ਪਾਲਤੂ ਕੁੱਤੇ ਨੇ ਅਪਾਹਜ ਵਿਅਕਤੀ ਨੂੰ ਬੁਰੀ ਤਰ੍ਹਾਂ ਨੋਚਿਆ, ਮੂੰਹ ’ਤੇ ਲੱਗੇ 34 ਟਾਂਕੇ

ਏਜੰਸੀ

ਖ਼ਬਰਾਂ, ਪੰਜਾਬ

ਰਿਸਾਲਦ ਦਾ ਚਿਹਰਾ ਪੂਰੀ ਤਰ੍ਹਾਂ ਸੁੱਜਿਆ ਹੈ। ਡਾਕਟਰਾਂ ਅਨੁਸਾਰ ਉਹ ਕਈ ਦਿਨਾਂ ਤੱਕ ਸਹੀ ਢੰਗ ਨਾਲ ਬੋਲ ਵੀ ਨਹੀਂ ਸਕੇਗਾ। 

Pet Dog attacked a disabled man in Chandigarh

ਚੰਡੀਗੜ੍ਹ: ਧਨਾਸ ਵਿਚ, ਇਕ ਪਾਲਤੂ ਕੁੱਤੇ (Pet Dog) ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਪਾਲਤੂ ਕੁੱਤੇ ਨੇ ਵਿਅਕਤੀ ਦੇ ਮੂੰਹ 'ਤੇ ਇਸ ਤਰ੍ਹਾਂ ਕੱਟਿਆ (Badly Cut on face) ਕਿ ਉਸਦੇ ਅੱਧੇ ਤੋਂ ਵੱਧ ਮੂੰਹ ਦਾ ਮਾਸ ਨਿਕਲ ਗਿਆ। ਜ਼ਖਮੀ ਵਿਅਕਤੀ ਦਾ GMSH-16 ਵਿਖੇ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਮੂੰਹ ਵਿਚ 34 ਟਾਂਕੇ ਲਗੇ (34 stitches) ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ: ਮਨੀਸ਼ ਤਿਵਾੜੀ ਦਾ ਦਾਅਵਾ: 2024 ਤੱਕ ਲੋਕ ਸਭਾ ਸੀਟਾਂ ਦੀ ਗਿਣਤੀ 'ਚ ਵਾਧਾ ਕਰ ਸਕਦੀ ਮੋਦੀ ਸਰਕਾਰ

ਜ਼ਖਮੀ ਵਿਅਕਤੀ ਦੀ ਪਛਾਣ ਰਿਸਲਾਦ ਹੁਸੈਨ (36) ਵਾਸੀ ਧਨਾਸ (Dhanas) ਵਜੋਂ ਹੋਈ ਹੈ। ਰਿਸਾਲਦ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਉਸਦੇ ਘਰ 4 ਬੱਚੇ ਹਨ। ਭਰਾ ਮੁਹੰਮਦ ਸ਼ਫੀਕ ਦੇ ਅਨੁਸਾਰ ਹੁਸੈਨ ਸਿਰਫ ਇੱਕ ਸਾਲ ਪਹਿਲਾਂ ਉਸਦੇ ਪਿੰਡ ਹਰਦੋਈ ਆਇਆ ਹੈ। ਉਸਦਾ ਇਕ ਹੱਥ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਅਤੇ ਉਸਦੀ ਆਮਦਨ ਵੀ ਥੋੜੀ ਹੈ। ਭਰਾ ਨੇ ਦੱਸਿਆ ਕਿ ਕੁੱਤੇ ਨੇ ਅੱਖ ਦੇ ਨੇੜੇ ਵੀ ਬੁਰੀ ਤਰ੍ਹਾਂ ਕੱਟਿਆ ਹੈ, ਜਿਸ ਕਾਰਨ ਭਰਾ ਨੂੰ ਹੁਣ ਧੁੰਦਲਾ ਦਿਖਣ (Blur Vision) ਲੱਗ ਗਿਆ ਹੈ।

ਉਸਨੇ ਦੱਸਿਆ ਕਿ ਹੁਸੈਨ ਘਰੋਂ ਬੱਚਿਆਂ ਲਈ ਖਾਣ ਪੀਣ ਦੀਆਂ ਚੀਜ਼ਾਂ ਲੈਣ ਬਾਜ਼ਾਰ ਜਾ ਰਿਹਾ ਸੀ। ਉਹ ਘਰ ਤੋਂ ਕੁਝ ਦੂਰੀ 'ਤੇ ਹੀ ਗਿਆ ਸੀ ਜਦੋਂ ਇਕ ਪਾਲਤੂ ਕੁੱਤਾ ਆਇਆ ਅਤੇ ਹੁਸੈਨ' ਤੇ ਹਮਲਾ ਕਰ ਦਿੱਤਾ। ਅਪਾਹਜ (Disabled Person) ਹੋਣ ਕਰਕੇ ਹੁਸੈਨ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਅਸਫਲ ਰਿਹਾ। ਰਿਸਾਲਦ ਦਾ ਚਿਹਰਾ ਪੂਰੀ ਤਰ੍ਹਾਂ ਸੁੱਜਿਆ ਹੋਇਆ ਹੈ ਅਤੇ ਮੂੰਹ ਵੀ ਬੰਦ ਹੈ। ਡਾਕਟਰਾਂ ਅਨੁਸਾਰ ਉਹ ਕਈ ਦਿਨਾਂ ਤੱਕ ਸਹੀ ਢੰਗ ਨਾਲ ਬੋਲ ਵੀ ਨਹੀਂ (not able to speak properly) ਸਕੇਗਾ। 

ਹੋਰ ਪੜ੍ਹੋ: Oympics: ਭਵਾਨੀ ਦੇਵੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਪਰ ਦੂਜੇ ਗੇੜ੍ਹ ‘ਚ ਕਰਨਾ ਪਿਆ ਹਾਰ ਦਾ ਸਾਹਮਣਾ 

ਕੁੱਤੇ ਨੇ ਹੁਸੈਨ ਨੂੰ ਝਪੱਟਾ ਮਾਰ ਕੇ ਥੱਲ੍ਹੇ ਸੁੱਟ ਲਿਆ ਅਤੇ ਉਸਦੇ ਮੂੰਹ 'ਤੇ ਦੰਦ ਮਾਰਨੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਭੀੜ ਨੇ ਇਹ ਵੇਖਿਆ, ਉਹ ਹੁਸੈਨ ਨੂੰ ਬਚਾਉਣ ਲਈ ਭੱਜੇ ਆਏ ਪਰ ਉਦੋਂ ਤੱਕ ਉਸ ਕੁੱਤੇ ਨੇ ਹੁਸੈਨ ਦਾ ਚਿਹਰਾ ਕਈ ਥਾਵਾਂ ਤੋਂ ਨੋਚ ਲਿਆ ਸੀ। ਇਸ ਤੋਂ ਬਾਅਦ, ਨੇੜਲੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਹੁਸੈਨ ਦੇ ਪਰਿਵਾਰਕ ਮੈਂਬਰਾਂ ਕੋਲ ਜਾ ਕੇ ਇਸ ਬਾਰੇ ਜਾਣਕਾਰੀ ਦਿੱਤੀ।

ਹੋਰ ਪੜ੍ਹੋ: ਲਾਕਡਾਉਨ 'ਚ ਕਾਰੋਬਾਰ ਬੰਦ ਹੋਣ ’ਤੇ ਘਰੋਂ ਕੀਤੀ ਬੇਕਰੀ ਦੀ ਸ਼ੁਰੂਆਤ, ਹਰ ਮਹੀਨੇ ਕਮਾ ਰਹੀ 1 ਲੱਖ ਰੁਪਏ

ਹੁਸੈਨ ਨੂੰ ਇਲਾਜ ਲਈ ਸੈਕਟਰ -16 ਹਸਪਤਾਲ ਲਿਜਾਇਆ ਗਿਆ। ਸਾਰੰਗਪੁਰ ਥਾਣਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੂੰ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਸੀ, ਪਰ ਐਤਵਾਰ ਦੇਰ ਰਾਤ ਤੱਕ ਹੁਸੈਨ ਦਾ ਹਸਪਤਾਲ ਵਿਚ ਇਲਾਜ ਚਲਣ ਕਾਰਨ ਉਹ ਥਾਣੇ ਨਹੀਂ ਜਾ ਸਕੇ। ਪਰਿਵਾਰਕ ਮੈਂਬਰ ਸੋਮਵਾਰ ਨੂੰ ਸ਼ਿਕਾਇਤ ਦਰਜ ਕਰਵਾਉਣਗੇ।