ਮਾਸਕ ਨਾ ਪਾਉਣ ਕਾਰਨ ਕਾਰ ਵਿਚ ਜਾ ਰਹੀ ਲਾੜੀ ਦਾ ਪੁਲਿਸ ਨੇ ਕੱਟਿਆ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਲਹਣ ਦਾ ਮੇਕਅਪ ਖਰਾਬ ਹੋਣ ਦੇ ਡਰੋਂ ਨਹੀਂ ਸੀ ਪਾਇਆ ਮਾਸਕ

chandigarh police

ਚੰਡੀਗੜ੍ਹ: ਸਥਾਨਕ ਪ੍ਰਸ਼ਾਸਨ ਵੱਲੋਂ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਸ਼ਹਿਰ ਵਿਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਹ ਲੌਕਡਾਊਨ ਰਾਮਨੌਮੀ ਮੌਕੇ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਕੀਤਾ ਗਿਆ ਸੀ। ਇਸੇ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚੱਲਾਨ ਕੱਟੇ ਗਏ ਜਿਨ੍ਹਾਂ ਵਿਚ ਬਹੁਗਿਣਤੀ ਮਾਸਕ ਨਾ ਪਾਉਣ ਵਾਲਿਆਂ ਦੀ ਸੀ।

ਇਸੇ ਦੌਰਾਨ ਪੁਲਿਸ ਨੇ ਸੈਕਟਰ-8-9 ਦੀਆਂ ਲਾਈਟਾਂ ‘ਤੇ ਕਾਰ ਵਿਚ ਜਾ ਰਹੀ ਇਕ ਲਾੜੀ ਨੂੰ ਰੋਕਿਆ ਜਿਸ ਨੇ ਮਾਸਕ ਨਹੀਂ ਸੀ ਪਾਇਆ ਹੋਇਆ। ਕਾਰ ਲਾੜੀ ਦਾ ਭਰਾ ਚਲਾ ਰਿਹਾ ਸੀ। ਕਾਰ ਚਲਾ ਰਹੇ ਲੜਕੀ ਦੇ ਭਰਾ ਨੇ ਦਸਿਆ ਕਿ ਉਹ ਪੰਜਾਬ ਦੇ ਖੰਨਾ ਤੋਂ ਆਏ ਹਨ ਅਤੇ ਉਸ ਦੀ ਭੈਣ ਦਾ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਵਿਖੇ ਵਿਆਹ ਹੈ।

ਲਾੜੀ ਵਲੋਂ ਮਾਸਕ ਨਾ ਪਾਉਣ ਸਬੰਧੀ ਪੁਛਣ ‘ਤੇ ਉਸ ਨੇ ਦਸਿਆ ਕਿ ਮਾਸਕ ਪਾਉਣ ਕਾਰਨ ਦੁਲਹਨ ਦਾ ਮੇਕਅਪ ਖਰਾਬ ਹੋ ਸਕਦਾ ਸੀ, ਇਸ ਕਾਰਨ ਮਾਸਕ ਨਹੀਂ ਪਾਇਆ ਗਿਆ। ਲਾੜੀ ਦੇ ਭਰਾ ਨੇ ਪੁਲਿਸ ਨੂੰ ਲਾੜੀ ਦਾ ਚਲਾਨ ਨਾ ਕਰਨ ਦੀ ਅਪੀਲ ਕੀਤੀ, ਪਰ ਪੁਲਿਸ ਮੁਲਾਜ਼ਮਾਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਾਰਵਾਈ ਕਰਦਿਆਂ ਚਲਾਨ ਕੱਟ ਦਿੱਤਾ।

ਇਸੇ ਤਰ੍ਹਾਂ ਅੱਜ ਸ਼ਹਿਰ ਦੇ ਬਾਕੀ ਇਲਾਕਿਆਂ ਵਿਚ ਵੀ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ। ਭਾਵੇਂ ਲੌਕਡਾਉਣ ਦੇ ਐਲਾਨ ਕਾਰਨ ਅੱਜ ਚੰਡੀਗੜ੍ਹ ਅਤੇ ਮੋਰਾਲੀ ਵਿਚ ਆਮ ਦਿਨਾਂ ਨਾਲੋਂ ਆਵਾਜਾਈ ਕਾਫੀ ਘੱਟ ਸੀ, ਫਿਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਸੀ। ਸ਼ਹਿਰ ਦੇ ਲਾਈਟ ਪੁਆਇਟਾਂ ‘ਤੇ ਕਰੋਨਾ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ‘ਤੇ ਨਿੱਘਾ ਰੱਖਣ ਲਈ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਵਿਸ਼ੇਸ਼ ਟੀਮਾਂ ਤੈਨਾਤ ਸਨ।