ਹਾਈ ਸਕਿਊਰਟੀ ਜੇਲ੍ਹ ਦੇ ਕੈਦੀ ਰੂਪਨਗਰ ਜੇਲ 'ਚ ਰੱਖਣ ਨਾਲ ਹੋ ਸਕਦੈ ਕੋਈ 'ਕਾਰਾ'
ਆਏ ਦਿਨੀਂ ਕਿਸੇ ਨਾ ਕਿਸੇ ਜੇਲ ਦੀ ਖ਼ਬਰ ਆਈ ਰਹਿੰਦੀ ਹੈ ਕਿ ਕੈਦੀਆਂ ਦੀ ਆਪਸ ਵਿਚ ਲੜਾਈ ਹੋ ਗਈ
High security Jail Prisoners are dangerous to keep in Ropar Jail
ਰੂਪਨਗਰ, 27 ਮਈ (ਕੁਲਵਿੰਦਰ ਜੀਤ ਸਿੰਘ): ਆਏ ਦਿਨੀਂ ਕਿਸੇ ਨਾ ਕਿਸੇ ਜੇਲ ਦੀ ਖ਼ਬਰ ਆਈ ਰਹਿੰਦੀ ਹੈ ਕਿ ਕੈਦੀਆਂ ਦੀ ਆਪਸ ਵਿਚ ਲੜਾਈ ਹੋ ਗਈ ਅਤੇ ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਲੜਾਈ ਕਿਸੇ ਵੀ ਵੇਲੇ ਰੂਪਨਗਰ ਜੇਲ ਵਿਚ ਹੋ ਸਕਦੀ ਹੈ। ਭਰੋਸੇਯੋਗ ਸੂਤਰ ਨੇ ਦਸਿਆ ਹੈ ਕਿ ਹਾਈ ਸਕਿਉਰਟੀ ਜੇਲਾਂ ਵਿਚ ਰੱਖਣ ਵਾਲੇ ਕੈਦੀ ਰੂਪਨਗਰ ਜੇਲ ਵਿਚ ਭੇਜ ਦਿਤੇ ਹਨ ਜੋ ਕਿ ਅਪਣੀ ਗਤੀਵਿਧੀਆਂ ਨਾਲ ਜੇਲ ਵਿਚ ਧੜੇਬੰਦੀ ਕਾਇਮ ਕਰ ਰਹੇ ਹਨ।
ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਕੈਦੀ ਹਨ ਜੋ ਕਿ ਕੇਂਦਰੀ ਜਾਂ ਹਾਈ ਸਕਿਉਰਟੀ ਜੇਲਾਂ ਵਿਚ ਰਹਿਣੇ ਚਾਹੀਦੇ ਹਨ, ਪਰ ਉਹ ਇਸ ਛੋਟੀ ਜੇਲ ਵਿਚ ਹੀ ਰੱਖਿਆ ਹੈ। ਜਦਕਿ ਇਸ ਜੇਲ ਵਿਚ ਨਾ ਤਾ ਸਟਾਫ਼ ਹੀ ਪੂਰਾ ਹੈ ਅਤੇ ਨਾ ਹੀ ਸਕਿਊਰਟੀ ਟਾਵਰ ਹੀ ਪੂਰੇ ਹਨ ਅਤੇ ਅਜਿਹੇ ਹਲਾਤਾਂ ਵਿਚ ਇਹ ਕੈਦੀ ਕਦੀ ਵੀ ਭੱਜ ਸਕਦੇ ਹਨ।