ਨਗਰ ਪੰਚਾਇਤ ਤਲਵਾੜਾ ਅਤੇ ਭਾਦਸੋਂ ਦੀਆਂ ਆਮ ਚੋਣਾਂ ਦਾ ਐਲਾਨ
ਨਗਰ ਨਿਗਮ/ਮਿਊਂਸਪਲ ਕੌਂਸਲ/ਨਗਰ ਪੰਚਾਇਤਾਂ ਦੇ 18 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਸਬੰਧੀ ਵੀ ਐਲਾਨ
ਚੰਡੀਗੜ੍ਹ : ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵਲੋਂ ਅੱਜ ਨਗਰ ਪੰਚਾਇਤ ਤਲਵਾੜਾ ਅਤੇ ਭਾਦਸੋਂ ਦੀਆਂ ਆਮ ਚੋਣਾਂ ਅਤੇ ਨਗਰ ਨਿਗਮ/ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦੇ 18 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ। ਸਬੰਧਤ ਨਗਰ ਨਿਗਮ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਧੀਨ ਆਉਂਦੇ ਖੇਤਰ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਜੋ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।
ਸੰਧੂ ਨੇ ਕਿਹਾ ਕਿ ਇਸ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕਿਰਿਆ 4 ਜੂਨ ਤੋਂ ਸ਼ੁਰੂ ਹੋ ਜਾਵੇਗੀ ਅਤੇ 11 ਜੂਨ 2019 ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 12 ਜੂਨ ਨੂੰ ਹੋਵੇਗੀ। 13 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। 21 ਜੂਨ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸੇ ਦਿਨ ਚੋਣਾਂ ਪਿੱਛੋਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਚੋਣ ਕਮਿਸ਼ਨਰ ਨੇ ਦਸਿਆ ਕਿ 01.01.2019 ਤੱਕ ਸਾਰੇ ਯੋਗ ਵੋਟਰਾਂ ਦੀ ਸੂਚੀ ਅਪਡੇਟ ਕਰ ਦਿੱਤੀ ਗਈ ਹੈ। ਉਪ ਚੋਣਾਂ ਨਗਰ ਨਿਗਮ ਅੰਮ੍ਰਿਤਸਰ ਦੇ ਵਾਰਡ ਨੰਬਰ-50 ਤੇ 71, ਨਗਰ ਨਿਗਮ ਬਠਿੰਡਾ ਦੇ ਵਾਰਡ ਨੰ. 30, ਨਗਰ ਨਿਗਮ ਫਗਵਾੜਾ ਦੇ ਵਾਰਡ ਨੰ. 30 ਤੇ 35, ਨਗਰ ਨਿਗਮ ਮੋਗਾ ਦੇ ਵਾਰਡ ਨੰ. 20, ਨਗਰ ਕੌਂਸਲ ਉੜਮੁੜ ਟਾਂਡਾ ਦੇ ਵਾਰਡ ਨੰ. 4, ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰ.23, ਨਗਰ ਕੌਂਸਲ ਧੂਰੀ ਦੇ ਵਾਰਡ ਨੰ. 6, ਨਗਰ ਕੌਂਸਲ ਮਲੇਰਕੋਟਲਾ ਵਾਰਡ ਨੰ. 29, ਨਗਰ ਕੌਂਸਲ ਧਾਰੀਵਾਲ ਦੇ ਵਾਰਡ ਨੰ. 2, ਨਗਰ ਕੌਂਸਲ ਦੋਰਾਹਾ ਦੇ ਵਾਰਡ ਨੰ. 4, ਨਗਰ ਕੌਂਸਲ ਬੁਢਲਾਢਾ ਦੇ ਵਾਰਡ ਨੰ. 18, ਨਗਰ ਕੌਂਸਲ ਢਿੱਲਵਾਂ ਦੇ ਵਾਰਡ ਨੰ. 2 ਤੇ 11, ਨਗਰ ਕੌਂਸਲ ਫਿਰੋਜਪੁਰ ਦੇ ਵਾਰਡ ਨੰ. 8, ਨਗਰ ਕੌਂਸਲ ਅਬੋਹਰ ਦੇ ਵਾਰਡ ਨੰ. 22 ਅਤੇ ਨਗਰ ਪੰਚਾਇਤ ਲੋਹੀਆਂ ਖਾਸ ਦੇ ਵਾਰਡ ਨੰ. 6 ਵਿਖੇ ਹੋਣਗੀਆਂ।