ਮੋਹਾਲੀ ਵਿਚ ਲੁਟੇਰੇ ਬੇਖੌਫ਼! ਐਕਟਿਵਾ ਸਵਾਰ ਮਾਂ-ਧੀ ਤੋਂ ਚੇਨ ਖੋਹਣ ਦੀ ਕੋਸ਼ਿਸ਼, 13 ਦਿਨਾਂ ’ਚ ਦੂਜੀ ਘਟਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਈਕ ਸਵਾਰਾਂ ਨੇ ਚੱਲਦੀ ਐਕਟਿਵਾ 'ਤੇ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਚੇਨ ਫੜ ਲਈ, ਜਿਸ ਕਾਰਨ ਚੇਨ ਟੁੱਟ ਕੇ ਉਥੇ ਹੀ ਡਿੱਗ ਪਈ।

Chain snatched in broad daylight in Mohali

 

ਮੋਹਾਲੀ:  ਸੈਕਟਰ-68 'ਚ ਦਿਨ-ਦਿਹਾੜੇ ਲੁਟੇਰੇ ਬਜ਼ੁਰਗਾਂ ਅਤੇ ਔਰਤਾਂ ਨੂੰ ਅਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਸੈਕਟਰ-68 ਵਿਚ 13 ਦਿਨਾਂ ਵਿਚ ਸਨੈਚਿੰਗ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਸੋਮਵਾਰ ਸ਼ਾਮ ਨੂੰ ਵਾਪਰੀ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਮਯਾਬ ਨਹੀਂ ਹੋ ਸਕੇ। ਬਾਈਕ ਸਵਾਰਾਂ ਨੇ ਚੱਲਦੀ ਐਕਟਿਵਾ 'ਤੇ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਚੇਨ ਫੜ ਲਈ, ਜਿਸ ਕਾਰਨ ਚੇਨ ਟੁੱਟ ਕੇ ਉਥੇ ਹੀ ਡਿੱਗ ਪਈ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਤਾਜ 'ਚ ਹੋਵੇਗੀ ਪਰਣੀਤੀ-ਰਾਘਵ ਦੀ ਗ੍ਰੈਂਡ ਰਿਸੈਪਸ਼ਨ, ਕਾਰਡ ਵਾਇਰਲ

ਇਸ ਘਟਨਾ 'ਚ ਐਕਟਿਵਾ ਸਵਾਰ ਦੋ ਔਰਤਾਂ ਸੰਤੁਲਨ ਗੁਆਉਣ ਕਾਰਨ ਹੇਠਾਂ ਡਿੱਗ ਗਈਆਂ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ. ਜਿਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ। ਸਨੈਚਿੰਗ ਦਾ ਸ਼ਿਕਾਰ ਹੋਈ ਮਨਿਕਾ ਨੇ ਦਸਿਆ ਕਿ ਉਹ ਪੰਚਮ ਸੁਸਾਇਟੀ ਵਿਚ ਰਹਿੰਦੀ ਹੈ। ਉਸ ਦੀ ਧੀ ਪਲਕ ਚਿਤਕਾਰਾ ਇੰਸਟੀਚਿਊਟ ਵਿਚ ਪੜ੍ਹਦੀ ਹੈ। ਰੋਜ਼ਾਨਾ ਇੰਸਟੀਚਿਊਟ ਦੀ ਬੱਸ ਪਲਕ ਨੂੰ ਐਮਸੀ ਦਫ਼ਤਰ ਦੇ ਬਾਹਰ ਛੱਡ ਕੇ ਜਾਂਦੀ ਹੈ ਅਤੇ ਉਥੋਂ ਉਹ ਐਕਟਿਵਾ 'ਤੇ ਅਪਣੀ ਧੀ ਨੂੰ ਘਰ ਲੈ ਆਉਂਦੀ ਹੈ।

ਇਹ ਵੀ ਪੜ੍ਹੋ: ਲੜਕੀਆਂ ਲਈ ਭਵਿੱਖ ਦੇ ਨਵੇਂ ਦਰਵਾਜ਼ੇ ਖੋਲ੍ਹਣਾ ਸਰਕਾਰ ਦੀ ਨੀਤੀ: ਪ੍ਰਧਾਨ ਮੰਤਰੀ ਮੋਦੀ

ਬੀਤੀ ਸ਼ਾਮ ਕਰੀਬ 4.30 ਵਜੇ ਉਹ ਪਲਕ ਨੂੰ ਲੈਣ ਗਈ ਸੀ। ਜਦੋਂ ਉਹ ਦੋਵੇਂ ਐਕਟਿਵਾ 'ਤੇ ਘਰ ਆ ਰਹੇ ਸਨ ਤਾਂ ਐਮਸੀ ਦਫ਼ਤਰ ਤੋਂ ਅੰਦਰ ਮੁੜਦੇ ਸਮੇਂ ਪਲਸਰ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਐਕਟਿਵਾ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਉਹ ਪੰਚਮ ਸੁਸਾਇਟੀ ਦੇ ਬਾਹਰ ਪਹੁੰਚੀ ਤਾਂ ਪਿੱਛੇ ਆ ਰਹੇ ਐਕਟਿਵਾ ਪਲਸਰ 'ਤੇ ਬੈਠੇ ਨੌਜਵਾਨ ਨੇ ਉਸ ਦੀ ਢਾਈ ਤੋਲੇ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਚੇਨ ਫੜ ਲਈ।

ਇਹ ਵੀ ਪੜ੍ਹੋ: ਡੇਰਾਬੱਸੀ ਤਹਿਸੀਲ ’ਚ ਜਾਅਲੀ NOC ਨਾਲ ਰਜਿਸਟਰੀ ਹੋਣ ਦਾ ਮਾਮਲਾ; ਪਹਿਲੇ ਪੜਾਅ ’ਚ 150 ਤੋਂ ਵੱਧ NOCs ਜਾਅਲੀ

ਚੇਨ ਟੁੱਟ ਕੇ ਜ਼ਮੀਨ 'ਤੇ ਡਿੱਗ ਪਈ ਅਤੇ ਪਲਸਰ ਸਵਾਰ ਜਿਸ ਨੇ ਹੈਲਮੇਟ ਪਾਇਆ ਹੋਇਆ ਸੀ, ਮੌਕੇ ਤੋਂ ਫ਼ਰਾਰ ਹੋ ਗਿਆ। ਪਰ ਉਨ੍ਹਾਂ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਬੇਕਾਬੂ ਹੋ ਗਈ ਅਤੇ ਦੋਵੇਂ ਮਾਂ-ਧੀ ਸੜਕ 'ਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਇਕ ਗੁਆਂਢੀ ਉਥੋਂ ਲੰਘ ਰਿਹਾ ਸੀ ਜਿਸ ਨੇ ਮੋਨਿਕਾ ਨੂੰ ਪਛਾਣ ਲਿਆ ਅਤੇ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਘਰ ਲੈ ਗਿਆ ਜਿਥੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਤਾਜ 'ਚ ਹੋਵੇਗੀ ਪਰਣੀਤੀ-ਰਾਘਵ ਦੀ ਗ੍ਰੈਂਡ ਰਿਸੈਪਸ਼ਨ, ਕਾਰਡ ਵਾਇਰਲ 

ਇਸ ਤੋਂ ਪਹਿਲਾਂ 12 ਸਤੰਬਰ ਨੂੰ ਵੀ 65 ਸਾਲਾ ਰੇਣੂ ਸ਼ਰਮਾ ਲੁਟੇਰਿਆਂ ਦਾ ਸ਼ਿਕਾਰ ਹੋ ਗਈ ਸੀ। ਰੇਣੂ ਸ਼ਰਮਾ ਯੂਨਾਈਟਿਡ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਸੈਕਟਰ-68 ਵਿਚ ਰਹਿੰਦੀ ਹੈ। ਰੇਣੂ ਸਵੇਰੇ ਕਰੀਬ 11.55 ਵਜੇ ਸੋਸਾਇਟੀ ਦੇ ਬਾਹਰ ਬਾਜ਼ਾਰ 'ਚ ਸਾਮਾਨ ਖਰੀਦਣ ਗਈ ਸੀ। ਜਦੋਂ ਉਹ ਸੜਕ ਪਾਰ ਕਰਨ ਲੱਗੀ ਤਾਂ ਪਿੱਛੇ ਤੋਂ ਇਕ ਨੌਜਵਾਨ ਉਸ ਕੋਲ ਆਇਆ ਅਤੇ ਅਚਾਨਕ ਉਸ 'ਤੇ ਝਪਟ ਮਾਰ ਕੇ ਉਸ ਦੀ ਸੋਨੇ ਦੀ ਚੇਨ ਖੋਹ ਲਈ। ਜਿਵੇਂ ਹੀ ਰੇਣੂ ਨੇ ਚੇਨ ਦੁਬਾਰਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਸਵਾਰ ਨੇ ਉਸ ਦੇ ਪੇਟ 'ਚ ਲੱਤ ਮਾਰ ਦਿਤੀ ਅਤੇ ਫਰਾਰ ਹੋ ਗਿਆ। ਰੇਣੂ ਕਰੀਬ 15 ਮਿੰਟ ਤਕ ਸੜਕ 'ਤੇ ਪਈ ਰਹੀ ਅਤੇ ਕਿਸੇ ਨੇ ਉਸ ਨੂੰ ਨਹੀਂ ਚੁੱਕਿਆ। ਬਾਅਦ 'ਚ ਕੁੱਝ ਲੋਕ ਉਸ ਦੀ ਮਦਦ ਲਈ ਅੱਗੇ ਆਏ ਪਰ ਉਦੋਂ ਤਕ ਦੋਸ਼ੀ ਫਰਾਰ ਹੋ ਚੁੱਕਾ ਸੀ।