SYL 'ਤੇ ਵਿਧਾਇਕ ਪਰਗਟ ਸਿੰਘ ਨੇ ਸੱਦੀ ਬੈਠਕ: ਕਿਹਾ- ਮਾਹਰਾਂ ਨੂੰ ਸੁਣ ਕੇ ਮੁੱਦੇ ਦੀ ਗੰਭੀਰਤਾ ਨੂੰ ਸਮਝਣਾ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਇਕਾਂ, ਸਾਬਕਾ ਮੁੱਖ ਮੰਤਰੀਆਂ, ਸੰਸਦ ਮੈਂਬਰਾਂ, ਸਮਾਜ ਸੇਵੀਆਂ, ਪਾਰਟੀ ਪ੍ਰਧਾਨਾਂ ਅਤੇ ਬੁੱਧੀਜੀਵੀਆਂ ਨੂੰ ਦਿਤਾ ਜਾਵੇਗਾ ਸੱਦਾ

MLA Pargat Singh called a meeting on SYL

 

ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ.) ਨੂੰ ਲੈ ਕੇ ਜਾਰੀ ਵਿਵਾਦ ਵਿਚਾਲੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਅਹਿਮ ਬੈਠਕ ਦਾ ਸੱਦਾ ਦਿਤਾ ਹੈ। ਇਹ ਬੈਠਕ 27 ਅਕਤੂਬਰ ਨੂੰ ਸਵੇਰੇ 11 ਵਜੇ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਵਿਭਾਗ ਵਿਚ ਸੱਦੀ ਗਈ ਹੈ। 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਵਿਰੋਧੀ ਆਗੂਆਂ ਵਿਚਾਲੇ ਹੋਣ ਵਾਲੀ ਖੁੱਲ਼੍ਹੀ ਬਹਿਸ ਤੋਂ ਪਹਿਲਾਂ ਪਰਗਟ ਸਿੰਘ ਨੇ ਕਿਹਾ ਕਿ ਐਸ.ਵਾਈ.ਐਲ. ਦਾ ਮਸਲਾ ਬਹੁਤ ਗੰਭੀਰ ਹੈ। ਕਈ ਵਿਧਾਇਕ ਵੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਇਸ ਮਸਲੇ ਬਾਰੇ ਜਾਣਕਾਰੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਕਾਂਗਰਸ ਦਾ ਪ੍ਰਧਾਨ ਮੰਤਰੀ ਨੂੰ ਸਵਾਲ: ਘਪਲਿਆਂ ਦਾ ਪਰਦਾਫਾਸ਼ ਕਰਨ ਵਾਲੇ ਕੈਗ ਅਫਸਰਾਂ ਦੀ ਬਦਲੀ ਕਿਉਂ ਕੀਤੀ ਗਈ?

ਇਸ ਲਈ 27 ਤਰੀਕ ਨੂੰ ਸਵੇਰੇ 11 ਵਜੇ ਐਸ.ਵਾਈ.ਐਲ. 'ਤੇ ਬੁੱਧੀਜੀਵੀਆਂ ਦੀ ਵਿਚਾਰ-ਚਰਚਾ ਰੱਖੀ ਗਈ ਹੈ ਜਿਥੇ ਉਹ ਅਪਣੇ ਵਿਚਾਰ ਰੱਖ ਸਕਣ, ਕਿਸਾਨ ਵੀ ਇਸ ਵਿਚ ਸ਼ਾਮਲ ਹੋ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੇ ਸਾਰੇ ਵਿਧਾਇਕਾਂ, ਸਾਬਕਾ ਮੁੱਖ ਮੰਤਰੀਆਂ, ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ, ਸਮਾਜ ਸੇਵੀਆਂ, ਪਾਰਟੀ ਪ੍ਰਧਾਨਾਂ, ਹਮੀਰ ਸਿੰਘ, ਆਈ.ਏ.ਐਸ. ਗੁਰਤੇਜ ਸਿੰਘ, ਡਾ. ਧਰਮਵੀਰ ਗਾਂਧੀ, ਪਿਆਰੇ ਲਾਲ ਗਰਗ, ਵਕੀਲ ਆਰ.ਐਸ. ਬੈਂਸ ਤੋਂ ਇਲਾਵਾ ਕਈ ਬੁੱਧੀਜੀਵੀਆਂ ਨੂੰ ਵੀ ਸੱਦਾ ਦਿਤਾ ਹੈ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਇਕ ਸਾਲ 'ਚ ਦੂਜੇ ਜਵਾਨ ਪੁੱਤ ਦੀ ਹੋਈ ਮੌਤ

ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਮਾਹਰਾਂ ਨੂੰ ਸਣ ਕੇ ਇਸ ਮੁੱਦੇ ਬਾਰੇ ਸਮਝਣਾ ਚਾਹੀਦਾ ਹੈ। ਇਸ ਗੰਭੀਰ ਮੁੱਦੇ ਤੇ ਡਰਾਮੇਬਾਜ਼ੀ ਬੰਦ ਕਰ ਕੇ 6-7 ਦਿਨਾਂ ਦੀ ਗੰਭੀਰ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਇਸ ਵਿਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਦੇ ਆਗੂਆਂ ਨੂੰ ਵੀ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਜਾਵੇਗਾ ਤਾਂ ਜੋ ਉਹ ਵੀ ਅਪਣਾ ਪੱਖ ਰੱਖ ਸਕਣ। ਸਾਡੀ ਹਰਿਆਣੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਸਾਨੂੰ ਅਪਣਾ ਸਟੈਂਡ ਸਪੱਸ਼ਟ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਮੇਲਾ ਦੇਖਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ 

1 ਨਵੰਬਰ ਨੂੰ ਹੋਣ ਵਾਲੀ ਬਹਿਸ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਜੋ ਨਾਟਕ ਵਿਧਾਨ ਸਭਾ ਵਿਚ ਹੋਇਆ ਹੈ, ਉਸ ਤੋਂ ਵੱਡਾ ਨਾਟਕ 1 ਨਵੰਬਰ ਨੂੰ ਹੋਵੇਗਾ। ਪਰਗਟ ਸਿੰਘ ਨੇ ਕਿਹਾ ਕਿ ਇਹ ਸੱਦਾ ਉਹ ਕਾਂਗਰਸੀ ਵਿਧਾਇਕ ਵਜੋਂ ਨਹੀਂ ਦੇ ਰਹੇ। ਇਸ ਦੌਰਾਨ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਹੋਵੇਗੀ ਸਗੋਂ ਮਾਹਰ ਅਪਣੇ ਸੁਝਾਅ ਦੇਣਗੇ।