Swiggy-Zomato ਦਾ ਫਰਜ਼ੀ ਮੈਨੇਜਰ ਗ੍ਰਿਫਤਾਰ, 65 ਰੈਸਟੋਰੈਂਟ ਅਤੇ ਢਾਬਾ ਮਾਲਕਾਂ ਕੋਲੋਂ ਠੱਗੇ 4.5 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਹੁਣ ਤਕ 65 ਲੋਕਾਂ ਨੂੰ ਅਪਣਾ ਸ਼ਿਕਾਰ ਬਣਾ ਚੁੱਕਾ ਹੈ।

Fake manager of Swiggy-Zomato arrested

 

ਲੁਧਿਆਣਾ:  ਪੁਲਿਸ ਨੇ ਲੁਧਿਆਣਾ ਵਿਚ ਸਵਿਗੀ ਜ਼ੋਮੈਟੋ ਦੇ ਫਰਜ਼ੀ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਫਰਜ਼ੀ ਮੈਨੇਜਰ ਨੇ ਸ਼ਹਿਰ ਦੇ ਕਈ ਰੈਸਟੋਰੈਂਟ ਮਾਲਕਾਂ ਅਤੇ ਢਾਬਾ ਸੰਚਾਲਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮ ਵਿਰੁਧ ਪਹਿਲਾਂ ਹੀ ਜ਼ੋਮੈਟੋ ਦੇ ਨਾਂਅ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਹੁਣ ਤਕ 65 ਲੋਕਾਂ ਨੂੰ ਅਪਣਾ ਸ਼ਿਕਾਰ ਬਣਾ ਚੁੱਕਾ ਹੈ।

ਇਹ ਵੀ ਪੜ੍ਹੋ: ਮੁਹਾਲੀ ਦੇ ਟ੍ਰੈਵਲ ਏਜੰਟ ਪ੍ਰਵਾਰ ਵਿਰੁਧ ਮਾਮਲਾ ਦਰਜ, ਵਿਦੇਸ਼ ਭੇਜਣ ਦੇ ਨਾਂਅ 'ਤੇ 3 ਪ੍ਰਵਾਰਾਂ ਕੋਲੋਂ ਠੱਗੇ 36 ਲੱਖ ਰੁਪਏ

ਮੁਲਜ਼ਮ ਢਾਬਾ ਮਾਲਕਾਂ ਅਤੇ ਰੈਸਟੋਰੈਂਟ ਮਾਲਕਾਂ ਤੋਂ Swiggy-Zomato ਪੈਨਲ ਵਿਚ ਸ਼ਾਮਲ ਹੋਣ ਅਤੇ ਬੋਰਡ ਲਗਾਉਣ ਦੇ ਬਦਲੇ 19,999 ਰੁਪਏ ਲੈਂਦਾ ਸੀ। ਪੈਸੇ ਦਾ ਭੁਗਤਾਨ ਕਰਨ ਵਾਲੇ ਲੋਕਾਂ ਕੋਲੋਂ ਕਿਸੇ ਵੀ ਤਰ੍ਹਾਂ ਦੇ ਸ਼ੱਕ ਤੋਂ ਬਚਣ ਲਈ, ਉਸ ਨੇ 15,000 ਰੁਪਏ ਨਕਦ ਅਤੇ 4,999 ਰੁਪਏ ਆਨਲਾਈਨ ਜਮ੍ਹਾ ਕਰਵਾਏ। ਮੁਲਜ਼ਮ ਦੀ ਪਛਾਣ ਸਿਧਾਰਥ ਅਗਰਵਾਲ ਵਾਸੀ ਹੈਬੋਵਾਲ ਕਲਾਂ (ਲੁਧਿਆਣਾ) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਅਦਾਲਤ ਨੇ ਜੱਜਾਂ ਦੀ ਨਿਯੁਕਤੀ ਅਤੇ ਤਬਾਦਲੇ ਲਈ ਲਟਕਦੇ 21 ਨਾਵਾਂ ’ਤੇ ਇਤਰਾਜ਼ ਜਤਾਇਆ

ਸਿਧਾਰਥ ਨੇ ਅਰਬਨ ਵਾਈਬ ਰੈਸਟੋਰੈਂਟ ਸਾਊਥ ਸਿਟੀ ਵਿਚ ਜਾ ਕੇ ਅਪਣੀ ਜਾਣ-ਪਛਾਣ ਸਵਿੱਗੀ ਦੇ ਮੈਨੇਜਰ ਵਜੋਂ ਕਰਵਾਈ ਅਤੇ ਉਨ੍ਹਾਂ ਨੂੰ ਸਵਿਗੀ ਦੇ ਪੈਨਲ ਵਿਚ ਸ਼ਾਮਲ ਹੋਣ ਲਈ ਕਿਹਾ। ਮੁਲਜ਼ਮ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਰੈਸਟੋਰੈਂਟ ਬਾਹਰ ਬੋਰਡ ਵੀ ਲਗਵਾ ਦੇਵੇਗਾ। ਮੁਲਜ਼ਮਾਂ ਨੇ ਰੈਸਟੋਰੈਂਟ ਕੋਲੋਂ 19,999 ਰੁਪਏ ਲੈ ਲਏ। ਸਿਧਾਰਥ ਨੇ ਗੂਗਲ 'ਚ ਅਪਣਾ ਨਾਂ ਬੂੰਦੀ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਰੱਖਿਆ ਸੀ।

ਇਹ ਵੀ ਪੜ੍ਹੋ: ਮੁਹਾਲੀ ਦੇ ਟ੍ਰੈਵਲ ਏਜੰਟ ਪ੍ਰਵਾਰ ਵਿਰੁਧ ਮਾਮਲਾ ਦਰਜ, ਵਿਦੇਸ਼ ਭੇਜਣ ਦੇ ਨਾਂਅ 'ਤੇ 3 ਪ੍ਰਵਾਰਾਂ ਕੋਲੋਂ ਠੱਗੇ 36 ਲੱਖ ਰੁਪਏ

ਏਡੀਸੀਪੀ ਸਮੀਰ ਵਰਮਾ ਨੇ ਦਸਿਆ ਕਿ ਸਿਧਾਰਥ ਹੁਣ ਤਕ 65 ਲੋਕਾਂ ਨਾਲ 4 ਲੱਖ 39 ਹਜ਼ਾਰ 336 ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਮੁਲਜ਼ਮਾਂ ਵਿਰੁਧ ਪੀਏਯੂ ਥਾਣੇ ਵਿਚ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਜ਼ੋਮੈਟੋ ਕੰਪਨੀ ਦਾ ਆਈਡੀ ਕਾਰਡ, ਜ਼ੋਮੈਟੋ ਕੰਪਨੀ ਦੀ ਟੀ-ਸ਼ਰਟ, ਇਕ ਮੋਬਾਈਲ ਅਤੇ ਇਕ ਐਕਟਿਵਾ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਉਸ ਦਾ ਮੋਬਾਇਲ ਸਕੈਨ ਕਰ ਰਹੀ ਹੈ ਤਾਂ ਜੋ ਉਸ ਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।