ਫਾਜ਼ਿਲਕਾ ਵਿਚ ਨਿਹੰਗ ਪਿਓ-ਪੁੱਤ ਦਾ ਕਤਲ; ਆਪਸੀ ਰੰਜਿਸ਼ ਕਾਰਨ ਭਾਈ-ਭਤੀਜਿਆਂ ਨੇ ਕੀਤੀ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਝ ਦਿਨ ਪਹਿਲਾਂ ਹੀ ਹੋਇਆ ਸੀ ਸਮਝੌਤਾ

Double murder in Fazilka

 

ਫਾਜ਼ਿਲਕਾ: ਜ਼ਿਲ੍ਹੇ 'ਚ ਆਪਸੀ ਵਿਵਾਦ ਕਾਰਨ ਨਿਹੰਗ ਪਿਓ-ਪੁੱਤ ਦਾ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵਲੋਂ ਹੀ ਅੰਜਾਮ ਦਿਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚ ਪਹਿਲਾਂ ਹੀ ਰੰਜਿਸ਼ ਚੱਲ ਰਹੀ ਸੀ। ਜਿਸ ਕਾਰਨ ਹਥੌੜੇ ਅਤੇ ਹੋਰ ਹਥਿਆਰਾਂ ਨਾਲ ਵਾਰ ਕਰਕੇ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਪੁਲਿਸ ਨੇ ਮੁਲਜ਼ਮਾਂ ਵਿਰੁਧ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਦਿੱਲੀ ਆਬਕਾਰੀ ਨੀਤੀ ਮਾਮਲਾ: ਮੁਲਜ਼ਮ ਵਲੋਂ ‘ਥਰਡ ਡਿਗਰੀ’ ਵਰਤਣ ਦਾ ਦੋਸ਼

ਪੁਲਿਸ ਅਨੁਸਾਰ ਪਿੰਡ ਬੋਦਲਾ ਵਾਸੀ ਨਿਹੰਗ ਪ੍ਰਤਾਪ ਸਿੰਘ ਅਤੇ ਉਸ ਦੇ ਪੁੱਤਰ ਗਗਨਦੀਪ ਦਾ ਅਪਣੇ ਹੀ ਰਿਸ਼ਤੇਦਾਰਾਂ ਨਾਲ ਵਿਵਾਦ ਚੱਲ ਰਿਹਾ ਸੀ। ਇਸ ਸਬੰਧੀ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਸਮਝੌਤਾ ਵੀ ਹੋਇਆ ਸੀ। ਜਿਸ ਤੋਂ ਬਾਅਦ ਸ਼ਨਿਚਰਵਾਰ ਨੂੰ ਮੁਲਜ਼ਮ ਦਿਲਬਾਗ ਸਿੰਘ, ਸੰਦੀਪ ਸਿੰਘ ਅਤੇ ਵਿਕਰਮ ਸਿੰਘ ਨੇ ਦੋਵਾਂ ਦਾ ਕਤਲ ਕਰ ਦਿਤਾ।

ਇਹ ਵੀ ਪੜ੍ਹੋ: ਮਾਨਸਾ ’ਚ 12 ਕਿਲੋ ਅਫੀਮ ਸਣੇ ਰਾਜਸਥਾਨ ਪੁਲਿਸ ਦਾ ਮੁਅੱਤਲ ਮੁਲਾਜ਼ਮ ਗ੍ਰਿਫ਼ਤਾਰ

ਪੁਲਿਸ ਨੇ ਦਸਿਆ ਕਿ ਮੁਲਜ਼ਮ ਦਿਲਬਾਗ ਸਿੰਘ ਮ੍ਰਿਤਕ ਪ੍ਰਤਾਪ ਸਿੰਘ ਦਾ ਭਰਾ ਹੈ ਜਦਕਿ ਸੰਦੀਪ ਅਤੇ ਵਿਕਰਮ ਉਸ ਦੇ ਭਤੀਜੇ ਹਨ। ਇਸ ਸਬੰਧੀ ਐਸ.ਪੀ. (ਡੀ) ਮਨਜੀਤ ਸਿੰਘ ਨੇ ਦਸਿਆ ਕਿ ਕਤਲ ਦੀ ਇਹ ਘਟਨਾ ਅਪਸੀ ਰੰਜਿਸ਼ ਕਾਰਨ ਵਾਪਰੀ ਹੈ। ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਕੇ 'ਤੇ ਹੋਏ ਝਗੜੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।