ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਦੇਸ਼ ਦੇ ਉਪ- ਰਾਸ਼ਟਰਪਤੀ ਨੂੰ ਮਿਲੇਗਾ 'ਆਪ' ਦਾ ਵਫ਼ਦ: ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾ ਨੂੰ ਤੁਰੰਤ ਕਰਾਏ ਜਾਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਦਾ ਆਪ ਨੇ ਜ਼ੋਰਦਾਰ ਸਮਰਥਨ ਕੀਤਾ ਹੈ।

Harpal Cheema

ਚੰਡੀਗੜ੍ਹ: ਕੇਂਦਰ ਦੀ ਨਰਿੰਦਰ ਮੋਦੀ  ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਲਗਾਤਾਰ ਟਾਲੀਆ ਜਾ ਰਹੀਆਂ ਸੈਨੇਟ ਚੋਣਾ ਨੂੰ ਤੁਰੰਤ ਕਰਾਏ ਜਾਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜ਼ੋਰਦਾਰ ਸਮਰਥਨ ਕੀਤਾ ਹੈ।

ਹੋਰ ਪੜ੍ਹੋ: ਮੀਟਿੰਗ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਦਾ ਬਿਆਨ, ‘ਮੁੱਦੇ ਹੱਲ ਹੋਣ ਤੱਕ ਸ਼ਾਂਤ ਨਹੀਂ ਬੈਠਾਂਗੇ’

ਇਸ ਧਰਨੇ ਨੂੰ ਹਿਮਾਇਤ ਦੇਣ ਲਈ 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਵਿਧਾਇਕਾਂ ਤੇ ਆਗੂਆਂ ਨੇ ਮੰਗਲਵਾਰ ਨੂੰ ਉਪ- ਕੁਲਪਤੀ (ਵੀ.ਸੀ) ਦਫ਼ਤਰ ਅੱਗੇ ਲੱਗੇ ਵਿਦਿਅਰਥੀਆਂ ਦੇ ਧਰਨੇ 'ਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਿਸ 'ਚ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜੈ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ), ਪਾਰਟੀ ਆਗੂ ਮਲਵਿੰਦਰ ਸਿੰਘ ਕੰਗ, ਗਗਨਦੀਪ ਸਿੰਘ ਚੱਢਾ, ਨਰਿੰਦਰ ਸਿੰਘ ਸ਼ੇਰਗਿੱਲ, ਪਰਮਿੰਦਰ ਸਿੰਘ ਗੋਲਡੀ, ਨਵਜੋਤ ਸਿੰਘ ਸੈਣੀ, ਗੈਰੀ ਵੜਿੰਗ, ਦਿਨੇਸ਼ ਚੱਢਾ, ਗੋਬਿੰਦਰ ਮਿੱਤਲ, ਹਰਸ਼ ਜਲੰਧਰੀ ਅਤੇ ਭੁਪਿੰਦਰ ਸਿੰਘ ਬਾਠ ਸ਼ਾਮਲ ਸਨ।

ਹੋਰ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਬਿਆਨ, ‘ਨਾ ਸਾਨੂੰ ਮੰਤਰੀ ਦੇ ਅਹੁਦੇ ਦਾ ਲਾਲਚ ਤੇ ਨਾ ਹੀ ਕੁਰਸੀ ਜਾਣ ਦਾ ਡਰ’

ਇਸ ਮੌਕੇ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਕਿ ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ, ਟੀਚਿੰਗ ਸਟਾਫ਼ ਦੇ ਆਗੂਆਂ ਅਤੇ ਨਾਨ- ਟੀਚਿੰਗ ਸਟਾਫ਼ ਦੇ ਆਗੂਆਂ ਦੇ ਵਫ਼ਦ ਨੂੰ ਨਾਲ ਲੈ ਕੇ ਦੇਸ਼ ਦੇ ਉਪ- ਰਾਸ਼ਟਰਪਤੀ ਅਤੇ ਪੀ.ਯੂ ਦੇ ਕੁਲਪਤੀ ਵੈਂਕਈਆ ਨਾਇਡੂ ਨੂੰ ਮਿਲਣਗੇ, ਜਿਸ ਸੰਬੰਧੀ ਉਪ- ਰਾਸ਼ਟਰਪਤੀ ਤੋਂ ਸਮਾਂ ਲੈ ਲਿਆ ਗਿਆ ਹੈ। ਉਨਾਂ ਹੋਰਨਾਂ ਪਾਰਟੀ ਆਗੂਆਂ ਨੂੰ ਇਸ ਮੁੱਦੇ 'ਤੇ ਇੱਕਜੁਟ ਹੋ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਦਬਾਅ ਪਾਉਣ ਦੀ ਅਪੀਲ ਕੀਤੀ।

ਹੋਰ ਪੜ੍ਹੋ: SSBY ਅਧੀਨ 8.06 ਲੱਖ ਲਾਭਪਾਤਰੀਆਂ ਨੂੰ 912.81 ਕਰੋੜ ਰੁਪਏ ਦੇ ਮੁਫ਼ਤ ਇਲਾਜ ਮੁਹੱਈਆ ਕਰਵਾਏ- ਸਿੱਧੂ

ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਲਈ ਸਿੱਖਿਆ ਅਤੇ ਸਿਹਤ ਸਭ ਤੋਂ ਪ੍ਰਮੁੱਖ ਮੁੱਦੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਸਿੱਖਿਆ 'ਤੇ ਸਾਢੇ 26 ਫ਼ੀਸਦੀ ਬਜਟ ਖਰਚ ਕਰਦੀ ਹੈ, ਜਿਸ ਕਰਕੇ ਦਿੱਲੀ 'ਚ ਸਕੂਲ ਅਤੇ ਉਚ ਸਿੱਖਿਆ ਦੀ ਕਾਇਆ ਕਲਪ ਹੋ ਗਈ ਹੈ। ਉਨਾਂ ਐਲਾਨ ਕੀਤਾ ਜੇ 'ਆਪ' ਸੱਤਾ 'ਚ ਆਉਂਦੀ ਹੈ ਤਾਂ ਪੰਜਾਬ ਵਿੱਚ ਵੀ ਸਿਹਤ ਅਤੇ ਸਿੱਖਿਆ ਪ੍ਰਾਥਮਿਕ ਮੁੱਦੇ ਹੋਣਗੇ। ਪੰਜਾਬ ਦੇ ਦਮ ਤੋੜ ਰਹੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵਿੱਤੀ ਤੇ ਪ੍ਰਸ਼ਾਸ਼ਨਿਕ ਸੰਕਟ 'ਚੋਂ ਕੱਢਿਆ ਜਾਵੇਗਾ। ਚੀਮਾ ਨੇ ਕਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਪੰਜਾਬ ਸਰਕਾਰ ਦੇ ਬਜਟ ਨੂੰ ਦੁੱਗਣਾ ਕੀਤਾ ਜਾਵੇਗਾ।

ਹੋਰ ਪੜ੍ਹੋ: ਅਫ਼ਗਾਨਿਸਤਾਨ: ਯੂਕਰੇਨ ਦਾ ਜਹਾਜ਼ ਹਾਈਜੈਕ, ਨਾਗਰਿਕਾਂ ਨੂੰ ਕੱਢਣ ਲਈ ਪਹੁੰਚਿਆ ਸੀ ਕਾਬੁਲ

ਹਰਪਾਲ ਸਿੰਘ ਚੀਮਾ ਨੇ ਕਿਹਾ, 'ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸਵੈਮ ਸੰਘ ਦੇ ਇਸ਼ਾਰੇ 'ਤੇ ਪੰਜਾਬ ਯੂਨੀਵਰਸਿਟੀ ਦਾ ਭਗਵਾਕਰਨ  ਕਰਨਾ ਚਾਹੁੰਦੀ ਹੈ, ਜਿਸ ਨੂੰ ਕਦੇਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਇੱਕ ਲੋਕਤੰਤਰੀ ਬਾਡੀ ਹੈ, ਜਿਸ 'ਚ ਵਿਦਿਅਕ ਖੇਤਰ ਨਾਲ ਜੁੜੇ ਹਰੇਕ ਵਰਗ ਨੂੰ ਨੁਮਾਇੰਦਗੀ ਮਿਲਦੀ ਹੈ, ਪਰ ਮੌਜ਼ੂਦਾ ਵਾਇਸ ਚਾਂਸਲਰ ਮੋਦੀ ਸਰਕਾਰ ਦੇ ਇਸਾਰੇ 'ਤੇ ਸੈਨੇਟ ਚੋਣਾ ਨਹੀਂ ਕਰਵਾ ਰਿਹਾ ਤਾਂ ਜੋ ਯੂਨੀਵਰਸਿਟੀ ਤੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕੀਤੀ ਜਾਵੇ।' ਉਨਾਂ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ 'ਚ ਗਰੈਜ਼ੂਏਟ ਹਲਕਿਆਂ ਵਿੱਚ ਪੰਜਾਬ ਦੇ 15 ਨੌਜਵਾਨ ਚੁੱਣ ਕੇ ਜਾਣੇ ਹਨ ਅਤੇ ਇਹ ਚੁੱਣੇ ਹੋਏ ਨੌਜਵਾਨ ਪੰਜਾਬ ਦੇ ਵਿਦਿਆਰਥੀਆਂ ਦੇ ਹੱਕਾਂ ਅਤੇ ਮੰਗਾਂ ਲਈ ਆਵਾਜ਼ ਬੁਲੰਦ ਕਰਨਗੇ।

ਹੋਰ ਪੜ੍ਹੋ: ਅਫ਼ਗਾਨ MP ਨੇ ਬਿਆਨਿਆ ਦਰਦ, ‘ਜਦੋਂ ਰਾਸ਼ਟਰਪਤੀ ਦੇਸ਼ ’ਚੋਂ ਭੱਜੇ ਤਾਂ ਸਾਡੀਆਂ ਉਮੀਦਾਂ ਟੁੱਟ ਗਈਆਂ’

ਚੀਮਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਵੀ.ਸੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਭਾਜਪਾ ਦੀ ਮੋਦੀ ਸਰਕਾਰ  ਦੇ ਇਸ਼ਾਰੇ 'ਤੇ ਇਹ ਸੈਨੇਟ ਚੋਣਾ ਨਹੀਂ ਕਰਵਾ ਰਿਹਾ ਕਿਉਂਕਿ ਉਹ ਸੈਨੇਟ ਦੀ ਲੋਕਸ਼ਾਹੀ ਪ੍ਰੀਕ੍ਰਿਆ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਅਤੇ ਆਪਣੇ ਨੁਮਾਇੰਦੇ ਨਾਮਜਦ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਦਾ ਏਜੰਡਾ ਲਾਗੂ ਕਰਨਾ ਚਾਹੁੰਦਾ ਹੈ।

ਹੋਰ ਪੜ੍ਹੋ: ਸੁਖਬੀਰ ਬਾਦਲ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨ ਲਾਉਂਦੇ ਰਹੇ ਨਾਅਰੇ

ਵਿਰੋਧੀ ਧਿਰ ਦੇ ਨੇਤਾ ਨੇ ਸਪਸ਼ਟ ਕੀਤਾ ਕਿ ਪੰਜਾਬ ਯੂਨੀਵਰਸਿਟੀ ਕੇਵਲ ਇੱਕ ਵਿਦਿਅਕ ਅਦਾਰਾ ਨਹੀਂ, ਸਗੋਂ ਪੰਜਾਬ ਦੀ ਸ਼ਾਨ ਅਤੇ ਧਰੋਹਰ ਹੈ। ਇਸ ਲਈ ਇਸ ਧਰੋਹਰ ਨੂੰ ਹੜੱਪਣ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਚੀਮਾ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ  ਲਈ ਜਲਦ ਤੋਂ ਜਲਦ ਚੋਣਾ ਕਰਵਾਈਆਂ ਜਾਣ ਅਤੇ ਸੈਨੇਟ ਦੀ ਲੋਕਤੰਤਰਿਕ ਪ੍ਰਣਾਲੀ ਬਹਾਲ ਕੀਤੀ ਜਾਵੇ।