ਟਰੱਕਾਂ ਦੀ ਹੜਤਾਲ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਭਰ 'ਚ ਇਕ ਹਫ਼ਤੇ ਤੋਂ ਚਲ ਰਹੀ ਟਰੱਕਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਕੇਂਦਰੀ ਰਾਜ ਵਿੱਤ ਮੰਤਰੀ ਪੀਯੂਸ਼ ਗੋਇਲ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ.............

Trucks

ਚੰਡੀਗੜ੍ਹ : ਦੇਸ਼ ਭਰ 'ਚ ਇਕ ਹਫ਼ਤੇ ਤੋਂ ਚਲ ਰਹੀ ਟਰੱਕਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਕੇਂਦਰੀ ਰਾਜ ਵਿੱਤ ਮੰਤਰੀ ਪੀਯੂਸ਼ ਗੋਇਲ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵਲੋਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਤੇ ਜਾਣ ਪਿਛੋਂ ਟਰਾਂਸਪੋਰਟਰਾਂ ਨੇ ਆਲ ਇੰਡੀਆ ਟਰੱਕ ਆਪਰੇਟਰ ਯੂਨੀਅਨ ਦੇ ਚੇਅਰਮੈਨ ਕੁਲਤਰਨ ਸਿੰਘ ਅਟਵਾਲ ਦੀ ਅਗਵਾਈ ਹੇਠ ਟਰਾਂਸਪੋਰਟਰਾਂ ਦੇ ਵਫ਼ਦ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਦਸਿਆ ਕਿ ਕੇਂਦਰ ਸਰਕਾਰ ਨੇ ਬੀਮਾ ਰਕਮ ਫ਼ੀ ਸਦੀ ਘਟਾਉਣ ਅਤੇ ਡੀਜ਼ਲ ਦੇ ਭਾਅ ਹੇਠਾਂ ਲਿਆਉਣ ਦੀ ਮੰਗ ਮੰਨ ਲਈ ਹੈ।

ਸਰਕਾਰ ਨੇ ਇਨਕਮ ਟੈਕਸ ਦੀ ਸਲੈਬ ਵੀ ਪਹਿਲਾਂ ਵਾਲੀ ਨਿਰਧਾਰਤ ਕਰਨ ਦਾ ਭਰੋਸਾ ਦਿਤਾ ਹੈ। ਸ੍ਰੀ ਸੰਧੂ ਅਨੁਸਾਰ ਕੇਂਦਰ ਸਰਕਾਰ ਨੇ ਡੀਜ਼ਲ 'ਤੇ ਲਾਏ ਜਾ ਰਹੇ ਜੀ.ਐਸ.ਟੀ. ਨੂੰ ਵਾਪਸ ਲੈਣ ਤੋਂ ਨਾਂਹ ਕਰ ਦਿਤੀ ਹੈ। ਹੜਤਾਲ ਕਾਰਨ ਦੇਸ਼ ਭਰ ਵਿਚ 92 ਲੱਖ ਟਰੱਕਾਂ ਦਾ ਪਹੀਆ ਜਾਮ ਹੋ ਕੇ ਰਹਿ ਗਿਆ ਸੀ ਅਤੇ ਰੋਜ਼ਾਨਾ ਪੌਣੇ ਚਾਰ ਸੌ ਕਰੋੜ ਦਾ ਕਾਰੋਬਾਰ ਪ੍ਰਭਾਵਤ ਹੋ ਰਿਹਾ ਸੀ। ਇਕੱਲੇ ਪੰਜਾਬ ਵਿਚ 80 ਹਜ਼ਾਰ ਟਰੱਕ ਹਨ ਅਤੇ ਟਰੱਕਾਂ ਦਾ ਰੋਜ਼ਾਨਾ 25 ਕਰੋੜ ਦਾ ਕਾਰੋਬਾਰ ਹੈ।