3 ਸਾਲਾਂ ਬੱਚੇ ਨੂੰ ਟਰੱਕ ਨੇ ਕੁਚਲਿਆ, ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਕਾਸ਼ ਕਲੋਨੀ, ਬਾਡੇਵਾਲ ਰੋਡ ‘ਤੇ ਘਰ ਤੋਂ ਬਾਹਰ ਖੇਡ ਰਹੇ 2 ਭੈਣਾਂ ਦੇ 3 ਸਾਲ ਦੇ ਇਕਲੌਤੇ ਭਰਾ ਨੂੰ ਛੋਟੇ ਹਾਥੀ ਨੇ ਕੁਚਲ ਦਿਤਾ। ਮਾਸੂਮ ਨੂੰ ਉਪਚਾਰ ਲਈ...

Truck crushes 3 year old child

ਲੁਧਿਆਣਾ (ਪੀਟੀਆਈ) : ਪ੍ਰਕਾਸ਼ ਕਲੋਨੀ, ਬਾਡੇਵਾਲ ਰੋਡ ‘ਤੇ ਘਰ ਤੋਂ ਬਾਹਰ ਖੇਡ ਰਹੇ 2 ਭੈਣਾਂ ਦੇ 3 ਸਾਲ ਦੇ ਇਕਲੌਤੇ ਭਰਾ ਨੂੰ ਛੋਟੇ ਹਾਥੀ ਨੇ ਕੁਚਲ ਦਿਤਾ।  ਮਾਸੂਮ ਨੂੰ ਉਪਚਾਰ ਲਈ ਡੀ.ਐਮ.ਸੀ. ਹਸਪਤਾਲ ਲਿਜਾਇਆ ਗਿਆ ਪਰ ਢਿੱਡ ਅਤੇ ਛਾਤੀ ਦੇ ਉਪਰੋਂ ਵਾਹਨ ਦਾ ਟਾਇਰ ਲੰਘਣ ਕਾਰਨ ਉਸ ਨੇ ਦਮ ਤੋੜ ਦਿਤਾ। ਉਕਤ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮਾਸੂਮ ਦੇ ਪਿਤਾ ਦੇ ਬਿਆਨ ‘ਤੇ ਧਾਰਾ-304 ਦੀ ਐਫ.ਆਈ.ਆਰ. ਦਰਜ ਕਰ ਕੇ ਬਿਸਕੁਟ ਕੰਪਨੀ ਦੇ ਡਿਸਟੀਬਿਊਟਰ ਦੇ ਕੋਲ ਨੌਕਰੀ ਕਰਨ ਵਾਲੇ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋਸ਼ੀ ਦੀ ਪਹਿਚਾਣ ਕ੍ਰਿਸ਼ਣ ਕੁਮਾਰ ਦੇ ਰੂਪ ਵਿਚ ਹੋਈ ਹੈ, ਜਿਸ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਥਾਣਾ ਮੁਖੀ ਇੰਸਪੈਕਟਰ ਬ੍ਰਜ ਮੋਹਨ ਦੇ ਮੁਤਾਬਕ ਮ੍ਰਿਤਕ ਦੀ ਪਹਿਚਾਣ ਕਾਰਤਿਕ (3) ਦੇ ਰੂਪ ਵਿਚ ਹੋਈ ਹੈ। ਪੁਲਿਸ ਨੂੰ ਦਿਤੇ ਬਿਆਨ ਵਿਚ ਪਿਤਾ ਸੁਨੀਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਦੇ ਵਿਚ ਹੀ ਕਰਿਆਨੇ ਦੀ ਦੁਕਾਨ ਹੈ, ਉਕਤ ਦੋਸ਼ੀ ਇਕ ਬਿਸਕੁਟ ਕੰਪਨੀ ਦੇ ਡਿਸਟੀਬਿਊਟਰ ਦੇ ਕੋਲ ਕੰਮ ਕਰਦਾ ਹੈ।

ਸਵੇਰੇ ਉਸ ਦੀ ਦੁਕਾਨ ‘ਤੇ ਬਿਸਕੁਟ ਦੇਣ ਆਇਆ ਸੀ, ਉਸ ਦੀ ਅੱਖਾਂ ਦੇ ਸਾਹਮਣੇ ਹੀ ਬੇਟਾ ਖੇਡਦੇ-ਖੇਡਦੇ ਦੁਕਾਨ ਦੇ ਰਸਤੇ ਸੜਕ ‘ਤੇ ਚਲਾ ਗਿਆ। ਸਾਮਾਨ ਅਨਲੋੜ੍ਹ ਕਰਨ ਤੋਂ ਬਾਅਦ ਜਦੋਂ ਜਾਣ ਲਗਾ ਤਾਂ ਇਕ ਦਮ ਤੋਂ ਛੋਟੇ ਹਾਥੀ ਦੀ ਸਪੀੜ ਵਧਾ ਦਿਤੀ, ਜਿਸ ਦੇ ਕਾਰਨ ਉਸ ਦਾ ਮਾਸੂਮ ਬੇਟਾ ਹੇਠਾਂ ਆ ਗਿਆ ਪਰ ਦੋਸ਼ੀ ਨੇ ਗੱਡੀ ਰੋਕਣ ਦੀ ਬਜਾਏ ਭਜਾ ਲਈ, ਦਰਦਨਾਕ ਹਾਦਸਾ ਕੋਲ ਲੱਗੇ ਕੈਮਰੇ ਵਿਚ ਕੈਦ ਹੋ ਗਿਆ।

ਪੁਲਿਸ ਦੇ ਮੁਤਾਬਕ ਹਾਦਸੇ ਤੋਂ ਬਾਅਦ ਡਰਾਇਵਰ ਦੁਗਰੀ ਇਲਾਕੇ ਵਿਚ ਗੁਦਾਮ ‘ਤੇ ਚਲਾ ਗਿਆ, ਜਿਥੇ ਉਹ ਛੋਟਾ ਹਾਥੀ ਖੜ੍ਹਾ ਕਰ ਕੇ ਫਰਾਰ ਹੋ ਗਿਆ।  ਉਸ ਤੋਂ ਬਾਅਦ ਉਸ ਨੂੰ ਸੂਚਨਾ  ਦੇ ਆਧਾਰ ‘ਤੇ ਫੜ੍ਹਿਆ ਗਿਆ। ਮ੍ਰਿਤਕ ਦੀ ਇਕ 3 ਮਹੀਨੇ ਦੀ ਭੈਣ ਹੈ, ਜਦੋਂ ਕਿ ਇਕ ਵੱਡੀ ਭੈਣ ਹੈ। ਪਰਿਵਾਰ ਵਾਲਿਆਂ ਵਲੋਂ ਥਾਣਾ ਸਰਾਭਾ ਨਗਰ ਦੇ ਬਾਹਰ ਪੁਲਿਸ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਸੀ

ਕਿ ਪੁਲਿਸ ਵਲੋਂ ਪਹਿਲਾਂ ਕੇਸ ਦਰਜ ਕਰਨ ਵਿਚ ਸਮਾਂ ਲਗਾਇਆ ਗਿਆ ਅਤੇ ਫਿਰ ਦੋਸ਼ੀ ਨੂੰ ਜ਼ਮਾਨਤ ‘ਤੇ ਛੱਡਣ ਦੀ ਗੱਲ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਇਨਸਾਫ਼ ਲਈ ਪ੍ਰਦਰਸ਼ਨ ਕਰਨਾ ਪਿਆ, ਉਥੇ ਹੀ ਪੁਲਿਸ ਨੇ ਦੋਸ਼ਾਂ ਨੂੰ ਝੂਠੇ ਦੱਸਿਆ ਹੈ। ਪਰਿਵਾਰ ਦੀ ਮੰਗ ਹੈ ਕਿ ਕਤਲ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਜੇਕਰ ਅਜਿਹਾ ਨਾ ਹੋਇਆ ਤਾਂ ਬੁੱਧਵਾਰ ਨੂੰ ਉਹ ਪੁਲਿਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਣਗੇ।

ਪਰਿਵਾਰ ਦਾ ਇਲਜ਼ਾਮ ਹੈ ਕਿ ਹਾਦਸੇ ਤੋਂ ਬਾਅਦ ਮਾਲਿਕ ਨੂੰ ਫਰਾਰ ਡਰਾਇਵਰ ਦੇ ਬਾਰੇ ਪੁੱਛਿਆ ਤਾਂ ਉਸ ਨੇ ਗੱਲ ਕਰਨ ਤੋਂ ਸਾਫ਼ ਮਨ੍ਹਾ ਕਰ ਦਿਤਾ।