ਕੌੜੀ ਕਤਲ ਕਾਂਡ : ਤਿੰਨ ਗ੍ਰਿਫ਼ਤਾਰ, ਇਕ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਐਸ.ਪੀ ਸ੍ਰੀ ਧਰੁਵ ਦਹਿਆ ਆਈ.ਪੀ.ਐਸ.ਖੰਨਾ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਪੀ ਜਸਵੀਰ ਸਿੰਘ ਖੰਨਾ, ਡੀਐਸਪੀ ਜਗਵਿੰਦਰ ਸਿੰਘ ਚੀਮਾਂ.....

While giving information SSP Dhruv Dahiya with Baljinder Singh CIA staff Khanna

ਖੰਨਾ : ਐਸ.ਐਸ.ਪੀ ਸ੍ਰੀ ਧਰੁਵ ਦਹਿਆ ਆਈ.ਪੀ.ਐਸ.ਖੰਨਾ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਪੀ ਜਸਵੀਰ ਸਿੰਘ ਖੰਨਾ, ਡੀਐਸਪੀ ਜਗਵਿੰਦਰ ਸਿੰਘ ਚੀਮਾਂ, ਡੀਐਸਪੀ ਦੀਪਕ ਰਾਏ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਖੰਨਾ ਅਤੇ ਐਸਐਚਓ ਰਜ਼ਨੀਸ਼ ਕੁਮਾਰ ਥਾਣਾ ਸਿਟੀ-2, ਖੰਨਾ ਦੀ ਟੀਮ ਵਲੋ ਮ੍ਰਿਤਕ ਪਰਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਕੌੜੀ ਥਾਣਾ ਸਦਰ ਖੰਨਾ ਉਮਰ ਕਰੀਬ 18 ਸਾਲ ਦੇ ਮਿਤੀ 25 ਅਗਸਤ ਨੂੰ ਦੁਪਹਿਰ ਵਕਤ ਹੋਏ ਕਤਲ ਸਬੰਧੀ ਤਫਤੀਸ਼ ਅਧੁਨਿਕ ਤਕਨੀਕੀ ਢੰਗਾਂ ਅਤੇ ਡੂੰੰਘਾਈ ਨਾਲ ਕਰਦੇ ਹੋਏ ਦੋਸ਼ੀ ਰਾਕੇਸ਼ ਕੁਮਾਰ ਉਰਫ ਕਾਕਾ ਪੁੱਤਰ ਸ੍ਰੀਰਾਮ,

ਸ਼ੁਭਮ ਪੁੱਤਰ ਰਘੂਨਾਥ ਵਾਸੀ ਸ਼ੇਰ ਕਲੋਨੀ ਮਾਜ਼ਰੀ ਅਤੇ ਸੁਲਤਾਨ ਅਲੀ ਪੁੱਤਰ ਬਹਾਦਰ ਖਾਂ ਵਾਸੀ ਛੋਟਾ ਖੰਨਾ ਨੂੰ ਕਤਲ ਮੁੱਕਦਮਾ ਵਿੱਚ ਅੱਜ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਸ਼ੀਆਂ ਵੱਲੋ ਇੰਕਸ਼ਾਫ ਕੀਤਾ ਕਿ ਮ੍ਰਿਤਕ ਪਰਦੀਪ ਸਿੰਘ ਨੂੰ ਸੁਲਤਾਨ ਅਲੀ ਨੇ ਆਪਣੇ ਹੱਥ ਵਿਚ ਫੜੇ ਚਾਕੂ ਦੇ 2 ਵਾਰ ਜਿਹਨਾਂ ਵਿਚੋਂ ਇੱਕ ਸੱਜੇ ਕੂਲਾ ਵਿੱਚ ਅਤੇ ਦੂਜਾ ਪੱਟ ਵਿਚ ਮਾਰਿਆ, ਰਾਕੇਸ਼ ਕੁਮਾਰ ਉਰਫ਼ ਕਾਕਾ ਨੇ ਉਸ ਮੂੰਹ ਅਤੇ ਗਲ ਦੇ ਉਪਰ ਲੋਹੇ ਦੇ ਪੰਚ ਨਾਲ ਮੁੱਕਿਆ ਦੇ ਵਾਰ ਕੀਤੇ, ਜਦ ਕਿ ਕੁੰਦਨ ਲਾਲ ਅਤੇ ਸੁਭਮ ਨੇ ਪਰਦੀਪ ਸਿੰਘ ਨੂੰ ਡਿੱਗੇ ਪਏ ਦੇ ਲੱਤਾਂ ਮਾਰੀਆ,

ਜਿਸ ਨੂੰ ਇਹ ਜਖਮੀ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਦੇਖਦੇ ਹੋਏ ਮੌਕਾ ਤੇ ਛੱਡ ਕੇ ਭੱਜ ਗਏ ਸੀ। ਘਟਨਾ ਨੂੰ ਅੰਜਾਮ ਦੇਣ ਦੀ ਵਜ੍ਹਾ ਰੰਜ਼ਸ਼ ਇਹ ਸੀ ਕਿ ਦੋਸ਼ੀਆਂ ਦਾ ਮਿਤੀ 24 ਅਗਸਤ ਨੂੰ ਹਰਦੀਪ ਸਿੰਘ ਉਰਫ ਲਾਲਾ ਵਾਸੀ ਸਲੋਦੀ, ਹਰਸ਼ਦੀਪ ਸਿੰਘ ਵਾਸੀ ਭੱਟੀਆ ਨਾਲ ਹੋਏ ਆਪਸੀ ਝਗੜੇ ਵਿੱਚ ਪਰਦੀਪ ਸਿੰਘ ਵੱਲੋ ਹਰਵੀਰ ਸਿੰਘ ਉਰਫ ਲਾਲਾ ਦੀ ਹਮਾਇਤ ਕੀਤੀ ਗਈ ਸੀ। 

ਦੌਰਾਨੇ ਤਫਤੀਸ਼ ਸੁਲਤਾਨ ਅਲੀ ਵੱਲੋ ਵਕੂਆ ਸਮੇ ਵਰਤਿਆ ਗਿਆ ਚਾਕੂ ਅਤੇ ਰਕੇਸ਼ ਕੁਮਾਰ ਪਾਸੋਂ ਲੋਹੇ ਦਾ ਪੰਚ ਬਰਾਮਦ ਕੀਤਾ ਜਾ ਚੁੱਕਾ ਹੈ। ਇਸਤੋਂ ਇਲਾਵਾ ਘਟਨਾ ਮੌਕੇ ਦੋਸ਼ੀਆਂ ਦੇ ਪਹਿਨੇ ਕੱਪੜੇ, ਜੋ ਮ੍ਰਿਤਕ ਦੇ ਖੂਨ ਨਾਲ ਲਿਬੜ ਚੁੱਕੇ ਸਨ, ਨੂੰ ਵੀ ਬ੍ਰਾਮਦ ਕੀਤਾ ਜਾ ਚੁੱਕਾ ਹੈ। ਜਦ ਕਿ ਦੋਸ਼ੀ ਕੁੰਦਨ ਕੁਮਾਰ ਪੁੱਤਰ ਰਾਮਨੰਦ ਵਾਸੀ ਸ਼ੇਰ ਕਲੋਨੀ ਮਾਜ਼ਰੀ ਫਰਾਰ ਹੈ ਜਿਸ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।