ਠੇਕੇ ਦੇ ਗੋਦਾਮ 'ਚ ਛਾਪਾ, ਵੱਡੀ ਮਾਤਰਾ ਨਾਜਾਇਜ਼ ਸ਼ਰਾਬ ਫੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਝਬਾਲ ਦੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਸਥਾਨਕ ਮਨਜੂਰਸ਼ੁਦਾ ਸ਼ਰਾਬ ਦੇ ਠੇਕੇ ਤੋਂ 5008 ਨਜਾਇਜ਼ ਸ਼ਰਾਬ ਦੀਆਂ ਜਿਨ੍ਹਾਂ ਵਿਚੋਂ ਕੁਝ ...

Illegal Liquor in warehouse

ਝਬਾਲ, : ਥਾਣਾ ਝਬਾਲ ਦੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਸਥਾਨਕ ਮਨਜੂਰਸ਼ੁਦਾ ਸ਼ਰਾਬ ਦੇ ਠੇਕੇ ਤੋਂ 5008 ਨਜਾਇਜ਼ ਸ਼ਰਾਬ ਦੀਆਂ ਜਿਨ੍ਹਾਂ ਵਿਚੋਂ ਕੁਝ ਤੇ ਲੇਬਲ ਵੀ ਨਹੀਂ ਸਨ ਲੱਗੇ ਹੋਏ ਨੂੰ ਬੇਨਕਾਬ ਕਰਦਿਆਂ ਠੇਕੇਦਾਰ ਦੇ ਪੰਜ ਕਰਿੰਦਿਆਂ ਨੂੰ ਇਕ ਕੈਂਟਰ ਸਮੇਤ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਥਾਣਾ ਝਬਾਲ ਵਿਖੇ ਲਿਆਂਦੀਆਂ ਸ਼ਰਾਬ ਦੀਆਂ ਭਰੀਆਂ ਪੇਟੀਆਂ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਨਾਮ ਸਿੰਘ ਨੇ ਦਸਿਆ ਕਿ ਝਬਾਲ ਦੇ ਥਾਣਾ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਝਬਾਲ ਠੇਕੇਦਾਰਾਂ ਵਲੋਂ ਅਟਾਰੀ ਰੋਡ 'ਤੇ ਬਣਾਏ ਗੋਦਾਮ ਵਿਚ ਸ਼ਰਾਬ ਦੀਆਂ ਬੋਤਲਾਂ ਤੇ ਸਟਿੱਕਰ ਲਗਾਏ ਜਾ ਰਹੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਫਸਟ ਚੋਇਸ ਸ਼ਰਾਬ ਦੀਆਂ 3750 ਪੇਟੀਆਂ, ਗ੍ਰੇਡ ਅਫੇਅਰ ਵਾਲਕ ਦੀਆਂ 600, ਸਿਗਨੈਚਰ ਦੀਆਂ 135, ਇੰਪਰੀਅਲ ਬਲੂ ਦੀਆਂ 245, ਕੈਸ ਦੀਆਂ 50, ਰੋਇਸ ਸਟੈਗ ਦੀਆਂ 40, 8 ਪੀਐਮ ਦੀਆਂ 90, ਬੀਅਰ 90, ਬਿਨਾਂ ਲੇਬਲ 90, ਸ਼ਰਾਬ ਦੀਆਂ ਪੇਟੀਆਂ ਕਬਜ਼ੇ ਹੇਠ ਲੈ ਲਈਆਂ।

ਫੜੇ ਗਏ ਠੇਕੇਦਾਰਾਂ ਦੇ ਕਾਮਿਆਂ ਗੁਰਪ੍ਰੀਤ ਸਿੰਘ, ਵੀਰੂ, ਯੋਗਾ ਸਿੰਘ, ਗੁਰਬਿੰਦਰ ਸਿੰਘ, ਲੱਕੀ ਨੂੰ ਕਾਬੂ ਹੇਠ ਲੈ ਕੇ ਥਾਣਾ ਝਬਾਲ ਵਿਖੇ ਐਫ ਆਈ ਆਰ ਨੰ: 54 ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ । ਡੀ.ਐਸ.ਪੀ. ਨੇ ਦਸਿਆ ਕਿ ਠੇਕਾ ਮਨਜੀਤ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਪੰਡੋਰੀ ਵੜੈਚ ਮਜੀਠਾ ਰੋਡ ਅੰਮ੍ਰਿਤਸਰ ਦੇ ਨਾਮ 'ਤੇ ਅਲਾਟ ਹੋਇਆ ਹੈ ਤੇ ਇੰਨੇ ਵੱਡੇ ਪੱਧਰ ਤੇ ਹੋ ਰਹੇ ਇਸ ਗੋਰਖ ਧੰਦੇ ਸਬੰਧੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ।