ਨੌਜਵਾਨਾਂ ਨੇ ਪੁਰਾਣੀ ਬੱਸ ਤੋਂ ਬਣਾਇਆ ‘ਮਿੰਨੀ ਹੋਟਲ’, ਬੇਰੁਜ਼ਗਾਰੀ ‘ਚ ਲੱਭਿਆ ਰੁਜ਼ਗਾਰ ਦਾ ਹੀਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨਤਾਰਨ ਦੇ ਦੋਬੇਰੁਜ਼ਗਾਰ ਨੌਜਵਾਨਾਂ ਨੇ ਬੇਰੁਜ਼ਗਾਰੀ ਤੋਂ ਨਿਰਾਸ਼ ਹੋਣ ਦੀ ਬਜਾਏ ਖੁਦ ਹੀ ਰੁਜ਼ਗਾਰ ਦਾ ਹੀਲਾ ਲੱਭਿਆ ਹੈ।

Two Brothers build 'mini hotel' from old bus

ਤਰਨ ਤਾਰਨ (ਦਿਲਬਾਗ ਸਿੰਘ): ਕੋਰੋਨਾ ਕਾਲ ਦੌਰਾਨ ਦੇਸ਼ ਵਿਚ ਕਈ ਲੋਕ ਬੇਰੁਜ਼ਗਾਰ ਹੋ ਗਏ ਤੇ ਬੇਰੁਜ਼ਗਾਰੀ ਦੀ ਮਾਰ ਸਹਿ ਰਹੇ ਨੌਜਵਾਨਾਂ ਵਿਚ ਕਾਫੀ ਨਿਰਾਸ਼ਾ ਦੇਖੀ ਜਾ ਰਹੀ ਹੈ। ਤਰਨਤਾਰਨ ਦੇ ਦੋਬੇਰੁਜ਼ਗਾਰ ਨੌਜਵਾਨਾਂ ਨੇ ਬੇਰੁਜ਼ਗਾਰੀ ਤੋਂ ਨਿਰਾਸ਼ ਹੋਣ ਦੀ ਬਜਾਏ ਖੁਦ ਹੀ ਰੁਜ਼ਗਾਰ ਦਾ ਹੀਲਾ ਲੱਭਿਆ ਹੈ। ਇਹਨਾਂ ਨੌਜਵਾਨਾਂ ਨੇ ਇਕ ਪੁਰਾਣੀ ਬੱਸ ਦੀ ਵਰਤੋਂ ‘ਮਿੰਨੀ ਹੋਟਲ’ ਬਣਾਉਣ ਲਈ ਕੀਤੀ ਤੇ ਅੱਜ ਇਹ ਨੌਜਵਾਨ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਹੋਰ ਪੜ੍ਹੋ: ਧੋਖਾਧੜੀ ਦੀਆਂ ਘਟਨਾਵਾਂ ਨੂੰ ਕੈਨੇਡੀਅਨ ਪੀਐਮ ਨੇ ਦੱਸਿਆ ਮੰਦਭਾਗਾ, ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਨੌਜਵਾਨਾਂ ਨੇ ਇਸ ਬੱਸ ਨੂੰ ਖੁਦ ਤਿਆਰ ਕੀਤਾ ਹੈ। ਇਹਨਾਂ ਦੀ ਮਿਹਨਤ ਖ਼ੂਬ ਰੰਗ ਲਿਆਈ ਹੈ। ਪੁਰਾਣੀ ਬੱਸ ਵਿਚ ਤਿਆਰ ਕੀਤਾ ਗਿਆ ‘ਮਿੰਨੀ ਹੋਟਲ’ ਜੀਰਾ ਸ਼ਹਿਰ ਦੇ ਬਾਹਰ ਨੈਸ਼ਨਲ ਹਾਈਵੇ 54 ’ਤੇ ਚਲਾਇਆ ਜਾ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਨੌਜਵਾਨ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਹੋਟਲ ਨੂੰ ਤਿਆਰ ਕਰਨ ਵਿਚ ਸਾਢੇ ਤਿੰਨ ਲੱਖ ਦਾ ਖਰਚਾ ਆਇਆ ਹੈ।

ਹੋਰ ਪੜ੍ਹੋ: ਪੀਐਮ ਮੋਦੀ ਦਾ ਹਮਲਾ, 'ਕਾਂਗਰਸ ਕਈ ਸੂਬਿਆਂ ’ਚ ਖ਼ਤਮ ਹੋ ਰਹੀ ਹੈ ਪਰ ਉਸ ਨੂੰ ਸਾਡੀ ਚਿੰਤਾ ਜ਼ਿਆਦਾ ਹੈ’

ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਉਹ ਘਰ ਵਿਚ ਵਿਹਲੇ ਰਹਿੰਦੇ ਸੀ। ਉਹਨਾਂ ਕੋਲ ਕੋਈ ਵੀ ਕੰਮ ਨਹੀਂ ਸੀ। ਇਸ ਦੌਰਾਨ ਯੂ-ਟਿਊਬ ’ਤੇ ਵੀਡੀਓ ਦੇਖਦਿਆਂ ਉਹਨਾਂ ਦੇ ਮਨ ਵਿਚ ਹੋਟਲ ਖੋਲ੍ਹਣ ਦਾ ਵਿਚਾਰ ਆਇਆ। ਅੱਜ ਇਹਨਾਂ ਨੌਜਵਾਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਇਸ ਬੱਸ ’ਤੇ ਹਰੇਕ ਤਰ੍ਹਾਂ ਦਾ ਬਰਗਰ, ਪੀਜ਼ਾ, ਨਿਊਡਲ ਆਦਿ ਸਮੇਤ ਕੁੱਲ 15 ਪਕਵਾਨ ਮਿਲਦੇ ਹਨ। ਇਹ ਸਾਰੀਆਂ ਚੀਜ਼ਾਂ ਨੌਜਵਾਨ ਖੁਦ ਹੀ ਤਿਆਰ ਕਰਦੇ ਹਨ।  

ਹੋਰ ਪੜ੍ਹੋ: Pegasus ਦੀ ਲਿਸਟ ਵਿਚ ਨਾਮ ਆਉਣ 'ਤੇ ਗਗਨਦੀਪ ਕੰਗ ਦਾ ਬਿਆਨ, ‘ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ’

ਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਹ ਕੰਮ ਕਰੀਬ ਇਕ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਉਹਨਾਂ ਨੂੰ ਸ਼ੁਰੂਆਤ ਦੌਰਾਨ ਕਈ ਮੁਸ਼ਕਿਲਾਂ ਆਈਆਂ ਪਰ ਹੌਲੀ-ਹੌਲੀ ਸਭ ਠੀਕ ਹੋ ਗਿਆ। ਦੱਸ ਦਈਏ ਕਿ ਇਹਨਾਂ ਨੌਜਵਾਨਾਂ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਨੂੰ ਵਧਾਉਣ ਲਈ ਹੋਟਲ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।