ਹਾਈਕੋਰਟ ਵੱਲੋਂ UPSC, ਗੁਪਤਾ ਤੇ ਸੁਰੇਸ਼ ਅਰੋੜਾ ਸਣੇ ਹੋਰਨਾਂ ਨੂੰ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਵਿਰੁੱਧ ਆਈ ਕੈਟ ਦੇ ਫੈਸਲੇ ਦਾ ਮਾਮਲਾ...

Punjab and Haryana High Court

ਚੰਡੀਗੜ੍ਹ: ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਦੇ ਵਿਰੁੱਧ ਆਏ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਦੇ ਫ਼ੈਸਲੇ ਦੇ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰੀ ਲੋਕ ਸੇਵਾ ਆਯੋਗ UPSC ਪੁਲਿਸ ਮੁਖੀ ਅਤੇ ਸਾਬਕਾ ਪੁਲਿਸ ਮੁਖੀ ਸੁਰੇਸ਼ ਅਰੋੜਾ ਸਣੇ ਹੋਰਨਾਂ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਇਸ ਮਾਮਲੇ ਚ ਅਗਲੀ ਸੁਣਵਾਈ 5 ਮਾਰਚ ਨੂੰ ਹੋਵੇਗੀ ਕੈਟ ਦੇ ਫੈਸਲੇ ਉੱਤੇ ਹਾਈਕੋਰਟ ਵੱਲੋਂ ਲਗਭਗ ਇੱਕ ਮਹੀਨਾ ਪਹਿਲਾਂ ਰੋਕ ਦਿੱਤੀ ਗਈ ਸੀ। ਇਹ ਅੰਤਰਿਮ ਰੋਕ ਹਾਲ ਦੀ ਘੜੀ ਜਾਰੀ ਰੱਖੀ ਗਈ ਹੈ। ਇਸੇ ਦੌਰਾਨ ਸੀਨੀਅਰ ਆਈਏਐੱਸ ਅਫਸਰ ਸਿਧਾਰਥ ਚਟੋਪਾਧਿਆਏ ਤੇ ਕੁਝ ਹੋਰਨਾਂ ਵੱਲੋਂ ਵੀ ਹਾਈਕੋਰਟ ਚ ਪਹੁੰਚ ਕੀਤੀ ਜਾ ਚੁੱਕੀ ਹੈ।

ਇਸ ਕਰਕੇ ਹਾਈਕੋਰਟ ਨੂੰ ਇਹ ਨੋਟਿਸ ਜਾਰੀ ਕਰਨਾ ਪਿਆ ਹੈ।  ਸੂਬਾ ਸਰਕਾਰ ਲਈ ਵੀ ਇਹ ਮਾਮਲਾ ਹੁਣ ਬਹੁਤ ਵੱਡਾ ਬਣ ਚੁੱਕਾ ਹੈ। ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਸੀਨੀਅਰ ਐਡਵੋਕੇਟ ਨਿਦੇਸ਼ ਗੁਪਤਾ,

ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਵਧੀਕ ਐਡਵੋਕੇਟ ਜਨਰਲ ਰ੍ਮੀਜਾ ਹਕੀਮ ਪੇਸ਼ ਹੋਏ ਤੇ ਦੂਜੇ ਪਾਸੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਸੀਨੀਅਰ ਐਡਵੋਕੇਟ  ਪੁਨੀਤ ਬਾਲੀ ਤੇ ਦੂਜੇ ਪਾਸੇ ਡੀਜੀਪੀ ਮੁਹੰਮਦ ਮੁਸਤਫਾ ਤੇ ਸਿਧਾਰਥ ਚਟੋਪਾਧਿਆਏ ਵੱਲੋਂ ਰਾਜੀਵ ਆਤਮਾ ਰਾਮ ਤੇ ਡੀ ਐੱਸ ਪਟਵਾਲੀਆ ਅਤੇ ਯੂਪੀਐਸਸੀ ਵੱਲੋਂ ਐਡਵੋਕੇਟ ਐਡਵੋਕੇਟ ਅਲਕਾ ਚਤਰਥ ਪੇਸ਼ ਹੋਏ।