ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਸਿੱਧੀ ਫਲਾਈਟ ਮੁੜ ਸ਼ੁਰੂ, ਰੋਜ਼ਾਨਾ ਦੁਪਹਿਰ 12:55 ਵਜੇ ਭਰੇਗੀ ਉਡਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2.40 ਘੰਟੇ ਦੇ ਸਫਰ ਤੋਂ ਬਾਅਦ ਦੁਪਹਿਰ 3:35 ਵਜੇ ਪਹੁੰਚੇਗੀ ਪਟਨਾ ਸਾਹਿਬ

Direct flight from Amritsar to Patna Sahib resumed

 

ਅੰਮ੍ਰਿਤਸਰ: ਸਿੱਖਾਂ ਦੇ 5 ਤਖ਼ਤਾਂ ਵਿਚੋਂ ਇਕ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਲਈ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਸਪਾਈਸ ਜੈੱਟ ਨੇ ਅੰਮ੍ਰਿਤਸਰ-ਪਟਨਾ ਸਾਹਿਬ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਸਪਾਈਸ ਜੈੱਟ ਨੇ 20 ਜਨਵਰੀ ਤੋਂ ਅੰਮ੍ਰਿਤਸਰ ਤੋਂ ਪਟਨਾ ਲਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਫੌਜ ’ਚ ਪਹਿਲੀਆਂ 108 ਮਹਿਲਾ ਅਫ਼ਸਰ ਬਣੀਆਂ ਕਰਨਲ, ਪੁਰਸ਼ ਅਫ਼ਸਰਾਂ ਦੇ ਬਰਾਬਰ ਸੰਭਾਲਣਗੀਆਂ ਕਮਾਂਡ

ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਅਪ-ਡਾਊਨ ਕਰੇਗੀ। ਇਹ ਉਡਾਣ ਪਹਿਲਾਂ ਵੀ ਚਲਦੀ ਸੀ ਪਰ ਕਿਸੇ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਨਾਲ-ਨਾਲ ਹੋਰਨਾਂ ਸੂਬਿਆਂ 'ਚ ਵਸਦੇ ਸਿੱਖਾਂ ਨੂੰ ਵੀ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਤੇ ਹਮਲਾ ਬਹੁਤ ਹੀ ਅਫ਼ਸੋਸਨਾਕ ਪਰ...

ਇਹ ਫਲਾਈਟ ਰੋਜ਼ਾਨਾ ਅੰਮ੍ਰਿਤਸਰ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ। 2.40 ਘੰਟੇ ਦੇ ਸਫਰ ਤੋਂ ਬਾਅਦ ਇਹ ਉਡਾਣ ਦੁਪਹਿਰ 3:35 ਵਜੇ ਪਟਨਾ ਸਾਹਿਬ ਪਹੁੰਚੇਗੀ। ਪਟਨਾ ਤੋਂ ਇਹ ਫਲਾਈਟ ਰੋਜ਼ਾਨਾ ਸ਼ਾਮ 4.10 ਵਜੇ ਉਡਾਣ ਭਰੇਗੀ। ਇਸ ਫਲਾਈਟ ਦਾ ਸਫਰ 2.35 ਮਿੰਟ ਦਾ ਹੋਵੇਗਾ ਅਤੇ ਇਹ ਫਲਾਈਟ ਸ਼ਾਮ 6.45 'ਤੇ ਅੰਮ੍ਰਿਤਸਰ 'ਚ ਲੈਂਡ ਕਰੇਗੀ।