ਸਰਹੱਦ 'ਤੇ ਪਾਕਿ ਦੇ 'ਰੇਡੀਓ' ਹਥਿਆਰ ਦਾ ਸਾਹਿਤ ਅਤੇ ਸਭਿਆਚਾਰ ਨਾਲ ਜਵਾਬ ਦੇਵੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦ 'ਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਭਾਰਤ ਹੁਣ ਰੇਡੀਓ ਹਥਿਆਰ ਦੀ ਵਰਤੋਂ ਕਰਨ ਵਾਲਾ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲਗਦੇ ਅਟਾਰੀ ਦੇ ਘਰਿੰਡਾ...

India- Pakistan Border

ਅੰਮ੍ਰਿਤਸਰ : ਸਰਹੱਦ 'ਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਭਾਰਤ ਹੁਣ ਰੇਡੀਓ ਹਥਿਆਰ ਦੀ ਵਰਤੋਂ ਕਰਨ ਵਾਲਾ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲਗਦੇ ਅਟਾਰੀ ਦੇ ਘਰਿੰਡਾ ਪਿੰਡ ਵਿਚ ਪਾਕਿਸਤਾਨ ਦੇ ਪ੍ਰਾਪੇਗੰਡਾ ਨੂੰ ਜਵਾਬ ਦੇਣ ਲਈ ਭਾਰਤ ਸਰਕਾਰ ਨੇ ਇਹ ਵਿਸ਼ੇਸ਼ ਕਦਮ ਉਠਾਇਆ ਹੈ। 20 ਕਿਲੋਵਾਟ ਫ੍ਰੀਕੁਐਂਸੀ ਮਾਡਿਊਲੇਸ਼ਨ (ਐਫਐਮ) ਟ੍ਰਾਂਸਮੀਟਰ ਸਤੰਬਰ ਤੋਂ ਅੰਮ੍ਰਿਤਸਰ ਦਾ ਪਹਿਲਾ ਐਫਐਮ ਰੇਡੀਓ ਬ੍ਰਾਡਕਾਸਟ 24 ਸਤੰਬਰ ਤੋਂ ਸ਼ੁਰੂ ਕਰੇਗਾ। ਇਹ ਨਾ ਸਿਰਫ਼ ਭਾਰਤ ਬਲਕਿ ਸਰਹੱਦ ਪਾਰ ਪਾਕਿਸਤਾਨ ਦੇ ਸ਼ੇਖ਼ੂਪੁਰਾ, ਮੁਰੀਦਕੇ, ਕਸੂਰ, ਨਨਕਾਣਾ ਸਾਹਿਬ ਅਤੇ ਗੁਜਰਾਂਵਾਲਾ ਤਕ ਸੁਣਿਆ ਜਾ ਸਕੇਗਾ। 

ਭਾਰਤ ਸਰਕਾਰ ਦਾ ਇਹ ਕੰਮ ਪਾਕਿਸਤਾਨ ਦੇ ਰੇਡੀਓ ਪ੍ਰੋਗਰਾਮ ਪੰਜਾਬੀ ਦਰਬਾਰ ਦੇ ਬ੍ਰਾਡਕਾਸਟ ਤੋਂ ਬਾਅਦ ਜ਼ਰੂਰੀ ਹੋ ਗਿਆ ਸੀ। ਆਲ ਇੰਡੀਆ ਰੇਡੀਓ ਅਤੇ ਸਰਹੱਦੀ ਇਲਾਕਿਆਂ ਦੇ ਨਿਵਾਸੀਆਂ ਮੁਤਾਬਕ ਪੰਜਾਬੀ ਦਰਬਾਰ 30 ਸਾਲ ਤੋਂ ਭਾਰਤ ਦੇ ਵਿਰੁਧ ਪ੍ਰਾਪੇਗੰਡਾ ਚਲਾ ਰਿਹਾ ਹੈ। ਇੱਥੋਂ ਤਕ ਕਿ ਉਸ ਦੇ ਜ਼ਰੀਏ ਖ਼ਾਲਿਸਤਾਨ ਨੂੰ ਵੀ ਬੜ੍ਹਾਵਾ ਦਿਤਾ ਜਾਂਦਾ ਹੈ। ਭਾਰਤੀ ਪੰਜਾਬ ਦੇ ਲੋਕਾਂ ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਾਸ਼ਣ ਅੱਜ ਤਕ ਸੁਣਾਏ ਜਾਂਦੇ ਹਨ। ਹਰ ਸ਼ਾਮ 7 ਤੋਂ ਸਾਢੇ 7 ਵਜੇ ਤਕ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਸਿੱਖ ਧਾਰਮਿਕ ਪ੍ਰਾਰਥਨਾਵਾਂ ਨਾਲ ਹੁੰਦੀ ਹੈ।

ਟਾਈਮਜ਼ ਆਫ਼ ਇੰਡੀਆ ਨੇ ਇਕ ਬ੍ਰਾਡਕਾਸਟ ਸੁਣੀ, ਜਿਸ ਵਿਚ ਭਾਰਤੀ ਪੰਜਾਬ ਵਿਚ ਖ਼ਰਾਬ ਸੜਕਾਂ ਹੋਣ ਦੀ ਗੱਲ ਆਖੀ ਜਾ ਰਹੀ ਸੀ। ਉਸ ਵਿਚ ਦਸਿਆ ਗਿਆ ਕਿ ਸਾਲ 2016 ਵਿਚ ਇਕ ਬੱਸ ਦੇ ਖਾਈ ਵਿਚ ਡਿਗ ਜਾਣ ਨਾਲ 7 ਸਕੂਲੀ ਬੱਚਿਆਂ ਦੀ ਜਾਨ ਚਲੀ ਗਈ ਸੀ। ਉਸ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਸ ਪਿੰਡ ਤੋਂ ਪੰਜਾਬੀ ਦਰਬਾਰ ਨੂੰ ਖ਼ਤ ਲਿਖ ਕੇ ਇਸ ਬਾਰੇ ਵਿਚ ਚਿੰਤਾ ਜਤਾਈ ਗਈ ਸੀ। ਪਾਕਿਸਤਾਨ ਦੇ ਰੇਡੀਓ ਪ੍ਰਾਪੇਗੰਡਾ ਨੂੰ ਮਾਨੀਟਰ ਕਰਨ ਵਾਲੇ ਇੰਟੈਲੀਜੈਂਸ ਸੂਤਰਾਂ ਦੇ ਮੁਤਾਬਕ ਇੰਟਰਨੈੱਟ ਤੋਂ ਪਹਿਲਾਂ ਦੇ ਸਮੇਂ ਵਿਚ ਉਥੋਂ ਦੇ ਰੇਡੀਓ ਸਟੇਸ਼ਨ ਭਾਰਤੀ ਅਖ਼ਬਾਰਾਂ ਤੋਂ ਖ਼ਬਰਾਂ ਲੈ ਕੇ ਭਾਰਤ ਹੁਣ ਅਪਣੀ ਐਫਐਮ ਸੇਵਾ ਬੰਦ ਕਰ ਕੇ ਐਫਐਮ ਤਕਨਾਲੋਜੀ ਵਿਚ ਪੰਜ ਦਹਾਕੇ ਪੁਰਾਣਾ ਪ੍ਰੋਗਰਾਮ ਦੇਸ ਪੰਜਾਬ ਬ੍ਰਾਡਕਾਸਟ ਕਰੇਗਾ। 

ਆਲ ਇੰਡੀਆ ਰੇਡੀਓ ਜਲੰਧਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਉਹ ਭਾਰਤ ਸਰਹੱਦ ਦੇ ਪਾਰ ਦਰਸ਼ਕਾਂ ਤਕ ਪਹੁੰਚ ਸਕਣਗੇ।  ਸਹਾਇਕ ਡਾਇਰੈਕਟਰ ਸੰਤੋਸ਼ ਰਿਸ਼ੀ ਨੇ ਦਸਿਆ ਕਿ ਭਾਰਤ ਪੰਜਾਬੀ ਦਰਬਾਰ ਦਾ ਜਵਾਬ ਪ੍ਰੋਪੇਗੰਡਾ ਨਾਲ ਨਹੀਂ ਦੇਵੇਗਾ ਬਲਕਿ ਕੁਆਲਟੀ ਪ੍ਰੋਗਰਾਮ ਨੂੰ ਤਰਜੀਹ ਦਿਤੀ ਜਾਵੇਗੀ। ਪਾਕਿਸਤਾਨ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਚਿੱਠੀਆਂ ਮਿਲ ਚੁੱਕੀਆਂ ਹਨ। ਹਰ ਦਿਨ ਐਫਐਮ 103.6 'ਤੇ ਦੇਸ਼ ਪੰਜਾਬ ਪ੍ਰੋਗਰਾਮ ਦੋ ਘੰਟੇ ਚੱਲੇਗਾ। ਇਸ ਵਿਚ ਜਵਾ ਹਾਜ਼ਰ ਹੈ, ਗੁਲਦਸਤਾ, ਰਾਬਤਾ ਵਰਗੇ ਸਭਿਆਚਾਰ ਅਤੇ ਸਾਹਿਤ ਨਾਲ ਜੁੜੇ ਪ੍ਰੋਗਰਾਮ ਹੋਣਗੇ। ਨਾਲ ਹੀ ਸਰਹੱਦ ਦੇ ਕੋਲ ਹੋ ਰਹੇ ਵਿਕਾਸ, ਮੈਡੀਕਲ, ਸਿੱਖਿਆ ਅਤੇ ਢਾਂਚਾਗਤ ਸਹੂਲਤਾਂ ਦੇ ਬਾਰੇ ਵਿਚ ਦਸਿਆ ਜਾਵੇਗਾ।