ਗੈਂਗਸਟਰ ਭੂਪੀ ਰਾਣਾ ਪੰਜ ਦਿਨਾ ਪੁਲਿਸ ਰੀਮਾਂਡ 'ਤੇ
ਡੇਰਾਬੱਸੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਨਾਮੀ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਅਤੇ ਗੋਰਵ ਰਾਣਾ ਉਰਫ਼ ਰੋਡਾ..........
ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਨਾਮੀ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਅਤੇ ਗੋਰਵ ਰਾਣਾ ਉਰਫ਼ ਰੋਡਾ ਨੂੰ ਅੱਜ ਹਰਿਆਣਾ ਦੀ ਅੰਬਾਲਾ ਜੇਲ ਤੋਂ ਪ੍ਰੋਡੈਕਸ਼ਨ ਵਾਰੰਟ 'ਤੇ ਲਿਆ ਕੇ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਦਾ ਪੰਜ ਦਿਨ ਦੇ ਰੀਮਾਂਡ 'ਤੇ ਭੇਜ ਦਿਤਾ।ਜਾਣਕਾਰੀ ਮੁਬਾਬਕ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਵਿਰੁਧ ਸੱਭ ਤੋਂ ਪਹਿਲਾਂ ਮਾਮਲਾ 21 ਨਵੰਬਰ 2005 ਨੂੰ ਥਾਣਾ ਲਾਲੜੂ ਵਿਖੇ ਮਾਰ ਕੁਟਾਈ ਦਾ ਦਰਜ ਹੋਇਆ ਸੀ।
ਇਸ ਤੋਂ ਬਾਅਦ 2006 ਵਿਚ ਤਿੰਨ ਮਾਮਲੇ, 2007 ਵਿਚ ਇਕ, 2008 ਵਿਚ ਛੇ ਮਾਮਲੇ, 2009 ਵਿਚ ਤਿੰਨ, 2010 ਵਿਚ ਤਿੰਨ, 2011 ਵਿਚ ਇਕ, 2012 ਵਿਚ ਇਕ, 2013 ਵਿਚ ਇਕ, 2014 ਵਿਚ ਇਕ, 2015 ਵਿਚ ਇਕ, 2016 ਵਿਚ ਤਿੰਨ ਅਤੇ 29 ਜੁਲਾਈ 2018 ਨੂੰ ਗ੍ਰਿਫ਼ਤਾਰੀ ਵੇਲੇ ਥਾਣਾ ਚੰਡੀਮੰਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਦੇ ਸਾਥੀ ਗੋਰਵ ਰਾਣਾ ਉਰਫ਼ ਰੋਡਾ ਵਿਰੁਧ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਵੱਖ-ਵੱਖ ਧਾਰਾਵਾਂ ਅਧੀਨ 12 ਮੁਕੱਦਮੇ ਦਰਜ ਹਨ।
ਡੇਰਾਬੱਸੀ ਪੁਲਿਸ ਥਾਣੇ ਵਿਚ ਭੂਪੀ ਰਾਣਾ ਵਿਰੁਧ 14 ਅਗੱਸਤ 2016 ਨੂੰ ਮੁਕੱਦਮਾ ਨੰਬਰ 156, ਦਲਬੀਰ ਸਿੰਘ ਉਰਫ ਧੀਰਾ ਵਾਸੀ ਮਹਿਮਦਪੁਰ, 21 ਸਤੰਬਰ 2016 ਨੂੰ ਮੁੱਕਦਮਾ ਨੰਬਰ 193 ਰਮੇਸ਼ ਲਾਲ ਥਾਣਾ ਡੇਰਾਬੱਸੀ ਅਤੇ 7 ਅਕੱਤੂਬਰ 2016 ਨੂੰ ਮੁੱਕਦਮਾ ਨੰਬਰ 202 ਗੁਰਭੇਜ਼ ਸਿੰਘ ਵਾਸੀ ਹਰੀਪੁਰ ਕੂੜਾ ਵਲੋਂ ਆਰਮਜ਼ ਐਕਟ, ਇਰਾਦਾ ਕਤਲ ਅਤੇ ਹੋਰਨਾਂ ਧਾਰਵਾਂ ਤਹਿਤ ਅਦਾਲਤਾਂ ਵਿਚ ਚੱਲ ਰਹੇ ਕੇਸਾ ਵਿਚ ਪੁਲਿਸ ਨੂੰ ਲੋੜੀਂਦਾ ਸੀ। ਜਦਕਿ ਇਸ ਦਾ ਸਾਥੀ ਗੋਰਵ ਰਾਣਾ ਉਰਫ਼ ਰੋਡਾ ਵਾਸੀ ਬਰਵਾਲਾ ਵੀ ਇਕ ਮਾਮਲੇ ਵਿਚ ਡੇਰਾਬੱਸੀ ਪੁਲਿਸ ਨੂੰ ਲੋੜੀਂਦਾ ਹੈ।