ਰੇਲ ਗੱਡੀਆਂ 'ਚ ਤੈਨਾਤ ਹੋਣਗੇ 'ਟ੍ਰੇਨ ਕੈਪਟਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਭਾਰਤੀ ਰੇਲਵੇ ਵੀ ਹਾਈਟੈਕ ਹੁੰਦਾ ਜਾ ਰਿਹਾ ਹੈ ਤੇ ਉਹ ਪਹਿਲਾਂ ਵਾਲੇ ਜ਼ਮਾਨੇ ਵਰਗੀਆਂ ਘਸੀਆਂ ਪਿਟੀਆਂ ਰੇਲ ਗੱਡੀਆਂ ਨਹੀਂ ਚਲਾ ਰਿਹਾ

'Train Captain' will be deployed in trains

ਅੰਮ੍ਰਿਤਸਰ, (ਵਿਸ਼ੇਸ਼ ਪ੍ਰਤੀਨਿਧ), ਹੁਣ ਭਾਰਤੀ ਰੇਲਵੇ ਵੀ ਹਾਈਟੈਕ ਹੁੰਦਾ ਜਾ ਰਿਹਾ ਹੈ ਤੇ ਉਹ ਪਹਿਲਾਂ ਵਾਲੇ ਜ਼ਮਾਨੇ ਵਰਗੀਆਂ ਘਸੀਆਂ ਪਿਟੀਆਂ ਰੇਲ ਗੱਡੀਆਂ ਨਹੀਂ ਚਲਾ ਰਿਹਾ ਸਗੋਂ ਵਿਸ਼ਵ ਪੱਧਰੀ ਸਹੂਲਤਾਂ ਦੇਣ ਵਾਲੇ ਦੇਸ਼ਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਰੇਲ ਗੱਡੀਆਂ ਵਿਚ ਗੰਦਗੀ,  ਖਾਣ  ਪੀਣ, ਟਾਇਲਟ ਵਿਚ ਪਾਣੀ ਨਾ ਹੋਣ ਵਰਗੀਆਂ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ।