ਪਾਕਿਸਤਾਨ ਨਾਲ ਜੁੜੇ ਰਾਜਾਸਾਂਸੀ ਬੰਬ ਧਮਾਕਾ ਮਾਮਲੇ ਦੇ ਤਾਰ, ਹੋਇਆ ਵੱਡਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਦੇ ਅਦਲੀਵਾਲ ਪਿੰਡ ਸਥਿਤ ਨਿਰੰਕਾਰੀ ਭਵਨ ‘ਤੇ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਪਾਕਿਸਤਾਨ ਦਾ ਹੱਥ...

Rajasansi bomb blast linked to Pakistan

ਅੰਮ੍ਰਿਤਸਰ (ਪੀਟੀਆਈ) : ਜ਼ਿਲ੍ਹੇ ਦੇ ਅਦਲੀਵਾਲ ਪਿੰਡ ਸਥਿਤ ਨਿਰੰਕਾਰੀ ਭਵਨ ‘ਤੇ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਪਾਕਿਸਤਾਨ ਦਾ ਹੱਥ ਨਿਕਲਿਆ ਹੈ। ਇਸ ਸਬੰਧ ਵਿਚ ਬਹੁਤ ਅਹਿਮ ਸੁਰਾਖ਼ ਮਿਲੇ ਹਨ। ਇਸ ਹਮਲੇ ਵਿਚ ਪਾਕਿਸ‍ਤਾਨ ਦੀ ਆਰਮੀ ਆਰਡੀਨੈਂਸ ਫੈਕਟਰੀ ਦੁਆਰਾ ਤਿਆਰ ਕੀਤੇ ਗਏ ਗਰੇਨੇਡ ਦਾ ਇਸ‍ਤੇਮਾਲ ਹੋਇਆ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਅਦਲੀਵਾਲ ਪਿੰਡ ਵਿਚ ਐਤਵਾਰ ਨੂੰ ਨਿਰੰਕਾਰੀ ਭਵਨ ਵਿਚ ਗਰੇਨੇਡ ਨਾਲ ਹੋਇਆ ਹਮਲਾ ਅਤਿਵਾਦੀਆਂ ਦੀ ਕਰਤੂਤ ਸੀ।

ਇਸ ਲਈ ਮੁੱਢਲੀ ਜਾਂਚ ਵਿਚ ਹਮਲੇ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਲੱਗਦੀ ਹੈ। ਪਿਛਲੇ ਮਹੀਨੇ ਪੰਜਾਬ ਪੁਲਿਸ ਵਲੋਂ ਮਾਰੇ ਗਏ ਅਤਿਵਾਦੀ ਗਰੋਹ ਕੋਲੋਂ ਐਚਈ-84 ਗਰੇਨੇਡ ਮਿਲਿਆ ਸੀ, ਜੋ ਬਿਲਕੁਲ ਇਸ ਦੇ ਵਰਗਾ ਹੀ ਸੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰਹੱਦ ਪਾਰ ਦੀਆਂ ਤਾਕਤਾਂ ਇਸ ਵਿਚ ਸ਼ਾਮਿਲ ਹਨ। ਕੈਪਟਨ ਨੇ ਕਿਹਾ, ਇਸ ਘਟਨਾ ਨੂੰ 1978 ਵਿਚ ਸਿੱਖਾਂ ਅਤੇ ਨਿਰੰਕਾਰੀਆਂ ਦੇ ਵਿਚ ਹੋਈ ਝੜਪ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ।

ਪੁਲਿਸ ਅਤੇ ਸੁਰੱਖਿਆ ਏਜੰਸੀਆਂ ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਵਲੋਂ ਇਸਤੇਮਾਲ ਗਰੇਨੇਡ ਦੇ ਵਿਸਫੋਟਕ ਪਦਾਰਥ ਨੂੰ ਅੰਮ੍ਰਿਤਸਰ ਬਲਾਸਟ ਦੇ ਵਿਸਫੋਟਕ ਪਦਾਰਥ ਨਾਲ ਮਿਲਾ ਕੇ ਵੇਖ ਰਹੀਆਂ ਹਨ। ਟੀਮ ਵਿਚ ਜੰਮੂ-ਕਸ਼ਮੀਰ ਪੁਲਿਸ  ਦੇ ਅਧਿਕਾਰੀ ਵੀ ਸ਼ਾਮਿਲ ਹਨ। ਉਥੇ ਹੀ, ਖ਼ੁਫ਼ੀਆ ਏਜੰਸੀਆਂ ਨੇ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਇਸ ਹਮਲੇ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਗੁੜਗਾ ਹਰਮੀਤ ਸਿੰਘ  ਪੀਐਚਡੀ ਉਰਫ਼ ਹੈਪੀ ਪੀਐਚਡੀ ਅਤੇ ਲਖਬੀਰ ਸਿੰਘ ਰੋਡੇ ਦਾ ਹੱਥ ਹੋ ਸਕਦਾ ਹੈ।

Related Stories