13 ਹਜ਼ਾਰ 276 ਪੰਚਾਇਤਾਂ ਲਈ 83,831 ਉਮੀਦਵਾਰ ਮੈਦਾਨ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਦਸੰਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਨੂੰ ਲੈ ਕੇ 13276 ਪੰਚਾਇਤਾਂ ਲਈ  83831 ਪੰਚ ਉਮੀਦਵਾਰ ਮੈਦਾਨ ਵਿਚ ਹਨ.....

Election Commission Of India

ਐੱਸ.ਏ.ਐੱਸ ਨਗਰ : 30 ਦਸੰਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਨੂੰ ਲੈ ਕੇ 13276 ਪੰਚਾਇਤਾਂ ਲਈ  83831 ਪੰਚ ਉਮੀਦਵਾਰ ਮੈਦਾਨ ਵਿਚ ਹਨ। ਪੇਂਡੂ ਵਿਕਾਸ ਵਿਭਾਗ ਵਲੋਂ ਲਈ ਜਾਣਕਾਰੀ ਮੁਤਾਬਕ ਇਹਨਾਂ ਵਿਚ ਅਨੁਸੂਚਿਤ ਜਾਤੀ ਲਈ 17811, ਅਨੁਸੂਚਿਤ ਜਾਤੀ ਇਸਤਰੀ ਲਈ 12634, ਜਰਨਲ ਇਸਤਰੀ ਲਈ 22690, ਜਰਨਲ ਪੁਰਸ਼ ਲਈ 26315 ਅਤੇ ਬੀਸੀ ਵਰਗ ਲਈ 4381 ਉਮੀਦਵਾਰ ਹਨ। 

ਜੇਕਰ ਜ਼ਿਲ੍ਹੇ ਦੇ ਤੌਰ ਤੇ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਵਿਚ 860, ਬਠਿੰਡਾ ਵਿਚ 314, ਬਰਨਾਲਾ 175, ਫਿਰੋਜ਼ਪੁਰ 838, ਫਾਜ਼ਿਲਕਾ 435, ਫਰੀਦਕੋਟ 243, ਫਤਿਹਗੜ੍ਹ ਸਾਹਿਬ 429, ਗੁਰਦਸਪੁਰ 1291, ਹੁਸ਼ਿਆਰਪੁਰ 1405, ਜਲੰਧਰ 890, ਕਪੂਰਥਲਾ 546, ਲੁਧਿਆਣਾ 941, ਮਾਨਸਾ 245, ਮੁਕਤਸਰ 269, ਮੋਗਾ 341, ਐੱਸ.ਬੀ.ਐੱਸ ਨਗਰ 466, ਪਟਿਆਲਾ 1038, ਰੂਪਨਗਰ 611, ਪਠਾਨਕੋਟ 422, ਸੰਗਰੂਰ 599, ਐੱਸ.ਏ.ਐੱਸ ਨਗਰ 341 ਅਤੇ ਤਰਨ ਤਾਰਨ ਜ਼ਿਲ੍ਹੇ ਵਿਚ 577 ਪੰਚਾਇਤਾਂ ਹਨ। 

ਇਸ ਵਾਰ ਚੋਣਾਂ ਵਿਚ ਸਰਪੰਚ ਲਈ 30 ਹਜ਼ਾਰ ਅਤੇ ਪੰਚ ਲਈ 20 ਹਜ਼ਾਰ ਰੁਪਏ ਚੋਣ ਖਰਚ ਚੋਣ ਕਮਿਸ਼ਨ ਵਲੋਂ ਤੈਅ ਕੀਤਾ ਗਿਆ ਹੈ। ਇਸ ਤੋਂ ਵੱਧ ਖਰਚ ਜੇਕਰ ਕੋਈ ਕਰਦਾ ਹੈ ਤਾਂ ਇਸ ਤੇ ਵੀ ਕਮਿਸ਼ਨ ਪੂਰੀ ਨਜ਼ਰ ਰੱਖ ਰਿਹਾ ਹੈ। ਉਧਰ ਇਹਨਾਂ ਦਿਨਾਂ ਵਿਚ ਵੀ ਪੁਲਿਸ ਤੇ ਆਬਕਾਰੀ ਵਿਭਾਗ ਦੋਹਾਂ ਵਲੋਂ ਨਾਜਾਇਜ਼ ਸ਼ਰਾਬ ਵੀ ਭਾਰੀ ਮਾਤਰਾ ਵਿਚ ਫੜੀ ਜਾ ਰਹੀ ਹੈ।

Related Stories