ਮੋਹਾਲੀ : ਪੰਜ ਲੁਟੇਰੇ ਸੈਲੂਨ ਮਾਲਿਕ ਤੋਂ ਗਨ ਪੁਆਇੰਟ ‘ਤੇ ਕਾਰ ਲੁੱਟ ਹੋਏ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਦੇ ਇਕ ਸੈਲੂਨ ਮਾਲਿਕ ਤੋਂ ਮੁੱਲਾਂਪੁਰ ਬੱਦੀ ਰੋਡ ਉਤੇ ਕਾਰ ਸਵਾਰ ਪੰਜ ਲੋਕ ਪਿਸਤੌਲ ਦੀ ਨੋਕ ‘ਤੇ ਹਿਮਾਚਲ ਨੰਬਰ ਦੀ ਸਫ਼ੈਦ ਰੰਗ...

Five robbers robbed car at gunpoint...

ਮੋਹਾਲੀ (ਸਸਸ) : ਚੰਡੀਗੜ੍ਹ ਦੇ ਇਕ ਸੈਲੂਨ ਮਾਲਿਕ ਤੋਂ ਮੁੱਲਾਂਪੁਰ ਬੱਦੀ ਰੋਡ ਉਤੇ ਕਾਰ ਸਵਾਰ ਪੰਜ ਲੋਕ ਪਿਸਤੌਲ ਦੀ ਨੋਕ ‘ਤੇ ਹਿਮਾਚਲ ਨੰਬਰ ਦੀ ਸਫ਼ੈਦ ਰੰਗ ਦੀ ਸਵਿੱਫਟ ਕਾਰ ਲੁੱਟ ਕੇ ਫ਼ਰਾਰ ਹੋ ਗਏ। ਸੈਲੂਨ ਮਾਲਿਕ ਨੇ ਰਾਹਗੀਰਾਂ ਦੀ ਮਦਦ ਨਾਲ ਪਹਿਲਾਂ ਅਪਣੇ ਪਰਵਾਰ ਨੂੰ ਇਸ ਦੇ ਬਾਰੇ ਫ਼ੋਨ ‘ਤੇ ਸੂਚਿਤ ਕੀਤਾ ਅਤੇ ਬਾਅਦ ਵਿਚ ਪੁਲਿਸ ਦੇ ਨਾਕੇ ‘ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਦਿਤੀ। ਦੋਸ਼ੀ ਲੁਟੇਰੇ ਕਾਰ ਲੈ ਕੇ ਜੰਗਲੀ ਏਰੀਆ ਤੋਂ ਪੰਜਾਬ ਵੱਲ ਨੂੰ ਭੱਜੇ ਹਨ।

ਪੁਲਿਸ ਨੇ ਮੁੱਲਾਂਪੁਰ ਥਾਣੇ ਵਿਚ ਕੇਸ ਦਰਜ ਕਰ ਕੇ ਅਪਣੀ ਜਾਂਚ ਸ਼ੁਰੂ ਕਰ ਦਿਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਦੀਆਂ ਟੀਮਾਂ ਮਾਮਲੇ ਦੀ ਜਾਂਚ ਵਿਚ ਜੁਟੀਆਂ ਹੋਈਆਂ ਸਨ। ਜਾਣਕਾਰੀ ਦੇ ਮੁਤਾਬਕ ਸੈਕਟਰ-40 ਸੀ ਵਿਚ ਸੈਲੂਨ ਚਲਾਉਣ ਵਾਲਾ ਅਮਨਦੀਪ ਸਿੰਘ  ਹਿਮਾਚਲ ਪ੍ਰਦੇਸ਼ ਸਥਿਤ ਬੈਕੁੰਠ ਸੰਦੌਲੀ ਅਪਣੇ ਪਿੰਡ ਜਾ ਰਿਹਾ ਸੀ। ਉਹ ਅਪਣੀ ਸਫ਼ੈਦ ਰੰਗ ਦੀ ਸਵਿੱਫਟ ਵਿਚ ਕਾਰ ਸਵਾਰ ਸੀ। ਪੀੜਿਤ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਇਹ ਮਾਮਲਾ ਰਾਤ ਅੱਠ ਵਜੇ ਦੇ ਕਰੀਬ ਦਾ ਹੈ।

ਜਦੋਂ ਉਹ ਭੈਰੋ ਮੰਦਿਰ   ਦੇ ਕੋਲ ਚੜਾਈ ਚੜ੍ਹ ਰਿਹਾ ਸੀ। ਤਾਂ ਸਿਲਵਰ ਰੰਗ ਦੀ ਸਵਿੱਫਟ ਕਾਰ ਵਿਚ ਸਵਾਰ ਪੰਜ ਲੋਕਾਂ ਨੇ ਉਸ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਪੈਟਰੋਲ ਪੰਪ ਤੋਂ ਕਰੀਬ ਦੋ ਸੌ ਮੀਟਰ ਅੱਗੇ ਵਧਿਆ ਤਾਂ ਕਾਰ ਸਵਾਰਾਂ ਨੇ ਅਪਣੀ ਕਾਰ ਉਸ ਦੀ ਕਾਰ ਦੇ ਅੱਗੇ ਖੜੀ ਕਰ ਦਿਤੀ। ਇਸ ਦੌਰਾਨ ਕਾਰ ਸਵਾਰ ਤਿੰਨ ਲੋਕ ਹੇਠਾਂ ਉਤਰੇ। ਦੋ ਦੋਸ਼ੀਆਂ ਦੇ ਹੱਥ ਵਿਚ ਪਿਸਤੌਲ ਸੀ। ਜਦੋਂ ਕਿ ਇਕ ਦੇ ਹੱਥ ਵਿਚ ਡੰਡਾ ਸੀ।

ਦੋਸ਼ੀਆਂ ਨੇ ਡੰਡੇ ਨਾਲ ਉਸ ਉਤੇ ਹਮਲਾ ਕਰ ਦਿਤਾ। ਨਾਲ ਹੀ ਉਸ ਦੀ ਕਾਰ ਖੋਹ ਕੇ ਪੰਜਾਬ ਵੱਲ ਨੂੰ ਮੁੜ ਆਏ। ਪੀੜਿਤ ਨੇ ਦੱਸਿਆ ਕਿ ਦੋਸ਼ੀਆਂ ਨੇ ਅਪਣੀ ਕਾਰ ਦੀ ਨੰਬਰ ਪਲੇਟ ‘ਤੇ ਟੇਪ ਲਗਾਈ ਹੋਈ ਸੀ। ਇਸ ਨਾਲ ਨੰਬਰ ਪਲੇਟ ਪੜ੍ਹੀ ਨਹੀਂ ਜਾ ਸਕੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਪਣਾ ਮੂੰਹ ਕਵਰ ਕੀਤਾ ਹੋਇਆ ਸੀ। ਪੀੜਿਤ ਦੇ ਬਿਆਨਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਜਾਂਚ ਵਿਚ ਜੁੱਟ ਗਈ ਹੈ। ਜਿਸ ਤਰੀਕੇ ਨਾਲ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿਤਾ ਹੈ, ਉਸ ਤੋਂ ਇੱਕ ਗੱਲ ਸਪੱਸ਼ਟ ਹੈ ਕਿ ਦੋਸ਼ੀ ਇਲਾਕੇ ਦੇ ਭੇਤੀ ਹਨ।

ਕਿਉਂਕਿ ਕਾਰ ਲੁੱਟਣ ਤੋਂ ਬਾਅਦ ਦੋਸ਼ੀ ਮੁੱਲਾਂਪੁਰ ਟੀ ਪੁਆਇੰਟ ਵੱਲ ਨਹੀਂ ਆਏ। ਪੁਲਿਸ ਨੂੰ ਸ਼ੱਕ ਹੈ ਕਿ ਉਹ ਗੁਰਦੁਆਰਾ ਸ਼ੀਸ਼ ਮਹਲ ਵਲੋਂ ਹੋ ਕੇ ਭੱਜੇ ਹਨ। ਪੁਲਿਸ ਨੇ ਪੂਰੇ ਇਲਾਕੇ ਵਿਚ ਅਲਰਟ ਜਾਰੀ ਕਰ ਦਿਤਾ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਇਸ ਤਰੀਕੇ ਨਾਲ ਕਾਰ ਲੁੱਟੀ ਗਈ ਹੈ। ਕੁੱਝ ਦਿਨ ਪਹਿਲਾਂ ਖਰੜ ਵਿਚ ਇਕ ਸੀਨੀਅਰ ਪੱਤਰਕਾਰ ਦੀ ਕਾਰ ਨੂੰ ਵੀ ਇਸ ਤਰੀਕੇ ਨਾਲ ਦੋਸ਼ੀ ਲੁੱਟ ਕੇ ਲੈ ਗਏ ਸਨ। ਉਹ ਵੀ ਹਿਮਾਚਲ ਨੰਬਰ ਦੀ ਸੀ ।