ਨਿਹੰਗ 'ਤੇ ਲੱਗੇ ਘਰਵਾਲੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ, ਇਰਾਨ ਤੋਂ ਵਿਆਹ ਕੇ ਲਿਆਇਆ ਸੀ ਸਿੰਘਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਇਕ ਨਿਹੰਗ ਸਿੰਘ ’ਤੇ ਅਪਣੀ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ।

Nihang Ranjodh Singh beat his wife Amber Kaur

ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਇਕ ਨਿਹੰਗ ਸਿੰਘ ’ਤੇ ਅਪਣੀ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ ਨਿਹੰਗ ਸਿੰਘ ਦੀ ਪਤਨੀ ਵੱਲੋਂ ਲਗਾਏ ਜਾ ਰਹੇ ਹਨ। ਦਰਅਸਲ ਨਿਹੰਗ ਰਣਜੋਧ ਸਿੰਘ ਦੀ ਪਤਨੀ ਅੰਬਰ ਕੌਰ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਖੁਲਾਸਾ ਕੀਤਾ ਹੈ।

ਹੋਰ ਪੜ੍ਹੋ: ਤਾਲਿਬਾਨ ਵੱਲੋਂ ਕਾਬੁਲ ਏਅਰਪੋਰਟ ਤੋਂ 150 ਲੋਕ ਅਗਵਾ, ਜ਼ਿਆਦਾਤਰ ਭਾਰਤੀ, ਤਾਲਿਬਾਨ ਨੇ ਕੀਤਾ ਖੰਡਨ

ਇਸ ਦੇ ਨਾਲ ਹੀ ਉਹਨਾਂ ਨੇ ਅਪਣੀਆਂ ਸੱਟਾਂ ਦੀ ਇਕ ਵੀਡੀਓ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਰਣਜੋਧ ਸਿੰਘ ਬੁੱਢਾ ਦਲ ਦਾ ਸੇਵਾਦਾਰ ਹੈ। ਦੱਸ ਦਈਏ ਕਿ ਅੰਬਰ ਕੌਰ ਇਰਾਨ ਦੀ ਰਹਿਣ ਵਾਲੀ ਹੈ ਤੇ ਰਣਜੋਧ ਸਿੰਘ ਉਸ ਨੂੰ ਵਿਆਹ ਕੇ ਪੰਜਾਬ ਲਿਆਇਆ ਸੀ ਪਰ ਵਿਆਹ ਤੋਂ ਬਾਅਦ ਉਹ ਹਰ ਰੋਜ਼ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ।

ਹੋਰ ਪੜ੍ਹੋ: ਛੱਤੀਸਗੜ੍ਹ ਵਿਚ ਨਕਸਲੀ ਹਮਲੇ ਦੌਰਾਨ ITBP ਦੇ ASI ਗੁਰਮੁਖ ਸਿੰਘ ਸ਼ਹੀਦ

ਇੰਸਟਾਗ੍ਰਾਮ ਪੋਸਟ ਜ਼ਰੀਏ ਅੰਬਰ ਕੌਰ ਨੇ ਦੱਸਿਆ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਸਿਹਤ ਫਿਲਹਾਲ ਠੀਕ ਹੈ। ਅੰਬਰ ਕੌਰ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਬੁੱਢਾ ਦਲ ਨੇ ਕਾਰਵਾਈ ਕਰਦਿਆਂ ਰਣਜੋਧ ਸਿੰਘ ਨੂੰ ਬਾਹਰ ਕੱਢ ਦਿੱਤਾ ਹੈ।

ਹੋਰ ਪੜ੍ਹੋ: ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ: ਅਵੰਤੀਪੋਰਾ ਵਿਚ ਤਿੰਨ ਅਤਿਵਾਦੀ ਢੇਰ