ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਮੋਨਟੇਕ ਪੈਨਲ ਨੇ ਪੰਜਾਬ ਸਰਕਾਰ ਨੂੰ ਦਿੱਤੇ ਸੁਝਾਅ

ਏਜੰਸੀ

ਖ਼ਬਰਾਂ, ਪੰਜਾਬ

ਪੈਨਲ ਨੇ ਕਿਹਾ, ਪੰਜਾਬ ਇਸ ਸਮੇਂ ਸਭ ਤੋਂ ਜ਼ਿਆਦਾ ਤਣਾਅਪੂਰਨ ਸੂਬਿਆਂ 'ਚੋਂ ਇੱਕ ਹੈ, ਜਿਸ 'ਚ ਸਭ ਤੋਂ ਘੱਟ ਪੂੰਜੀਗਤ ਖਰਚੇ ਹਨ।

Montek Panel gave Suggestions to bring Punjab Economy on Track

ਚੰਡੀਗੜ੍ਹ: ਉੱਘੇ ਅਰਥ ਸ਼ਾਸਤਰੀ ਅਤੇ ਅਫ਼ਸਰਸ਼ਾਹ ਡਾ. ਮੋਨਟੇਕ ਸਿੰਘ ਆਹਲੂਵਾਲੀਆ (Montek Singh Ahluwalia) ਦੀ ਅਗਵਾਈ ਹੇਠ ਮਾਹਿਰਾਂ ਦੇ ਪੈਨਲ (Experts’ Panel) ਨੇ ਕਿਹਾ ਕਿ ਪੰਜਾਬ ਇਸ ਸਮੇਂ ਸਭ ਤੋਂ ਜ਼ਿਆਦਾ ਤਣਾਅਪੂਰਨ ਸੂਬਿਆਂ ਵਿਚੋਂ ਇੱਕ ਹੈ, ਜਿਸ ਵਿਚ ਸਭ ਤੋਂ ਘੱਟ ਪੂੰਜੀਗਤ ਖਰਚੇ (Capital expenditure) ਹਨ। ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ (CM Captain Amarinder Singh) ਦੁਆਰਾ ਪਿਛਲੇ ਸਾਲ ਮਾਹਰਾਂ ਦਾ ਪੈਨਲ ਸਥਾਪਤ ਕੀਤਾ ਗਿਆ ਸੀ। ਪੈਨਲ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ (Report to Punjab Government) ਨੂੰ ਸੌਂਪ ਦਿੱਤੀ ਹੈ।

ਹੋਰ ਪੜ੍ਹੋ: Netflix ਨੇ 3 ਸਾਲਾਂ ਦੌਰਾਨ ਭਾਰਤ 'ਚ ਨਿਵੇਸ਼ ਕੀਤੇ 3000 ਕਰੋੜ, ਕਈ ਭਾਸ਼ਾਵਾਂ ‘ਚ ਡਬਿੰਗ ਦੀ ਸਹੂਲਤ

ਸੌਂਪੀ ਗਈ ਰਿਪੋਰਟ ਵਿਚ ਮਾਹਰਾਂ ਨੇ ਮਹਿੰਗੀ ਕੀਮਤ ’ਤੇ ਬਿਜਲੀ ਉਤਪਾਦਨ (Power Generation) ਕਰ ਰਹੇ ਬਿਜਲੀ ਘਰਾਂ ਨੂੰ ਬੰਦ ਕੀਤੇ ਜਾਣ, ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੇ ਬਰਾਬਰ ਦੀ ਤਨਖ਼ਾਹ ਦਿੱਤੇ ਜਾਣ ਅਤੇ ਪੇਂਡੂ ਖੇਤਰਾਂ ਵਿਚ ਵੈਲਨੈਸ ਸੈਂਟਰ (Wellness Center) ਸ਼ੁਰੂ ਕੀਤੇ ਜਾਣ ਦੇ ਨਾਲ-ਨਾਲ ਹੋਰ ਸਿਫ਼ਰਸ਼ਾਂ ਵੀ ਰੱਖੀਆਂ ਹਨ। ਪੈਨਲ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਵਿਡ (Coronavirus) ਦੀ ਮਾਰ ਹੇਠੋਂ ਬਾਹਰ ਕਢੱਣ ਲਈ 8 ਫੀਸਦੀ ਵਾਧੇ ਦੀ ਜ਼ਰੂਰਤ ਹੈ।

ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਫਟਿਆ ਬੱਦਲ, 40 ਤੋਂ ਜ਼ਿਆਦਾ ਲਾਪਤਾ ਹੋਣ ਦਾ ਖਦਸ਼ਾ

ਉਨ੍ਹਾਂ ਇਹ ਉਪਾਅ ਵੀ ਸੁਝਾਏ ਕਿ ਪ੍ਰਵਾਸੀ ਮਜ਼ਦੂਰਾਂ ਤੱਕ ਵੀ ਕਿਰਤ ਕਾਨੂੰਨਾਂ ਦੇ ਲਾਭ ਪਹੁੰਚਾਉਣੇ ਚਾਹੀਦੇ ਹਨ, ਪ੍ਰਵਾਸੀਆਂ ਨੂੰ ਸਮਾਜਿਕ ਖੇਤਰ ਸੁਧਾਰਾਂ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਸਰਕਾਰੀ ਕਰਜ਼ਿਆਂ ਦੀ ਔਸਤਨ ਲਾਗਤ ਘਟਾਉਣ, ਪੁਲਿਸ ਭਰਤੀ ਦੇ ਪਾਬੰਦੀ ਲਗਾਉਣ ਅਤੇ ਵਪਾਰਕ ਟੈਕਸ (Professional Tex Deduction) ਵਿਚ ਕਟੌਤੀ ਵਧਾਉਣੀ ਚਾਹੀਦੀ ਹੈ। ਹਾਲਾਂਕਿ, ਇਸ ਰਿਪੋਰਟ ਵਿਚ ਬਿਜਲੀ ਸਬਸਿਡੀ ਅਤੇ ਖੇਤੀ ਕਰਜ਼ਾ ਮੁਆਫ਼ੀ ਦੇ ਮੁੱਦੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

ਹੋਰ ਪੜ੍ਹੋ: ਬਰਮੂਡਾ ਗੋਲਡ ਜਿੱਤਣ ਵਾਲਾ ਸਭ ਤੋਂ ਛੋਟਾ ਦੇਸ਼ ਬਣਿਆ, ਇਸ ਖਿਡਾਰੀ ਨੇ ਫਾਈਨਲ ‘ਚੋਂ ਵਾਪਸ ਲਿਆ ਨਾਮ

ਪੈਨਲ ਨੇ ਕਿਹਾ ਹੈ ਕਿ ਜਦੋਂ ਤੱਕ ਅਗਲੇ ਕੁਝ ਸਾਲਾਂ ਵਿਚ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਇਹ ਉਪਾਅ ਨਹੀਂ ਕੀਤੇ ਜਾਂਦੇ, ਉਦੋਂ ਤੱਕ ਪੰਜਾਬ ਨੂੰ ਆਪਣੀ ਪ੍ਰਮੁੱਖ ਸਥਿਤੀ (Pre-eminent Position) ਵਿਚ ਲਿਆਉਣ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਸੰਭਵ ਨਹੀਂ ਹੋਵੇਗਾ।