Bittu ਤੋਂ ਬਾਅਦ Shiv Sena ਦੇ ਧੱਕੇ ਚੜ੍ਹੇ Diljit Dosanjh ਤੇ Jazzy B

ਏਜੰਸੀ

ਖ਼ਬਰਾਂ, ਪੰਜਾਬ

ਉਸ ਨੇ ਕਿਹਾ ਕਿ ਕੁੱਝ ਗਾਇਕ ਹਿੰਦੂਸਤਾਨ ਦਾ ਨਮਕ ਖਾ ਕੇ ਹਰਾਮ...

Ludhiana Shiv Sena Against Diljit Dosanjh Jazzy B

ਲੁਧਿਆਣਾ: ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਦੀਆਂ ਮੁਸੀਬਤਾਂ ਘਟਣ ਦੀ ਬਜਾਏ ਵਧਦੀਆਂ ਦਿਖਾਈ ਦੇ ਰਹੀਆਂ ਹਨ। ਦਲਜੀਤ ਦੀ 2014 ਵਿਚ ਪੰਜਾਬ 1984 ਫਿਲਮ ਆਈ ਸੀ ਇਸ ਦੇ ਚਲਦੇ ਐਮਪੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਇਹਨਾਂ ਗਾਇਕਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ। ਉੱਥੇ ਹੀ ਹੁਣ ਪੰਜਾਬ ਸ਼ਿਵ ਸੈਨਾ ਦੇ ਕਾਰਜਕਰਤਾ ਅਮਿਤ ਅਰੋੜਾ ਵੱਲੋਂ ਇਹਨਾਂ ਦੋਵਾਂ ਗਾਇਕਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਉਸ ਨੇ ਕਿਹਾ ਕਿ ਕੁੱਝ ਗਾਇਕ ਹਿੰਦੂਸਤਾਨ ਦਾ ਨਮਕ ਖਾ ਕੇ ਹਰਾਮ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਉਹ ਸੀਪੀ ਨੂੰ ਇਹਨਾਂ ਗਾਇਕਾ ਖਿਲਾਫ ਕਾਰਵਾਈ ਕਰਵਾਉਣਗੇ। ਉਸ ਨੇ ਅੱਗੇ ਇਲਜ਼ਾਮ ਲਗਾਇਆ ਕਿ ਦਲਜੀਤ ਨੇ ਦੁਬਾਰਾ ਗੀਤ ਚਲਾਇਆ ਹੈ ਤੇ ਜੈਜ਼ੀ ਬੈਂਸ ਨੇ ਵੀ ਅਪਣੇ ਗੀਤ ਵਿਚ ਹਥਿਆਰ ਦਿਖਾਏ ਹਨ। ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਫੋਟੋਆਂ ਵਾਲੇ ਕੱਪੜੇ ਪਾ ਕੇ ਲੋਕਾਂ ਵਿਚ ਦਹਿਸ਼ਤ ਪੈਦਾ ਕਰਦੇ ਹਨ।

ਦਸ ਦਈਏ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਤੇ ਸਿਮਰਨਜੀਤ ਸਿੰਘ ਮੰਡ ਵੱਲੋਂ ਵੀ ਖਾਲਿਸਤਾਨ ਦਾ ਵਿਰੋਧ ਕੀਤਾ ਗਿਆ ਹੈ। ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਅਜਿਹੇ ਖ਼ਾਲਿਸਤਾਨੀਆਂ ਨੂੰ ਚੂੜੀਆਂ ਪਹਿਨਾਈਆਂ ਜਾਣਗੀਆਂ। ਕਾਂਗਰਸੀ ਆਗੂ ਨੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੱਖਾਂ ਨੂੰ ਗੱਦਾਰ ਅਤੇ ਬੁੱਚੜ ਆਖਦਿਆਂ ਕਿਹਾ ਕਿ ਇਹ ਉਹ ਲੋਕ ਹਨ ਜੋ ਪੈਸੇ ਲਈ ਵਿਕ ਜਾਂਦੇ ਹਨ।

ਗੁਰਸਿਮਰਨ ਸਿੰਘ ਮੰਡ ਨੇ ਅੱਗੇ ਕਿਹਾ ਕਿ ਪੰਜਾਬੀ ਗਾਇਕ ਦਲਜੀਤ ਦੁਸਾਂਝ ਅਤੇ ਜੈਜੀ ਬੀ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾ ਕੇ ਅਪਣਾ ਨਾਮ ਕਮਾਇਆ ਹੈ। ਇਸ ਤੋਂ ਇਲਾਵਾ ਉਸ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਕਿਉਂ ਕਿ ਉਹਨਾਂ ਨੇ ਬੀਬੀ ਹਰਸਿਮਰਤ ਕੌਰ ਦੀ ਕੁਰਸੀ ਬਚਾਉਣੀ ਸੀ। ਪੰਜਾਬ ਵਿਚ ਦੋਵਾਂ ਗਾਇਕਾਂ ਦਾ ਜਿੰਨਾ ਵਿਰੋਧ ਹੋ ਸਕਦਾ ਹੈ ਉੰਨਾ ਕੀਤਾ ਜਾਵੇ।

ਉਸ ਨੇ ਅੱਗੇ ਕਿਹਾ ਕਿ ਜਿੱਥੇ ਵੀ ਦੋਵੇਂ ਗਾਇਕ ਪ੍ਰੋਗਰਾਮ ਕਰਨਗੇ ਉਹ ਉਹਨਾਂ ਨੂੰ ਉੱਥੋਂ ਘਸੀਟ ਕੇ ਲਿਆਉਣਗੇ ਤੇ ਮੁਆਫ਼ੀ ਮੰਗਵਾਉਣਗੇ। ਅਕਾਲੀ ਦਲ ਪੰਜਾਬ ਵਿਚ ਅੱਗ ਲਗਾਉਂਦੇ ਹਨ ਤੇ ਕਾਂਗਰਸ ਪੰਜਾਬ ਲਈ ਵਚਨਬੱਧ ਹੈ। ਇੰਦਰਾ ਗਾਂਧੀ ਨੂੰ ਧੋਖੇ ਨਾਲ ਸ਼ਹੀਦ ਕੀਤਾ ਗਿਆ ਹੈ। ਗੱਦਾਰ ਪੈਸਿਆਂ ਦੇ ਟੁਕੜਿਆਂ ਤੇ ਪਲਣ ਵਾਲੇ ਲੋਕ ਹਨ ਜੋ ਕਿ ਧੋਖੇਬਾਜ਼ੀ ਵਾਲੇ ਕੰਮ ਕਰਦੇ ਹਨ।

ਹੋਰ ਤੇ ਹੋਰ ਉਸ ਨੇ ਖਾਲਿਸਤਾਨੀਆਂ ਤੇ ਉਕਸਾਉਣ ਦੇ ਵੀ ਇਲਜ਼ਾਮ ਲਗਾਏ ਹਨ ਤੇ ਲੋਕਾਂ ਨੂੰ ਇਹਨਾਂ ਤੋਂ ਦੂਰ ਰਹਿਣ ਲਈ ਕਿਹਾ। ਇਸ ਭੜਕਾਊ ਨੀਤੀ ਵਿਚ ਲੋਕ ਖਾਲਿਸਤਾਨੀਆਂ ਦਾ ਸਾਥ ਨਾ ਦੇਣ। ਖਾਲਿਸਤਾਨੀਆਂ ਨੂੰ ਚੂੜੀਆਂ ਪਹਿਨਾਈਆਂ ਜਾਣਗੀਆਂ ਕਿਉਂ ਕਿ ਇਹ ਆਏ ਦਿਨ ਪੰਜਾਬ ਦੀ ਸ਼ਾਂਤੀ ਭੰਗ ਕਰ ਰਹੇ ਹਨ। ਉਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਜੇ ਉਹਨਾਂ ਨੇ ਵੀ ਖਾਲਿਸਤਾਨ ਦੀ ਮੰਗ ਕਰਨੀ ਹੈ ਤਾਂ ਉਹ ਅਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।