ਵਿਰੋਧੀ ਪੱਖ ਇੱਕਜੁਟ ਹੋਇਆ ਤਾਂ ਭਾਜਪਾ  ਨੂੰ 5 ਸੀਟਾਂ ਵੀ ਨਹੀਂ ਮਿਲਣੀਆਂ: ਰਾਹੁਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 2019  ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਦਲਾਂ  ਦੇ ਗੱਠਜੋੜ ਨੂੰ ਲੈ ਕੇ ਚਰਚੇ ਦੇ `ਚ ਚੱਲ ਰਹੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ

Rahul GAndhi

ਨਵੀਂ ਦਿੱਲੀ  :  2019  ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਦਲਾਂ  ਦੇ ਗੱਠਜੋੜ ਨੂੰ ਲੈ ਕੇ ਚਰਚੇ ਦੇ `ਚ ਚੱਲ ਰਹੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਲੰਡਨ ਵਿਚ ਆਯੋਜਿਤ ਇਕ ਪਰੋਗਰਾਮ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 2019 ਵਿਚ ਹੋਣ ਵਾਲੇ ਲੋਕ ਸਭਾ ਚੋਣਾਂ ਉੱਤਰ ਪ੍ਰਦੇਸ਼ ਵਿਚ ਵਿਰੋਧੀ ਖੇਮਾ ਇਕ ਜੁਟ ਹੋ ਕੇ ਚੋਣ ਲੜਿਆ ਤਾਂ ਬੀਜੇਪੀ ਨੂੰ 5 ਸੀਟਾਂ ਵੀ ਨਹੀਂ ਮਿਲਣਗੀਆਂ। ਰਾਹੁਲ ਗਾਂਧੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਜਪਾ ਦੇ ਖਿਲਾਫ ਤਮਾਮ ਦਲਾਂ ਦੀ ਗੋਲਬੰਦੀ ਦੀ ਚਰਚਾ ਜੋਰਾਂ `ਤੇ ਹੈ।