹੇ ਹਨ। ਐਮਪੀ ਮਾਨ ਨੇ ਕਿਹਾ ਕਿ ਉਹ ਬਰਨਾਲਾ ਦੇ ਆਲੇ ਦੁਆਲੇ ਖੇਤਰ ਵਿਚ ਰੈਲੀਆਂ ਕਰ ਚੁੱਕੇ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਰੈਲੀ ਵਿਚ ‘ਆਪ’ ਵਰਕਰਾਂ ਦਾ ਸੈਲਾਬ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਦੇਵੇਗਾ।

Related Stories