ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ‘ਰੇਲਵੇ ਵਿਭਾਗ’ ਵੱਲੋਂ ਵੱਡਾ ਐਲਾਨ, ਸ਼ੁਰੂ ਕੀਤਾ ਸਰਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੌੜਾ ਫਾਟਕ ਦੇ ਕੋਲ ਹੋਏ ਭਿਆਨਕ ਰੇਲ ਹਾਦਸੇ ਦੀ ਜਾਂਚ ਰਿਪੋਰਟ ਕਮਿਸ਼ਨਰ ਆਫ਼ ਰੇਲਵੇ ਸੇਫ਼ਟੀ ਸ਼ੈਲੇਸ਼....

Railway Track

ਅੰਮ੍ਰਿਤਸਰ (ਭਾਸ਼ਾ) : ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੌੜਾ ਫਾਟਕ ਦੇ ਕੋਲ ਹੋਏ ਭਿਆਨਕ ਰੇਲ ਹਾਦਸੇ ਦੀ ਜਾਂਚ ਰਿਪੋਰਟ ਕਮਿਸ਼ਨਰ ਆਫ਼ ਰੇਲਵੇ ਸੇਫ਼ਟੀ ਸ਼ੈਲੇਸ਼ ਪਾਠਕ ਨੇ ਸੌਂਪ ਦਿਤੀ ਹੈ। ਰਿਪੋਰਟ ਵਿਚ ਰੇਲਵੇ ਟ੍ਰੈਕ ਉਤੇ ਖੜ੍ਹੇ ਹੋ ਕੇ ਦੁਸ਼ਹਿਰਾ ਦੇਖਣ ਵਾਲਿਆਂ ਨੂੰ ਹੀ ਦੋਸ਼ੀ ਦੱਸਿਆ ਹੈ। ਰਿਪੋਰਟ ਵਿਚ ਸਪੱਸ਼ਟ ਤੌਰ ‘ਤੇ ਟ੍ਰੇਸ ਪਾਸਿੰਗ ਦਾ ਕੇਸ ਦੱਸਿਆ ਹੈ। ਰੇਲਵੇ ਬੋਰਡ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡਾ ਫ਼ੈਸਲਾ ਕੀਤਾ ਹੈ। ਜ਼ਿਆਦਾ ਅਬਾਦੀ ਵਾਲੇ ਇਲਾਕੇ ਜਿਥੇ ਰੇਲਵੇ ਟ੍ਰੈਕ ਹਨ, ਉਹਨਾਂ ਦੇ ਨੇੜੇ ਲੋਕ ਇੱਕਠੇ ਨਾ ਹੋ ਸਕੇ, ਇਸ ਦੇ ਲਈ ਫੈਂਸਿੰਗ ਕਰ ਰਹੇ ਹਨ।

ਰੇਲਵੇ ਬੋਰਡ ਨੇ ਪੂਰੇ ਦੇਸ਼ ਵਿਚ 3500 ਕਿਲੋਮੀਟਰ ਦੇ ਲਗਪਗ ਰੇਲਿੰਗ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿਤੇ ਹਨ। ਵੱਖ ਵੱਖ ਡਿਵੀਜ਼ਨਾਂ ਨੂੰ ਆਦੇਸ਼ ਜਾਰੀ ਕਰਦੇ ਹੋਏ ਉਹਨਾਂ ਤੋਂ ਅਜਿਹੇ ਟ੍ਰੈਕਾਂ ਦੀ ਰਿਪੋਰਟ ਮੰਗੀ ਗਈ ਜਿਥੇ ਜ਼ਿਆਦਾ ਆਬਾਦੀ ਹੈ ਅਤੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਅੰਮ੍ਰਿਤਸਰ ਤੋਂ ਵੀ ਇਸ ਦੀ ਰਿਪੋਰਟ ਬਣਾਈ ਜਾ ਰਹੀ ਹੈ, ਅਤੇ ਰਿਪੋਰਟ ਵਿਚ ਜੌੜਾ ਫਾਟਕ, ਸ਼ਿਵਾਲਾ ਫਾਟਕ, ਭਗਤਾਂਵਾਲਾ ਤੋਂ ਇਲਾਵਾ ਕਈਂ ਇਲਕਿਆਂ ਵਿਚ ਸ਼ਾਮਲ ਕੀਤੇ ਗਏ ਹਨ। ਇਹਨਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਰੇਲਵੇ ਦਾ ਟ੍ਰੈਕ ਵਿਭਾਗ ਇਸ ਕੰਮ ਨੂੰ ਦੇਖ ਰਿਹਾ ਹੈ।

ਦੱਸ ਦਈਏ ਕਿ ਨਾਦਰਨ ਰੇਲਵੇ ਦੇ ਸਾਬਕਾ ਜੀਐਮ ਅਤੇ ਰੇਲਵੇ ਬੋਰਡ ਦੇ ਮੌਜੂਦਾ ਮੈਂਬਰ ਇੰਜੀਨੀਅਰ ਵਿਸ਼ਵਿਸ਼ ਚੌਬੇ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਕਮੇਟੀ ਨੇ ਇਹ ਫੈਸਲਾ ਲਿਆ ਕਿ ਪੂਰੇ ਦੇਸ਼ ਵਿਚ ਰੇਲਵੇ ਲਾਈਨਾਂ ਦੇ ਨੇੜੇ ਜਿਹੜੇ ਇਲਾਕਿਆਂ ਵਿਚ ਜ਼ਿਆਦਾ ਅਬਾਦੀ ਦੇ ਰੂਪ ਵਿਚ ਵਸੇ ਹੋਏ ਹਨ। ਉਹਨਾਂ ਇਲਾਕਿਆਂ ਵਿਚ ਲਾਈਨਾਂ ਦੇ ਨੇੜੇ ਰੇਲਵੇ ਵੱਲੋਂ ਦੀਵਾਰਾਂ ਬਣਾਈਆਂ ਜਾਣਗੀਆਂ ਤਾਂਕਿ ਲੋਕ ਟ੍ਰੈਕ ਉੱਤੇ ਨਾ ਜਾ ਸਕਣ।

Related Stories