ਮਹਿਲਾ ਬੈਂਕ ਅਧਿਕਾਰੀ ਦਾ ਪਰਸ ਖੋਹ ਲੁਟੇਰੇ ਫਰਾਰ

ਏਜੰਸੀ

ਖ਼ਬਰਾਂ, ਪੰਜਾਬ

ਤਿੰਨ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Faridkot Thief case

ਫ਼ਰੀਦਕੋਟ: ਮੋਟਰਸਾਇਕਲ ‘ਤੇ ਸਵਾਰ ਇਹ ਤਿੰਨ ਨੌਜਵਾਨਾਂ ਨੇ ਫਰੀਦਕੋਟ ਦੀ ਇਕ ਗਲੀ ‘ਚ ਸ਼ਰੇਆਮ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਲਈ ਹੁਣ ਪੁਲਿਸ ਇੰਨਾਂ ਦੀ ਭਾਲ ਵਿਚ ਜੁੱਟੀ ਹੋਈ ਹੈ। ਦਰਅਲ ਫਰੀਦਕੋਟ ਦੀ ਭਾਨ ਸਿੰਘ ਕਾਲੋਨੀ 'ਚ 3 ਬਾਈਕ ਸਵਾਰ ਨੌਜਵਾਨ ਇਕ ਮਹਿਲਾ ਬੈਂਕ ਅਧਿਕਾਰੀ ਦਾ ਪਰਸ ਖੋਹ ਫਰਾਰ ਹੋ ਗਏ। ਇਸ ਸਬੰਧੀ ਮਹਿਲਾ ਨੇ ਦੱਸਿਆ ਕਿ ਉਹ ਬੈਂਕ 'ਚ ਕੰਮ ਕਰਨ ਮਗਰੋਂ ਜਦੋਂ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ ਤਾਂ ਉਸ ਨੇ ਨਿਜੀ ਖਰਚ ਲਈ ਆਪਣੇ ਖਾਤੇ ਤੋਂ ਕੁਝ ਪੈਸੇ ਕੱਢਵਾ ਲਏ।

ਜਿਸ ਤੋਂ ਬਾਅਦ ਪਰਸ 'ਚ ਪੈਸੇ ਪਾ ਕੇ ਉਹ ਜਾ ਰਹੀ ਸੀ ਕਿ ਰਾਸਤੇ 'ਚ ਮੋਟਰਸਾਈਕਲ ਸਵਾਰ 3 ਨੌਜਵਾਨ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਮੁਲਜ਼ਮਾਂ ਦੀ ਤਸਵੀਰ ਸਾਹਮਣੇ ਆਉਂਣ ਤੋਂ ਬਾਅਦ ਪੁਲਿਸ ਇੰਨਾਂ ਮੁਲਜ਼ਮਾਂ ਦੀ ਭਾਲ ‘ਚ ਜੁੱਟੀ ਹੋਈ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇੰਨਾਂ ਲੁਟੇਰਿਆਂ ਨੂੰ ਕਦੋਂ ਤੱਕ ਕਾਬੂ ਕਰਕੇ ਜੇਲ੍ਹ ਦੀਆਂ ਸ਼ਿਲਾਖਾ ਪਿੱਛੇ ਡੱਕਦੀ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਮਿਲ ਚੁੱਕੇ ਹਨ। ਕਰੀਬ ਇੱਕ ਹਫ਼ਤਾ ਪਹਿਲਾਂ ਘਰੇਲੂ ਸਮਾਨ ਖਰੀਦ ਕੇ ਵਾਪਸ ਘਰ ਨੂੰ ਜਾ ਰਹੀ ਮਹਿਲਾ ਦੇ ਕੋਲੋਂ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਵੱਲੋਂ ਰਾਏਕੋਟ ਸ਼ਹਿਰ 'ਚ ਪਰਸ ਖੋਹੇ ਜਾਣ ਦੀ ਵਾਰਦਾਤ ਨੂੰ ਪੁਲਿਸ ਸੁਲਝਾ ਵੀ ਨਹੀਂ ਸਕੀ ਸੀ ਕਿ ਬੀਤੇ ਦਿਨ ਸਹੇਲੀ ਨਾਲ ਜਾਂਦੀ ਮਹਿਲਾ ਪਾਸੋਂ ਬਾਈਕ ਸਵਾਰ ਨਕਾਬਪੋਸ਼ ਝਪਟਮਾਰ ਨਗਦੀ ਵਾਲਾ ਪਰਸ ਖੋਹ ਕੇ ਫਰਾਰ ਹੋ ਗਏ।

ਪਰਸ 'ਚ ਪੰਜ ਹਜ਼ਾਰ ਰੁਪਏ ਨਗਦੀ ਤੋਂ ਇਲਾਵਾ ਹੋਰ ਜ਼ਰੂਰੀ ਸਮਾਨ ਮੌਜੂਦ ਸੀ। ਵਾਰਦਾਤ ਦੇ ਬਾਅਦ ਮਹਿਲਾ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦਿਨਦਿਹਾੜੇ ਲੁੱਟ ਦੀ ਵਾਰਦਾਤ ਸਬੰਧੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮਿਲੀ ਜਾਣਕਾਰੀ ਦੇ ਮੁਤਾਬਕ ਨਜ਼ਦੀਕੀ ਜਗਰਾਉਂ ਦੀ ਰਹਿਣ ਵਾਲੀ ਮਹਿਲਾ ਅਮਰਜੀਤ ਕੌਰ ਆਪਣੀ ਸਹੇਲੀ ਦੇ ਨਾਲ ਬਾਜ਼ਾਰ 'ਚੋਂ ਸਮਾਨ ਦੀ ਖਰੀਦਦਾਰੀ ਕਰਨ ਜਾ ਰਹੀ ਸੀ।

ਜਦੋਂ ਉਹ ਸ਼ਹਿਰ ਦੇ ਸਰਵਹਿੱਤਕਾਰੀ ਸਕੂਲ ਦੇ ਕੋਲ ਪਹੁੰਚੀ ਤਾਂ ਇਸੇ ਦੌਰਾਨ ਪਿੱਛੋਂ ਇੱਕ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਤੇ ਸਵਾਰ ਕੱਪੜਿਆਂ ਨਾਲ ਮੂੰਹ ਢੱਕੇ ਹੋਏ ਦੋ ਝਪਟਮਾਰਾਂ ਨੇ ਮਹਿਲਾ ਦੇ ਹੱਥ 'ਚ ਫੜਿਆ ਪਰਸ ਝਪਟਾ ਮਾਰਕੇ ਖੋਹ ਲਿਆ ਅਤੇ ਬੜੀ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ। ਪ੍ਰੰਤੂ ਪਰਸ ਖੋਹ ਕੇ ਫਰਾਰ ਹੋ ਰਹੇ ਲੁਟੇਰਿਆਂ ਦੀ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।