ਵਿਦੇਸ਼ ਜਾਣ ਦੀ ਬਜਾਏ ਸੜਕਾਂ 'ਤੇ Food Truck ਚਲਾਉਂਦਾ ਹੈ ਇਹ ਪੜ੍ਹਿਆ-ਲਿਖਿਆ ਨੌਜਵਾਨ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਸਲਾਹ ਦਿੱਤੀ ਕਿ ਇਸ ਨੂੰ ਮਾਰਕਿਟ ਵਿਚ...

Youth Food Truck Educated Youth Sharanpreet Singh

ਮੋਗਾ: ਹਰ ਪੜ੍ਹੇ ਲਿਖੇ ਵਿਅਕਤੀ ਦੇ ਮਨ ਵਿਚ ਹੁੰਦਾ ਹੈ ਕਿ ਉਹ ਦੇਸ਼ ਤੋਂ ਬਾਹਰ ਵਿਦੇਸ਼ ਵਿਚ ਜਾ ਕੇ ਉੱਥੇ ਹੀ ਰਹੇ ਤੇ ਅਪਣਾ ਕਰੀਅਰ ਬਣਾਵੇ। ਪਰ ਕੁੱਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿ ਜ਼ਿਆਦਾ ਪੜ੍ਹ ਕੇ ਵੀ ਅਪਣਾ ਭਵਿੱਖ ਭਾਰਤ ਵਿਚ ਹੀ ਰਹਿ ਕੇ ਬਣਾਉਣਾ ਚਾਹੁੰਦੇ ਹਨ।

ਮੋਗਾ ਤੋਂ ਸ਼ਰਨਪ੍ਰੀਤ ਸਿੰਘ ਹਨ ਜਿਹਨਾਂ ਨੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿਚ ਰਹਿ ਕੇ ਕੋਈ ਵੱਖਰਾ ਕੰਮ ਕਰਨਾ ਠੀਕ ਸਮਝਿਆ। ਉਸ ਨੇ ਪੜ੍ਹਾਈ ਵਿਚ ਬੀਸੀਏ ਕੀਤ ਹੋਈ ਹੈ ਅਤੇ ਉਸ ਤੋਂ ਬਾਅਦ ਉਸ ਨੇ ਕੁਕਿੰਗ ਦਾ ਕੋਰਸ ਕੀਤਾ ਸੀ। ਉਸ ਤੋਂ ਬਾਅਦ ਥੋੜਾ ਸਮਾਂ ਫ੍ਰੀ ਸੀ ਤੇ ਉਸ ਸਮੇਂ ਉਹ ਵਿਦੇਸ਼ ਵਿਚ ਘੁੰਮਣ ਲਈ ਚਲੇ ਗਏ। ਉੱਥੇ ਉਸ ਦੇ ਮਾਮੇ ਨੇ ਫੂਡ ਟਰੱਕ ਬਾਰੇ ਗੱਲ ਛੇੜੀ।

ਉਹਨਾਂ ਨੇ ਸਲਾਹ ਦਿੱਤੀ ਕਿ ਇਸ ਨੂੰ ਮਾਰਕਿਟ ਵਿਚ ਲਿਆਂਦਾ ਜਾਵੇ। ਇਸ ਤੋਂ ਬਾਅਦ ਉਹਨਾਂ ਨੇ ਮੋਗਾ ਜ਼ਿਲ੍ਹੇ ਵਿਚ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ। ਸ਼ਰਨਪ੍ਰੀਤ ਦੇ ਦੋਸਤਾਂ ਨੇ ਕੈਨੇਡਾ ਗਏ ਹਨ ਤੇ ਉਹਨਾਂ ਨੇ ਦਸਿਆ ਕਿ ਉਹਨਾਂ ਨੂੰ ਵਿਦੇਸ਼ ਵਿਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਵਿਦੇਸ਼ ਜਾਣ ਦਾ ਖਤਰਾ ਮੁੱਲ ਨਾ ਲੈਣ।

ਪੰਜਾਬ ਵਿਚ ਤਾਂ ਲੋਕਾਂ ਦੇ ਘਰ ਹੁੰਦੇ ਹੀ ਹਨ ਪਰ ਵਿਦੇਸ਼ ਵਿਚ ਜਾ ਕੇ ਪਹਿਲਾਂ ਅਪਣੇ ਰਹਿਣ ਲਈ ਸੋਚਣਾ ਪੈਂਦਾ ਹੈ। ਇਸ ਵਿਚ ਉਹਨਾਂ ਨੂੰ ਬਹੁਤ ਮੁਨਾਫਾ ਹੋ ਰਿਹਾ ਹੈ। ਫੂਡ ਡਿਲਵਰੀ ਵਿਚ ਉਹਨਾਂ ਨੇ ਸਾਰੇ ਤਰ੍ਹਾਂ ਦਾ ਫਾਸਟ ਫੂਡ ਸ਼ਾਮਲ ਕੀਤਾ ਹੋਇਆ ਹੈ ਤੇ ਇਹਨਾਂ ਦੀ ਕੀਮਤ ਬਜ਼ਾਰਾਂ ਨਾਲੋਂ ਬਹੁਤ ਘਟ ਹੈ।

ਇਸ ਵਿਚ ਉਹਨਾਂ ਦੇ ਪਰਿਵਾਰ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਪਹਿਲਾਂ ਉਸ ਦੇ ਪਿਤਾ ਵੀ ਨਾਲ ਹੀ ਹੁੰਦੇ ਸਨ ਪਰ ਹੁਣ ਝੋਨੇ ਦਾ ਸੀਜ਼ਨ ਹੋਣ ਕਰ ਕੇ ਉਹ ਇਕੱਲੇ ਹੀ ਡ੍ਰਾਇਵਿੰਗ ਕਰਦੇ ਹਨ।

ਉਹਨਾਂ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਅਪਣੇ ਹੀ ਦੇਸ਼ ਵਿਚ ਰਹਿ ਕੇ ਕੁੱਝ ਵਖਰਾ ਕੀਤਾ ਜਾਵੇ ਤਾਂ ਬਹੁਤ ਹੀ ਵਧੀਆ ਭਵਿੱਖ ਬਣ ਸਕਦਾ ਹੈ ਕਿਉਂ ਕਿ ਮਿਹਨਤ ਤਾਂ ਦੋਵਾਂ ਪਾਸੇ ਹੀ ਬਰਾਬਰ ਕਰਨੀ ਪੈਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।