ਇਟਲੀ ’ਚ ਮਾਰੇ ਗਏ ਨੌਜਵਾਨ ਦੀ ਦੇਹ 15 ਮਹੀਨਿਆਂ ਬਾਅਦ ਪਹੁੰਚੀ ਪਿੰਡ, ਸਵਾ ਸਾਲਾ ਪੁੱਤ ਨੇ ਚਿਖਾ ਨੂੰ ਕੀਤਾ ਅਗਨ ਭੇਟ
ਜਦੋਂ ਡੇਢ ਸਾਲਾ ਸੁਖਮਨ ਸਿੰਘ ਅਤੇ ਪਿਤਾ ਅਜੈਬ ਸਿੰਘ ਨੇ ਜਗਸੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਰਾਏਕੋਟ: ਪਿਛਲੇ ਸਾਲ 28 ਅਕਤੂਬਰ 2021 ਨੂੰ ਇਟਲੀ ਦੇ ਤਲੀਨਾ ਵਿਚ ਮਾਰੇ ਗਏ ਜਗਸੀਰ ਸਿੰਘ (29) ਦੀ ਦੇਹ 15 ਮਹੀਨਿਆਂ ਬਾਅਦ ਪਿੰਡ ਕਾਲਸਾਂ ਪਹੁੰਚੀ ਹੈ। ਦਰਅਸਲ ਜਗਸੀਰ ਸਿੰਘ ਨੇ ਆਪਣੇ ਬੇਟੇ ਦੇ ਜਨਮ ਦਾ ਜਸ਼ਨ ਮਨਾਉਣ ਲਈ ਪਾਰਟੀ ਰੱਖੀ ਸੀ। ਪਾਰਟੀ ਦੇ ਅੰਤ 'ਚ ਅਚਾਨਕ ਭਾਰਤੀ ਮੂਲ ਦੇ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਆਸ਼ੀਸ਼ ਮਿਸ਼ਰਾ ਨੂੰ ਮਿਲੀ 8 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ, ਯੂਪੀ ਜਾਂ ਦਿੱਲੀ ਵਿਚ ਰਹਿਣ ’ਤੇ ਰੋਕ
ਇਸ ਹਮਲੇ ਵਿਚ ਜਗਸੀਰ ਸਿੰਘ ਦੀ ਮੌਤ ਹੋ ਗਈ। ਜਦਕਿ ਕੁਝ ਹੋਰ ਨੌਜਵਾਨ ਵੀ ਜ਼ਖਮੀ ਹੋ ਗਏ। ਮ੍ਰਿਤਕ ਜਗਸੀਰ ਸਿੰਘ ਦੀ ਲਾਸ਼ ਕਰੀਬ 15 ਮਹੀਨਿਆਂ ਬਾਅਦ ਉਸ ਦੇ ਜੱਦੀ ਪਿੰਡ ਕਾਲਸਾਂ ਵਿਖੇ ਲਿਆਂਦੀ ਗਈ। ਇਸ ਮੌਕੇ ਜਦੋਂ ਉਸ ਦੇ ਡੇਢ ਸਾਲਾ ਬੇਟੇ ਸੁਖਮਨ ਸਿੰਘ ਅਤੇ ਪਿਤਾ ਅਜੈਬ ਸਿੰਘ ਨੇ ਜਗਸੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਇਹ ਵੀ ਪੜ੍ਹੋ: ਮਹਿਲਾ ਦਾ ਕਤਲ ਕਰਕੇ ਭਾਰਤ ਆਏ ਰਾਜਵਿੰਦਰ ਸਿੰਘ ਨੂੰ ਮੁੜ ਭੇਜਿਆ ਜਾਵੇਗਾ ਆਸਟ੍ਰੇਲੀਆ
ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਜਗਸੀਰ ਦੀ ਲਾਸ਼ ਨਹੀਂ ਭੇਜੀ ਗਈ ਸੀ ਪਰ ਹੁਣ ਇਟਲੀ ਪੁਲਿਸ ਨੇ ਮੁੱਖ ਮੁਲਜ਼ਮ ਜੀਵਨ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।