ਕਾਰੋਬਾਰ ਵਿਚ ਹੋਇਆ ਘਾਟਾ, ਤਾਂ ਚੋਰੀ ਕਰਨ ਲੱਗਾ 'ਟਰੱਕ', ਜਾਣੋਂ ਪੂਰਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਰਾਧ ਜਾਂਚ ਸ਼ਾਖਾ ਬੀਪੀਟੀਪੀ ਨੇ ਟਰੱਕ ਚੋਰੀ ਕਰਨ ਵਾਲ ਇਕ ਗਿਰੋਹ ਦਾ ਪਰਦਾਫਾਸ਼ ਕਰਕੇ 3 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ....

ਟਰੱਕ ਚੋਰੀ

ਫਰੀਦਾਬਾਦ (ਭਾਸ਼ਾ) : ਅਪਰਾਧ ਜਾਂਚ ਸ਼ਾਖਾ ਬੀਪੀਟੀਪੀ ਨੇ ਟਰੱਕ ਚੋਰੀ ਕਰਨ ਵਾਲ ਇਕ ਗਿਰੋਹ ਦਾ ਪਰਦਾਫਾਸ਼ ਕਰਕੇ 3 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੀਰਵਾਰ ਨੂੰ ਅਪਰਾਧ ਜਾਂਚ ਸ਼ਾਖਾ ਨੇ ਤਿੰਨਾਂ ਦੋਸ਼ੀਆਂ ਨੂੰ ਅਦਲਤ ਵਿਚ ਪੇਸ਼ ਕੀਤਾ, ਜਿਥੇ ਤਿੰਨਾਂ ਨੂੰ ਪੁਲਿਸ ਰਿਮਾਂਡ ਉਤੇ ਭੇਜ ਦਿਤਾ ਗਿਆ ਹੈਓ। ਇਸ ਗਿਰੋਹ ਦਾ ਮਾਸਟਰਮਾਈਂਡ ਸਾਬਕਾ ਟ੍ਰਾਂਸਪੋਰਟਰ ਹੈ। ਪੁਛ-ਗਿਛ ਵਿਚ ਪਤਾ ਚੱਲਿਆ ਹੈ ਕਿ ਦੋਸ਼ੀ ਦੇਵੇਂਦਰ ਨੂੰ ਟ੍ਰਾਂਸਪੋਰਟ ਦੇ ਕਾਰੋਬਾਰ ਵਿਚ ਘਾਟਾ ਪੈ ਗਿਆ ਸੀ, ਜਿਸ ਕਰਕੇ ਉਹ ਕਰੀਬ ਦੋ ਮਹੀਨੇ ਤੋਂ ਅਪਣੇ ਦੋ ਸਾਥੀਆਂ ਨਾਲ ਮਿਲ ਕੇ ਟਰੱਕ ਚੋਰੀ ਕਰਨ ਲੱਗ ਗਿਆ ਸੀ।

 

ਚਾਰ ਮਹੀਨੇ ਪਹਿਲਾਂ ਇਕ ਮੁਕੱਦਮੇ ਦੀ ਤਰੀਕ ਉਤੇ ਤਿੰਨਾਂ ਦੀ ਅਦਾਲਤ ਵਿਚ ਮੁਲਾਕਾਤ ਹੋਈ ਸੀ। ਪੁਲਿਸ ਦੇ ਮੁਤਾਬਿਕ, ਲਗਪਗ 7 ਦਿਨ ਪਹਿਲਾਂ ਸੈਕਟਰ-7 ਥਾਣਾ ਪੁਲਿਸ ਨੇ ਸੈਕਟਰ-10 ਨਿਵਾਸੀ ਦੀਪਕ ਪਾਹੁਜਾ ਦੀ ਸ਼ਿਕਾਇਤ ਉਤੇ ਸੈਕਟਰ-9/10 ਦੀ ਡਿਵਾਇਡਿੰਗ ਸੜਕ ਨਾਲ 12 ਟਾਇਰਾ ਟਰੱਕ ਚੋਰੀ ਕਰਨਾ ਦਾ ਮਾਮਲਾ ਅਣਪਛਾਤੇ ਲੋਕਾਂ ਦੇ ਵਰੁੱਧ ਦਰਜ ਕਰਵਾਇਆ ਸੀ। ਇਸ ਟਰੱਕ ਦੀ ਕੀਮਤ 35 ਲੱਖ ਰੁਪਏ ਹੈ। ਅਪਰਾਧ ਜਾਂਚ ਸ਼ਾਖਾ, ਬੀਪੀਟੀਪੀ ਦੇ ਏਐਸਆਈ ਵਿਜੇਕੁਮਾਰ ਨੇ ਬੁਧਵਾਰ ਰਾਤ ਨੂੰ ਮੁਖਬਿਰ ਦੀ ਸੂਚਨਾ ਉਤੇ ਗੁੜਗਾਓ-ਪਾਲੀ ਸੜਕ ਨਾਲ ਵੀਪੀਟੀਪੀ ਨਿਵਾਸੀ ਦੇਵੇਂਦਰ ਸ਼ਰਮਾ, ਨੰਗਲਾ ਐਨਕਲੇਵ ਪਾਰਟ-2 ਨਿਵਾਸੀ ਰਾਜੂ ਅਤੇ ਧਨੇਸ਼ ਉਰਫ਼ ਸਨੀ ਨੂੰ ਸੈਕਟਰ 9/10 ਦੀ ਡਿਵਾਇਡਿੰਗ ਸੜਕ ਤੋਂ ਚੋਰੀ ਹੋਏ ਟਰੱਕ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।

 

ਜਾਂਚ ਅਧਿਕਾਰੀ ਨੇ ਦੱਸਿਆ ਕਿ ਦੇਵੇਂਦਰ ਪਹਿਲਾਂ ਟ੍ਰਾਂਸਪੋਰਟਰ ਸੀ, ਦੋਨੇ ਦੋਸੀਂ ਟਰੱਕ ਚਾਲਕ ਰਹਿ ਚੁੱਕੇ ਹਨ। ਦੋਸੀ ਦੇਵੇਂਦਰ ਨੂੰ ਟ੍ਰਾਂਸਪੋਰਟ ਦੇ ਕਾਰੋਬਾਰ ਵਿਚ ਘਾਟਾ ਪੈ ਗਿਆ ਸੀ, ਜਿਸ ਕਰਕੇ ਲਗਪਗ ਦੋ ਮਹੀਨੇ ਤੋਂ ਉਕਤ ਦੋਨਾਂ ਦੋਸ਼ੀਆਂ ਦੇ ਮਿਲ ਕੇ ਟਰੱਕ ਚੋਰੀ ਕਰਨ ਲੱਗਾ ਸੀ। ਦੋਸ਼ੀਆਂ ਵਿਚੋਂ ਇਕ ਰਾਜੂ ਉਤੇ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੋ ਚੁੱਕਾ ਹੈ। ਚਾਰ ਮਹੀਨੇ ਪਹਿਲਾਂ ਇਕ ਮੁਕੱਦਮੇ ਦੀ ਤਰੀਕ ਉਤੇ ਤਿੰਨਾਂ ਦੀ ਅਦਾਲਤ ਵਿਚ ਮੁਲਾਕਾਤ ਹੋਈ ਸੀ। ਪੈਸੇ ਕਮਾਉਣ ਲਈ ਤਿੰਨਾਂ ਨੇ ਟਰੱਕ ਚੋਰੀ ਕਰਨ ਦਾ ਫੈਸਲਾ ਕਰ ਲਿਆ। ਦੋਸ਼ੀਆਂ ਨੇ 12 ਟਾਇਰਾ ਟਰੱਕ ਟੋਰੀ ਤੋਂ ਪਹਿਲਾਂ ਇਕ ਮੋਟਰਸਾਇਕਲ ਚੋਰੀ ਕੀਤੀ ਗਈ ਸੀ। ਚੋਰੀ ਕੀਤਾ ਹੋਇਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਉਹਨਾਂ ਨੇ ਦੱਸਿਆ ਕਿ ਪੰਜ ਟਰੱਕ ਬਰਾਮਦ ਹੋਣ ਦੀ ਉਮੀਦ ਹੈ। 
 

Related Stories