ਡੇਰਾਬੱਸੀ ਤਹਿਸੀਲ ’ਚ ਜਾਅਲੀ NOC ਨਾਲ ਰਜਿਸਟਰੀ ਹੋਣ ਦਾ ਮਾਮਲਾ; ਪਹਿਲੇ ਪੜਾਅ ’ਚ 150 ਤੋਂ ਵੱਧ NOCs ਜਾਅਲੀ
ਜਾਅਲੀ ਨਕਸ਼ਿਆਂ ਨਾਲ ਸੈਂਕੜੇ ਰਜਿਸਟਰੀਆਂ ਹੋਣ ਦਾ ਵੀ ਹੋ ਸਕਦਾ ਹੈ ਪਰਦਾਫਾਸ਼!
ਮੋਹਾਲੀ: ਡੇਰਾਬੱਸੀ ਤਹਿਸੀਲ ਵਿਚ ਜਾਅਲੀ ਐਨ.ਓ.ਸੀ. ਨਾਲ ਰਜਿਸਟਰੀਆਂ ਹੋਣ ਦੇ ਮਾਮਲੇ ਦੀ ਜਾਂਚ ਦੌਰਾਨ ਪਹਿਲੇ ਪੜਾਅ ਵਿਚ 150 ਤੋਂ ਵੱਧ ਐਨ.ਓ.ਸੀ. ਜਾਅਲੀ ਪਾਈਆਂ ਗਈਆਂ। ਨਗਰ ਕੌਂਸਲ ਵਲੋਂ ਇਸ ਸਾਲ ਹੁਣ ਤਕ 9 ਮਹੀਨਿਆਂ ਦੌਰਾਨ ਹੋਈਆਂ ਰਜਿਸਟਰੀਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਜਾਅਲੀ ਐਨ.ਓ.ਸੀ. ਰਾਹੀਂ ਰਜਿਸਟਰੀਆਂ ਹੋਣ ਦੀ ਗਿਣਤੀ ਵਧ ਸਕਦੀ ਹੈ। ਇਸ ਮਾਮਲੇ ਵਿਚ ਤਹਿਸੀਲਦਾਰਾਂ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸ ਤੋਂ ਇਲਾਵਾ ਵਸੀਕਾ ਨਵੀਸ ਵੀ ਸ਼ੱਕ ਦੇ ਘੇਰੇ ਵਿਚ ਆ ਰਹੇ ਹਨ।
ਇਹ ਵੀ ਪੜ੍ਹੋ: ਫਰੀਦਕੋਟ ਕੇਂਦਰੀ ਜੇਲ 'ਚ ਕੈਦੀ 'ਤੇ ਹਮਲਾ, ਬਠਿੰਡਾ-ਮੁਕਤਸਰ ਦੇ 8 ਹਵਾਲਾਤੀਆਂ ਖਿਲਾਫ FIR
ਸੂਤਰਾਂ ਅਨੁਸਾਰ ਜਾਅਲੀ ਐਨ. ਓ. ਸੀ. ਦੇ ਮਾਮਲੇ ਤੋਂ ਇਲਾਵਾ ਜਾਅਲੀ ਨਕਸ਼ਿਆਂ ਨਾਲ ਵੀ ਡੇਰਾਬੱਸੀ ਤਹਿਸੀਲ ਵਿਚ ਸੈਂਕੜੇ ਰਜਿਸਟਰੀਆਂ ਹੋਣ ਦਾ ਪਰਦਾਫਾਸ਼ ਹੋ ਸਕਦਾ ਹੈ। ਸੂਤਰਾਂ ਅਨੁਸਾਰ ਜਾਅਲੀ ਨਕਸ਼ਿਆਂ ਦੇ ਘੁਟਾਲੇ ਵਿਚ ਉਸ ਵਿਅਕਤੀ ਦਾ ਨਾਂਅ ਆ ਰਿਹਾ ਹੈ, ਜਿਸ ਉਤੇ ਜਾਅਲੀ ਐਨ.ਓ.ਸੀ. ਬਣਾਉਣ ਦੇ ਮਾਮਲੇ ਵਿਚ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਵਿਅਕਤੀ ਡੇਰਾਬੱਸੀ ਤਹਿਸੀਲ ਵਿਚ ਵਸੀਕਾ ਨਵੀਸ ਦਾ ਰਿਸ਼ਤੇਦਾਰ ਹੈ। ਉਸ ਦੇ ਨਾਲ ਇਕ ਹੋਰ ਵਸੀਕਾ ਨਵੀਸ ਅਤੇ ਪ੍ਰਾਪਰਟੀ ਡੀਲਰ ਦਾ ਨਾਂਅ ਵੀ ਸਾਹਮਣੇ ਆ ਰਿਹਾ ਹੈ ਜੋ ਖੁਦ ਨੂੰ ਤਹਿਸੀਲਦਾਰਾਂ ਦੇ ਨਜ਼ਦੀਕੀ ਦੱਸਦੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਤਾਜ 'ਚ ਹੋਵੇਗੀ ਪਰਣੀਤੀ-ਰਾਘਵ ਦੀ ਗ੍ਰੈਂਡ ਰਿਸੈਪਸ਼ਨ, ਕਾਰਡ ਵਾਇਰਲ
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ ਨੇ ਕਿਹਾ ਕਿ ਤਹਿਸੀਲ ਵਲੋਂ ਇਸ ਸਾਲ ਵਿਚ ਹੋਈ ਰਜਿਸਟਰੀਆਂ ਦਾ ਰਿਕਾਰਡ ਭੇਜਿਆ ਗਿਆ ਹੈ, ਜਿਨ੍ਹਾਂ ਦੀ ਜਾਂਚ ਦੌਰਾਨ 150 ਤੋਂ ਵੱਧ ਜਾਅਲੀ ਐਨ. ਓ. ਸੀ. ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਦਸਿਆ ਕਿ ਅਜੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਲ 2022 ਦਾ ਰਿਕਾਰਡ ਵੀ ਮੰਗਿਆ ਗਿਆ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।