ਸ਼ਹੀਦੀ ਹਫ਼ਤੇ ‘ਤੇ ਪੰਜਾਬ ਪੁਲਿਸ ਨੇ ਲਗਾਇਆ ਲੰਗਰ
ਸ਼ਹੀਦੀ ਹਫਤੇ ਦੇ ਚਲਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੰਜਾਬ ਪੁਲਿਸ ਨੇ ਵੀ ਪ੍ਰਣਾਮ ਕਰਦੇ ਹੋਏ ਸੰਗਤਾਂ ਲਈ ਲੰਗਰ ਲਗਾਇਆ, ਅਕਸਰ ਆਪਣੇ....
ਪੰਜਾਬ ਪੁਲਿਸ ਨੇ ਲਗਾਇਆ ਲੰਗਰ
ਮੋਹਾਲੀ (ਸ.ਸ.ਸ) : ਸ਼ਹੀਦੀ ਹਫਤੇ ਦੇ ਚਲਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੰਜਾਬ ਪੁਲਿਸ ਨੇ ਵੀ ਪ੍ਰਣਾਮ ਕਰਦੇ ਹੋਏ ਸੰਗਤਾਂ ਲਈ ਲੰਗਰ ਲਗਾਇਆ, ਅਕਸਰ ਆਪਣੇ ਕੁਝ ਮੁਲਾਜ਼ਮਾਂ ਦੀਆਂ ਗ਼ਲਤ ਹਰਕਤਾਂ ਕਰਕੇ ਸੋਸ਼ਲ ਮੀਡਿਆ 'ਤੇ ਚਮਕਣ ਵਾਲੀ ਪੰਜਾਬ ਪੁਲਿਸ ਦੇ ਜਵਾਨਾਂ ਨੇ ਸੰਗਤਾਂ ਲਈ ਲੰਗਰ ਲਗਾਇਆ। ਦੱਸ ਦੇਈਏ ਕਿ ਮੋਹਾਲੀ ਫੇਸ 1 ਦੇ ਪੁਲਿਸ ਸਟੇਸ਼ਨ ਵੱਲੋਂ ਸ਼ਹੀਦਾਂ ਦੀ ਧਰਤੀ ਨੂੰ ਜਾਣ ਵਾਲੀ ਸੰਗਤ ਲਈ ਲੰਗਰ ਲਗਾਇਆ।
ਇਸ ਲੰਗਰ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਸੰਗਤਾਂ ਨੇ ਪੰਜਾਬ ਪੁਲਿਸ ਦੀ ਬਹੁਤ ਸ਼ਲਾਘਾ ਕੀਤੀ। ਦੱਸ ਦੇਈਏ ਕਿ ਦਿਸੰਬਰ ਮਹੀਨੇ ਦਾ ਆਖਰੀ ਹਫਤਾ ਸ਼ਹੀਦੀ ਹਫਤੇ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਹਫਤੇ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪੁੱਤਰ ਅਤੇ ਹੋਰ ਸਿੰਘ ਸ਼ਹੀਦ ਹੋਏ ਸਨ।